ਮਾਪੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਾਪੇ ਸ਼ਬਦ ਮਾਂ ਤੇ ਪਿਉ ਸ਼ਬਦ ਦਾ ਸੁਮੇਲ ਹੈ। ਇਹ ਸ਼ਬਦ ਵੀ ਦੁਆਬੀ ਦਾ ਸ਼ਬਦ ਹੈ। ਦੁਆਬੇ ਵਿੱਚ ਪਿਓ ਨੂੰ ਪੇ ਕਿਹਾ ਜਾਂਦਾ ਹੈ। ਮਾਂ + ਪੇ =ਮਾਪੇ

ਇੱਕ ਮਾਪਾ ਆਪਣੇ ਹੀ ਸਪੀਸੀਜ਼ ਵਿੱਚ ਆਪਣੀ ਔਲਾਦ ਦੀ ਸਾਂਭ ਸੰਭਾਲ ਕਰਨ ਵਾਲਾ ਹੁੰਦਾ ਹੈ। ਇਨਸਾਨ ਵਿੱਚ, ਇੱਕ ਮਾਪਾ ਆਪਣੇ ਬੱਚੇ ਦਾ ਪਾਲਣਹਾਰ (ਜਿੱਥੇ ਕਿ "ਬੱਚੇ" ਸੰਤਾਨ, ਉਮਰ ਦਾ ਹਵਾਲਾ ਜ਼ਰੂਰੀ ਨਹੀਂ ਹੈ) ਹੈ। ਇੱਕ ਜੈਵਿਕ ਮਾਪਾ ਇੱਕ ਵਿਅਕਤੀ, ਨਰ ਦੇ ਸ਼ੁਕ੍ਰਾਣੂ, ਅਤੇ ਮਦੀਨ ਦੇ ਅੰਡਾਣੂ ਦੇ ਸੰਗਮ ਦੁਆਰਾ ਬੱਚਾ ਜਨਮ ਲੈਂਦਾ ਹੈ। ਮਾਪੇ ਪਹਿਲੀ ਡਿਗਰੀ ਰਿਸ਼ਤੇਦਾਰ ਹੁੰਦੇ ਹਨ ਅਤੇ 50% ਜੈਨੇਟਿਕ ਸਾਂਝ ਹੁੰਦੀ ਹੈ। ਇੱਕ ਇਕੱਲੀ ਔਰਤ ਵੀ ਸਰੋਗੇਸੀ ਦੇ ਜ਼ਰੀਏ ਮਾਪਾ ਬਣ ਸਕਦੀ ਹੈ। ਕੁਝ ਮਾਪੇ ਬੱਚਾ ਗੋਦ ਲੈਣ ਕਰਕੇ ਮਾਪੇ ਹੋ ਸਕਦੇ ਹਨ, ਜੋ ਗੋਦ ਲਈ ਔਲਾਦ ਦਾ ਪਾਲਣ ਪੋਸ਼ਣ ਕਰਦੇ ਹਨ, ਪਰ ਉਹ ਅਸਲ ਵਿੱਚ ਜੀਵਵਿਗਿਆਨਿਕ ਤੌਰ 'ਤੇ ਬੱਚੇ ਨਾਲ ਸਬੰਧਤ ਨਹੀਂ ਹੁੰਦੇ।