ਬਾਰਾਂ ਟਹਿਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਾਰਾਂ ਟਹਿਣੀ ਜਾਂ ਬਾਰਾਂ ਬੀਟੀ ਪੰਜਾਬ ਦੀ ਇੱਕ ਰਵਾਇਤੀ ਲੋਕ ਖੇਡ ਹੈ।

ਧਰਤੀ ‘ਤੇ ਇੱਕ ਡੱਬਾ ਬਣਾ ਕੇ ਉਸ ਵਿੱਚ ਨੁੱਕਰਾਂ ਆਦਿ ਮਿਲਾ ਕੇ ਬਾਰਾਂ-ਬਾਰ੍ਹਾਂ ਖਾਨ ਬਣਾ ਲਏ ਜਾਂਦੇ ਹਨ। ਫਿਰ ਦੋ ਟੀਮਾਂ ਦੇ ਬਾਰਾਂ-ਬਾਰਾਂ ਟਾਹਣੂ ਜੋ ਵੱਖ-ਵੱਖ ਰੰਗਾਂ ਵਿੱਚ ਹੁੰਦੇ ਹਨ, ਰੱਖ ਲਏ ਜਾਂਦੇ ਹਨ ਤੇ ਇੱਕ ਖਾਨਾ ਖਾਲੀ ਛੱਡ ਦਿੱਤਾ ਜਾਂਦਾ ਹੈ। ਫਿਰ ਇੱਕ ਖਿਡਾਰੀ ਵੱਲੋਂ ਵਾਰੀ ਪੁੱਗਣ ‘ਤੇ ਪਹਿਲਾਂ ਟਾਹਣੂ ਅੰਗ ਤੋਰਿਆ ਜਾਂਦਾ ਹੈ ਪਰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਉਸਦੇ ਟਾਹਣੂ ਦੇ ਅੱਗੇ ਕੋਈ ਘਰ ਖਾਲੀ ਨਾ ਹੋਵੇ ਨਹੀਂ ਤਾਂ ਉਸ ਦਾ ਟਾਹਣੂ ਮਾਰਿਆ ਜਾਵੇਗਾ। ਇਸ ਤਰ੍ਹਾਂ ਜੇ ਕਿਸੇ ਖਿਡਾਰੀ ਦੇ ਸਾਰੇ ਟਾਹਣੂ ਮਾਰੇ ਜਾਣ ਤਾਂ ਉਹ ਹਾਰ ਜਾਂਦਾ ਹੈ। ਇਹ ਵੀ ਖੇਡ ਅਲਪ ਹੋ ਰਹੀ ਹੈ।