ਬੋਨ ਕਰਸ਼ਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੋਨ ਕਰਸ਼ਰ ਜਾਨਵਰਾਂ ਦੀਆਂ ਹੱਡੀਆਂ ਦੀ ਪਿੜਾਈ ਲਈ ਇੱਕ ਜੰਤਰ ਸੀ। ਵਢਣ ਦੇ ਦੌਰਾਨ ਮਿਲੀਆਂ ਹੱਡੀਆਂ ਨੂੰ ਪਾਣੀ ਵਿੱਚ ਉਬਾਲ ਲਿਆ ਜਾਂਦਾ ਅਤੇ ਸਾਫ਼ ਕਰ ਕੇ ਕਈ ਮਹੀਨੇ ਸੁੱਕਾ ਕੇ ਪੀਹਣ ਲਈ ਤਿਆਰ ਕਰ ਲਿਆ ਜਾਂਦਾ। ਇਸ ਤਰ੍ਹਾਂ ਬਣਿਆ ਇਹ ਪਾਊਡਰ ਖਾਦ ਦੇ ਤੌਰ 'ਤੇ ਵਰਤਿਆ ਜਾਂਦਾ।