ਮਰੀਆਨਾ ਅਲਾਰਕਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਰੀਆਨਾ ਅਲਾਰਕਨ
ਜਨਮ(1986-11-20)20 ਨਵੰਬਰ 1986
ਮੌਤ2 ਅਗਸਤ 2014(2014-08-02) (ਉਮਰ 27)
ਪੇਸ਼ਾActivist

ਮਰੀਆਨਾ ਅਲਾਰਕਨ (20 ਨਵੰਬਰ 1986 - 2 ਅਗਸਤ 2014) ਅਰਜਨਟੀਨਾ ਦੀ ਮਨੁੱਖੀ ਅਧਿਕਾਰਾਂ ਦੀ ਕਾਰਕੁੰਨ ਸੀ ਜੋ ਟਰਾਂਸ ਔਰਤਾਂ ਲਈ ਮਜ਼ਦੂਰ ਅਧਿਕਾਰਾਂ, ਨਾਗਰਿਕਤਾ ਸਥਾਪਤ ਕਰਨ ਅਤੇ ਟਰਾਂਸਜੈਂਡਰ ਲੋਕਾਂ ਦੀ ਸਿਹਤ 'ਤੇ ਕੇਂਦ੍ਰਿਤ ਕੰਮ ਕਰਦੀ ਸੀ। ਕ੍ਰਿਸਲੀਡਾ ਪਾਪੂਲਰ ਲਾਇਬ੍ਰੇਰੀ ਆਫ ਜੈਂਡਰ, ਜਿਨਸੀ ਪ੍ਰਭਾਵਸ਼ਾਲੀ ਭਿੰਨਤਾ ਅਤੇ ਤੁੁਕੁਮਨ ਦੇ ਮਨੁੱਖੀ ਅਧਿਕਾਰਾਂ ਦੀ ਸਦੱਸ ਮਰੀਆਨਾ ਸੈਨ ਮਿਗੁਏਲ ਡੀ ਤੁੁਕੁਮਨ ਦੇ ਸਮਾਜਿਕ ਖੇਤਰ ਵਿੱਚ ਟਰਾਂਸ ਕਮਿਊਨਟੀ ਦੀ ਜਨਤਕ ਦ੍ਰਿਸ਼ਟੀ ਦੀ ਮੋਹਰੀ ਸੀ। ਸਾਲ 2012 ਤੋਂ 2014 ਤੱਕ ਉਸਨੇ ਲਿੰਗ ਪਛਾਣ ਕਾਨੂੰਨ ਦੀ ਪੂਰੀ ਵਰਤੋਂ ਲਈ ਤੁੁਕੁਮਨ ਪ੍ਰਾਂਤ ਦੇ ਪੁਲਿਸ ਬਲਾਂ ਦੀ ਸਿਖਲਾਈ ਆਯੋਜਿਤ ਕੀਤੀ।

ਜੀਵਨੀ[ਸੋਧੋ]

ਮਰੀਆਨਾ ਅਲਾਰਕਨ ਦਾ ਜਨਮ ਤੁਕੁਮਨ ਪ੍ਰਾਂਤ ਵਿੱਚ ਹੋਇਆ ਸੀ ਅਤੇ ਉਸਦੀ ਪਰਵਰਿਸ਼ ਜੁਆਨ XXIII ਦੇ ਗੁਆਂਢ ਸੈਨ ਮਿਗੁਏਲ ਵਿੱਚ ਹੋਈ ਸੀ, ਜਿਸਨੂੰ ਉੱਚ ਪੱਧਰੀ ਸਮਾਜਿਕ ਹਿੰਸਾ ਦੇ "ਲਾ ਬੰਬੀਲਾ" ਨਾਮ ਨਾਲ ਜਾਣਿਆ ਜਾਂਦਾ ਹੈ।[1] ਉਸਨੇ ਬਹੁਤ ਛੋਟੀ ਉਮਰੇ ਹੀ ਆਪਣੀ ਪਰਿਵਰਤਨ ਪਛਾਣ ਦਾ ਪ੍ਰਗਟਾਵਾ ਕਰਨਾ ਸ਼ੁਰੂ ਕੀਤਾ, ਵਿਤਕਰੇ ਸਹਿਣ ਕਰਕੇ ਪ੍ਰਾਇਮਰੀ ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਉਸ ਨੇ ਆਪਣੀ ਪੜ੍ਹਾਈ ਛੱਡ ਦਿੱਤੀ।

ਕਰੀਅਰ[ਸੋਧੋ]

