ਭਾਰਤੀ ਮਿਆਰੀ ਸਮਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਭਾਰਤੀ ਮਿਆਰੀ ਵਕਤ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਗੁਆਂਢੀ ਦੇਸ਼ਾਂ ਨਾਲ IST ਦਾ ਰਿਸ਼ਤਾ
ਉੱਤਰ ਪ੍ਰਦੇਸ਼ ਵਿੱਚ ਮਿਰਜ਼ਾਪੁਰ ਦੀ ਸਥਿਤੀ ਜਿਸ ਦੇ ਅਧਾਰ ’ਤੇ ਭਾਰਤ ਦਾ ਮਿਆਰੀ ਵਕਤ ਨਾਪਿਆ ਜਾਂਦਾ ਹੈ

ਭਾਰਤੀ ਮਿਆਰੀ ਵਕਤ ਜਾਂ IST ਭਾਰਤ ਅਤੇ ਸ੍ਰੀਲੰਕਾ ਵਿੱਚ ਵਰਤਿਆ ਜਾਂਦਾ ਸਮਾਂ ਹੈ ਜੋ ਕਿ ਯੂ ਟੀ ਸੀ ਤੋਂ ਸਾਢੇ ਪੰਜ ਘੰਟੇ ਅੱਗੇ (+੫:੩੦) ਹੈ। ਭਾਰਤ ਡੇਲਾਈਟ ਸੇਵਿੰਗ ਟਾਈਮ ਅਤੇ ਹੋਰ ਮੌਸਮੀ ਸਮਿਆਂ ਦੀ ਵਰਤੋਂ ਨਹੀਂ ਕਰਦਾ। ਹਵਾਈ ਉਡਾਨਾਂ ਅਤੇ ਫ਼ੌਜੀ ਕਾਰਵਾਈਆਂ ਵਿੱਚ IST ਨੂੰ E* (Echo-Star) ਨਾਲ ਦਰਸਾਇਆ ਜਾਂਦਾ ਹੈ।[੧]

ਭਾਰਤੀ ਮਿਆਰੀ ਵਕਤ ੮੨.੫° ਪੂਰਬੀ ਦੇਸ਼ਾਂਤਰ ’ਤੇ ਅਧਾਰਤ ਹੈ ਜੋ ਕਿ ਸੂਬਾ ਉੱਤਰ ਪ੍ਰਦੇਸ਼ ਵਿੱਚ ਅਲਾਹਾਬਾਦ ਦੇ ਨੇੜੇ ਮਿਰਜ਼ਾਪੁਰ ਵਿਖੇ ਸਥਿੱਤ ਇੱਕ ਕਲਾਕ ਟਾਵਰ (25°09′N 82°35′E / 25.15°N 82.58°E / 25.15; 82.58) ਤੋਂ ਨਾਪਿਆ/ਗਿਣਿਆ ਜਾਂਦਾ ਹੈ।[੨]

Tz ਡੈਟਾਬੇਸ ਵਿੱਚ ਇਸਨੂੰ ਏਸ਼ੀਆ/ਕਲਕੱਤਾ ਨਾਲ ਦਰਸਾਇਆ ਜਾਂਦਾ ਹੈ।

ਇਤਿਹਾਸ[ਸੋਧੋ]

੧੯੪੭ ਵਿੱਚ ਅਜ਼ਾਦੀ ਤੋਂ ਬਾਅਦ ਭਾਰਤ ਸਰਕਾਰ ਨੇ ਦੇਸ਼ ਦੇ ਮਿਆਰੀ ਵਕਤ ਵਜੋਂ IST ਨੂੰ ਕਾਇਮ ਕੀਤਾ ਪਰ ਕਲਕੱਤਾ ਅਤੇ ਮੁੰਬਈ ੧੯੫੫ ਤੱਕ ਆਪਣਾ ਵੱਖਰਾ ਲੋਕਲ ਸਮਾਂ ਵਰਤਦੇ ਰਹੇ।

੧੯੬੨ ਦੀ ਹਿੰਦ-ਚੀਨ ਜੰਗ ਅਤੇ ੧੯੬੫ ਅਤੇ ੧੯੭੧ ਦੀਆਂ ਹਿੰਦ-ਪਾਕਿ ਜੰਗਾ ਵੇਲ਼ੇ ਡੇਲਾਈਟ ਸੇਵਿੰਗ ਟਾਈਮ ਦੀ ਸੰਖੇਪ ਵਰਤੋਂ ਕੀਤੀ ਗਈ ਸੀ।

ਹਵਾਲੇ

  1. "Military & Civilian Time Designations". GMT. http://wwp.greenwichmeantime.com/info/timezone.htm. Retrieved on ਨਵੰਬਰ ੧੬, ੨੦੧੨. 
  2. "Two-timing India". ਅੰਗਰੇਜ਼ੀ ਖ਼ਬਰ. ਹਿੰਦੁਸਤਾਨ ਟਾਈਮਜ਼. ਸਤੰਬਰ ੪, ੨੦੦੭. http://www.hindustantimes.com/editorial-views-on/Edits/Two-timing-India/Article1-246310.aspx. Retrieved on ਨਵੰਬਰ ੧੬, ੨੦੧੨.