ਬੋਸ-ਆਈਨਸਟਾਈਨ ਕੰਡਨਸੇਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਬੋਸ-ਆਈਨਸਟਾਈਨ ਸੰਘਣਨ ਤੋਂ ਰੀਡਿਰੈਕਟ)

ਬੋਸ-ਆਈਨਸਟਾਈਨ ਕੰਡਨਸੇਟ ਜਾਂ ਬੋਸ-ਆਈਨਸਟਾਈਨ ਸੰਘਣਨ: ਭਾਰਤੀ ਭੌਤਿਕ ਵਿਗਿਆਨੀ "ਸਤੇਂਦਰ ਨਾਥ ਬੋਸ" ਅਤੇ ਅਮਰੀਕਾ ਦੇ ਭੌਤਿਕ ਵਿਗਿਆਨੀ ਅਲਬਰਟ ਆਈਨਸਟਾਈਨ ਪਦਾਰਥਾਂ ਦੀ ਪੰਜਵੀਂ ਅਵਸਥਾ ਲਈ ਗਣਨਾਵਾਂ ਕੀਤੀਆਂ। ਉਹਨਾਂ ਗਣਨਾਵਾਂ ਦੇ ਅਧਾਰ ਤੇ 1920 ਵਿੱਚ ਨਵੀਂ ਅਵਸਥਾ ਦੀ ਭਵਿੱਖਬਾਣੀ ਕੀਤੀ ਜਿਸ ਨੂੰ ਬੋਸ-ਆਈਨਸਟਾਈਨ ਸੰਘਣਨ ਕਿਹਾ ਜਾਂਦਾ ਹੈ ਜਿਸ ਦੇ ਅਧਾਰ ਤੇ ਸੰਨ 2001 ਵਿੱਚ ਨੋਬਲ ਪੁਰਸਕਾਰ ਦਿੱਤਾ ਗਿਆ। ਸਧਾਰਨ ਹਵਾ ਦੇ ਸੰਘਣੇਪਣ ਦੇ ਇੱਕ ਲੱਖਵੇਂ ਹਿੱਸੇ ਜਿੰਨੀ ਘੱਟ ਘਣਤਾ ਗੈਸ ਨੂੰ ਬਹੁਤ ਹੀ ਘੱਟ ਤਾਪਮਾਨ ਤੇ ਠੰਢਾ ਕਰਨ ਨਾਲ ਬੋਸ-ਆਈਨਸਟਾਈਨ ਕੰਡਨਸੇਟ ਤਿਆਰ ਹੁੰਦਾ ਹੈ। ਪਦਾਰਥਾ ਦੀਆਂ ਤਿੰਨ ਅਵਸਥਾਵਾਂ ਠੋਸ, ਤਰਲ ਅਤੇ ਗੈਸ ਹਨ। ਚੌਥੀ ਅਵਸਥਾ ਪਲਾਜ਼ਮਾ ਅਤੇ ਪੰਜਵੀਂ ਬੋਸ-ਆਈਨਸਟੀਨ ਕੰਡਨਸੇਟ ਹੈ।[1]

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]

  1. Arora, C. P. (2001). Thermodynamics. Tata McGraw-Hill. p. 43. ISBN 0-07-462014-2., Table 2.4 page 43