2011 ਵਿੱਚ ਅਲਾਰਕਨ ਨੇ ਕ੍ਰਿਸਲੀਡਾ ਪਾਪੂਲਰ ਲਾਇਬ੍ਰੇਰੀ ਆਫ ਜੈਂਡਰ, ਜਿਨਸੀ ਪ੍ਰਭਾਵਸ਼ਾਲੀ ਭਿੰਨਤਾ ਅਤੇ ਮਨੁੱਖੀ ਅਧਿਕਾਰਾਂ ਦੇ ਤੁੁਕੁਮਨ ਵਿੱਚ ਹਿੱਸਾ ਲੈਣ ਲਈ ਪਹੁੰਚ ਕੀਤੀ ਗਈ ਸੀ।[2] ਕ੍ਰਿਸਲੀਡਾ ਰਾਹੀਂ ਉਸਨੇ ਲਿੰਗ ਪਛਾਣ ਕਾਨੂੰਨ ਪ੍ਰਾਜੈਕਟ ਨੂੰ ਮਨਜ਼ੂਰੀ ਦੇਣ ਦੀ ਵਕਾਲਤ ਕੀਤੀ, ਜਿਸ ਨੂੰ 24 ਮਈ, 2012 ਨੂੰ ਕਾਨੂੰਨ 26.743 ਵਜੋਂ ਲਾਗੂ ਕੀਤਾ ਗਿਆ ਸੀ। ਇਸਦੇ ਅਧਾਰ 'ਤੇ, ਅਲਾਰਕਨ ਪਹਿਲੇ ਟਰਾਂਸਜੈਂਡਰ ਲੋਕਾਂ ਵਿੱਚੋਂ ਇੱਕ ਸੀ ਜਿਸਨੇ ਆਪਣੀ ਲਿੰਗ ਪਛਾਣ ਨੂੰ ਦਰਸਾਉਣ ਲਈ ਸ਼ਨਾਖਤੀ ਦਸਤਾਵੇਜ਼ਾਂ ਤੱਕ ਪਹੁੰਚ ਪ੍ਰਾਪਤ ਕੀਤੀ। ਸਤੰਬਰ 2012 ਦੇ ਆਰੰਭ 'ਚ ਉਸਨੇ ਵਧੇਰੇ ਟਰਾਂਸ ਲੋਕਾਂ ਨੂੰ ਪ੍ਰਕਿਰਿਆ ਪੂਰਾ ਕਰਨ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਸਲਾਹ ਦੇਣੀ ਸ਼ੁਰੂ ਕੀਤੀ ਅਤੇ ਨਾਲ ਹੀ ਕੌਮੀ ਰੁਜ਼ਗਾਰ ਪ੍ਰਬੰਧਨ ਸਿਖਲਾਈ ਵਿੱਚ ਕਮਿਊਨਟੀ ਦੇ ਬਿਨੈਕਾਰ ਵੀ ਸ਼ਾਮਲ ਕੀਤੇ।[3] ਕ੍ਰਿਸਲੀਡਾ ਵਿੱਚ ਉਸਨੇ ਲਾਇਬ੍ਰੇਰੀ ਦੀ ਟਰਾਂਸ ਲੇਬਰ ਇਨਕੁਲੇਸ਼ਨ ਲਾਈਨ ਦਾ ਕਾਰਜਭਾਰ ਲੈਂਦਿਆਂ, 2013–2014 ਲਈ ਪ੍ਰੋਜੈਕਟ ਕੋਆਰਡੀਨੇਟਰ ਦੀ ਭੂਮਿਕਾ ਨਿਭਾਈ, ਜਿੱਥੇ ਉਸਨੇ ਕਮਿਊਨਟੀ ਦੇ ਮੈਂਬਰਾਂ ਲਈ ਸਿੱਖਿਆ ਅਤੇ ਨੌਕਰੀ ਦੀ ਸਿਖਲਾਈ ਨੂੰ ਆਯੋਜਿਤ ਕੀਤਾ।[4] ਉਸਨੇ ਸਿਖਲਾਈ ਦੇਣ ਵਾਲੇ ਵਜੋਂ ਸਮਾਜ ਨੂੰ ਸੰਵੇਦਨਸ਼ੀਲ ਕਰਨ 'ਤੇ ਆਪਣਾ ਦ੍ਰਿਸ਼ਟੀਗਤ ਕੰਮ ਕੇਂਦਰਿਤ ਕੀਤਾ, 2012 ਤੋਂ 2016 ਤੱਕ ਤੁਕੁਮਨ ਸੁਰੱਖਿਆ ਬਲਾਂ ਲਈ "ਪਛਾਣ ਦਾ ਅਧਿਕਾਰ" ਵਰਕਸ਼ਾਪ ਕੀਤੀ।[5] ਉਸਨੇ ਨੈਸ਼ਨਲ ਯੂਨੀਵਰਸਿਟੀ ਆਫ ਤੁਕੁਮਨ ਦੀ ਫ਼ਿਲਾਸਫੀ ਅਤੇ ਪੱਤਰਾਂ ਦੀ ਫੈਕਲਟੀ ਅਤੇ ਤੁਕੁਮਨ ਦੇ ਓਮਬਡਸਮੈਨ ਲਈ ਉਪਰੋਕਤ ਵਰਕਸ਼ਾਪ ਦੀ ਅਗਵਾਈ ਵੀ ਕੀਤੀ। ਉਸਨੇ ਯੂਨੀਵਰਸਿਟੀ ਦੇ ਸਵੈ-ਸੇਵੀ ਪ੍ਰਾਜੈਕਟ "ਯੂਥ, ਜਿਨਸੀ ਅਤੇ ਪ੍ਰਜਨਨ ਅਧਿਕਾਰ ਅਤੇ ਵਿਭਿੰਨਤਾ" (ਡੀਐੱਸਵਾਈਆਰ) ਅਤੇ ਇਸਦੇ ਨਤੀਜਿਆਂ ਦੀ ਪ੍ਰਕਾਸ਼ਨਾ ਵਿੱਚ ਹਿੱਸਾ ਵੀ ਲਿਆ।

