ਭਾਗਵਤ ਝਾਅ ਆਜ਼ਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਭਾਗਵਤ ਝਾਅ ਆਜ਼ਾਦ
ਬਿਹਾਰ ਦਾ 22ਵਾਂ ਮੁੱਖ ਮੰਤਰੀ
ਦਫ਼ਤਰ ਵਿੱਚ
14 ਫਰਵਰੀ 1988 – 10 ਮਾਰਚ 1989
ਤੋਂ ਪਹਿਲਾਂBindeshwari Dubey
ਤੋਂ ਬਾਅਦSatyendra Narayan Sinha
ਹਲਕਾBihar

ਭਾਗਵਤ ਝਾਅ ਆਜ਼ਾਦ  ਭਾਰਤ ਦੇ ਬਿਹਾਰ ਰਾਜ ਦਾ  ਮੁੱਖ ਮੰਤਰੀ ਅਤੇ ਲੋਕ ਸਭਾ ਦਾ ਮੈਂਬਰ ਸੀ। [1] ਉਹ 14 ਫਰਵਰੀ 1988 ਤੋਂ 10 ਮਾਰਚ 1989 ਤੱਕ ਮੁੱਖ ਮੰਤਰੀ ਸੀ[2]  ਉਹ ਕੀਰਤੀ ਆਜ਼ਾਦ, (ਭਾਜਪਾ) ਦੇ ਲੋਕ ਸਭਾ ਮੈਂਬਰ ਅਤੇ ਇੱਕ ਸਾਬਕਾ ਕ੍ਰਿਕਟਰ ਦਾ ਪਿਤਾ ਸੀ'

ਉਸ ਨੇ ਛੇ ਟਰਮਾਂ ਲਈ ਲੋਕ ਸਭਾ ਵਿੱਚ ਭਾਗਲਪੁਰ ਦੀ ਨੁਮਾਇੰਦਗੀ ਕੀਤੀ। ਉਹ ਪਹਿਲੀ ਲੋਕ ਸਭਾ ਅਤੇ ਫਿਰ ਤੀਜੀ, ਚੌਥੀ, ਪੰਜਵੀਂ, ਸਤਵੀਂ ਅਤੇ ਅੱਠਵੀਂ ਲੋਕ ਸਭਾ ਲਈ ਚੁਣੇ ਗਏ। ਉਸ ਨੇ ਇਹ ਵੀ ਖੇਤੀਬਾੜੀ, ਸਿੱਖਿਆ, ਕਿਰਤ ਅਤੇ ਰੁਜ਼ਗਾਰ, ਸਪਲਾਈ ਅਤੇ ਮੁੜ ਵਸੇਬੇ, ਸ਼ਹਿਰੀ ਹਵਾਬਾਜ਼ੀ ਅਤੇ ਖੁਰਾਕ ਤੇ ਸਿਵਲ ਸਪਲਾਈ ਦੇ ਮੰਤਰਾਲਿਆਂ ਵਿੱਚ 1983 ਤੋਂ 1967 ਤੱਕ  ਯੂਨੀਅਨ ਦੇ ਰਾਜ ਮੰਤਰੀ ਦੇ ਤੌਰ 'ਤੇ ਸੇਵਾ ਕੀਤੀ। 

ਆਜ਼ਾਦ ਦਾ ਜਨਮ  28 ਨਵੰਬਰ 1922 ਨੂੰ ਅਣਵੰਡੇ ਬਿਹਾਰ (ਹੁਣ ਝਾਰਖੰਡ ਚ) ਦੇ ਗੋੱਡਾ ਜ਼ਿਲ੍ਹੇ ਵਿੱਚ ਮੇਹਰਾਮ ਦੇ ਕਸਬਾ ਪਿੰਡ ਵਿਖੇ ਹੋਇਆ ਸੀ। ਉਸ ਨੇ TNB ਕਾਲਜੀਏਟ ਸਕੂਲ ਅਤੇ TNB ਕਾਲਜ, ਭਾਗਲਪੁਰ ਅਤੇ ਪਟਨਾ ਯੂਨੀਵਰਸਿਟੀ ਤੋਂ ਆਪਣੀ ਸਿੱਖਿਆ ਮੁਕੰਮਲ ਕੀਤੀ। ਆਜ਼ਾਦ ਨੇ 1942 ਵਿੱਚ ਭਾਰਤ ਛੱਡੋ ਲਹਿਰ ਵਿੱਚ ਸਰਗਰਮ ਹਿੱਸਾ ਲਿਆ ਅਤੇ ਉਸ ਦੀ ਲੱਤ ਵਿੱਚ ਗੋਲੀ ਲੱਗੀ ਸੀ।

 2011 ਵਿੱਚ ਉਸਦੀ ਮੌਤ ਹੋ ਗਈ।

ਹਵਾਲੇ [ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2011-10-06. Retrieved 2016-01-06. {{cite web}}: Unknown parameter |dead-url= ignored (|url-status= suggested) (help)
  2. http://biharjagran.com/government.php