ਮਾਨਤਾ[ਸੋਧੋ]

2014 ਵਿੱਚ ਮਰੀਆਨਾ ਅਲਾਰਕਨ ਦੀ ਮੌਤ ਤੋਂ ਬਾਅਦ ਕਾਨੂੰਨ 26.657 ਅਤੇ ਕਾਨੂੰਨ 26.743 ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਮਾਨਸਿਕ ਸਿਹਤ ਦੇ ਨਜ਼ਰੀਏ ਨਾਲ ਜਿਨਸੀ ਵਿਭਿੰਨਤਾ ਅਤੇ ਲਿੰਗ ਪਛਾਣ ਦੇ ਵਿਸ਼ਿਆਂ ਦੇ ਬਿਆਨ ਲਈ ਇੱਕ ਅਸੈਂਬਲੀ ਦੀ ਸ਼ੁਰੂਆਤ ਕੀਤੀ ਗਈ। ਉਸਦੇ ਕੰਮ ਦੇ ਸਨਮਾਨ ਵਿੱਚ 2016 ਵਿੱਚ ਇਸਨੂੰ ਮਰੀਆਨਾ ਅਲਾਰਕਨ ਫ੍ਰੈਂਡਲੀ ਨੋਡ ਨਾਮਜ਼ਦ ਕੀਤਾ ਗਿਆ ਸੀ। ਇਹ ਉਹਨਾਂ ਲੋਕਾਂ ਲਈ ਮਾਰਗ ਦਰਸ਼ਨ ਅਤੇ ਸਹਾਇਤਾ ਪ੍ਰਦਾਨ ਕਰਦਾ ਹੈ ਜੋ ਰਾਜ ਦੀਆਂ ਸੇਵਾਵਾਂ ਨਾਲ ਸਬੰਧਾਂ ਨੂੰ ਉਤਸ਼ਾਹਿਤ ਕਰਦੇ ਹਨ।[6][7]

ਇਹ ਵੀ ਵੇਖੋ[ਸੋਧੋ]

  • ਅਰਜਨਟੀਨਾ ਵਿੱਚ ਐਲਜੀਬੀਟੀ ਅਧਿਕਾਰ

ਹਵਾਲੇ[ਸੋਧੋ]

  1. "El barrio 'La Bombilla'". La Gaceta (in Spanish). 2003-02-18. Retrieved 2019-06-06.{{cite news}}: CS1 maint: unrecognized language (link)
  2. "Tucumán: experiencia educativa para población trans" [Tucumán: Educational Experience for Trans Population]. A Las Siete (in Spanish). 2012-12-03. Retrieved 2019-06-06.{{cite web}}: CS1 maint: unrecognized language (link)
  3. "Nueva etapa en la Línea de Inclusión Laboral Trans" [New Stage in the Trans Labor Inclusion Line]. A Las Siete (in Spanish). 2013-06-12. Archived from the original on 2019-07-02. Retrieved 2019-07-02.{{cite web}}: CS1 maint: unrecognized language (link)
  4. "Buscan la inclusión laboral para travestis, transexuales y transgéneros" [Seeking Labor Inclusion for Cross-dressers, Transsexual, and Transgender People]. El Diario 24 (in Spanish). 2013-06-13. Retrieved 2019-07-02.{{cite news}}: CS1 maint: unrecognized language (link)
  5. "Sensibilizan a la Policía de Tucumán en el Derecho a la Identidad de Género" [Sensitizing the Tucumán Police to the Right of Gender Identity] (in Spanish). San Miguel de Tucumán: INADI Tucumán. 2013-08-14. Retrieved 2019-06-06.{{cite news}}: CS1 maint: unrecognized language (link)
  6. "Presentan dispositivos del programa 'Diversidad y Salud Mental' en Tucumán" [Mechanics of the 'Diversity and Mental Health' Program Presented in Tucumán] (in Spanish). Tucumán Noticias. 2017-12-05. Archived from the original on 2019-07-02. Retrieved 2019-07-02. {{cite news}}: Unknown parameter |dead-url= ignored (|url-status= suggested) (help)CS1 maint: unrecognized language (link)
  7. "Lanzaron un espacio de atención para personas LGBT" [A Service Space for LGBT People Launched]. La Gaceta (in Spanish). 2017-10-25. Retrieved 2019-07-02.{{cite news}}: CS1 maint: unrecognized language (link)