ਮਾਰਸ਼ਾ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਾਰਸ਼ਾ ਸਿੰਘ (11 ਅਕਤੂਬਰ 1954 – 17 ਜੁਲਾਈ 2012) ਇੱਕ ਬ੍ਰਿਟਿਸ਼ ਲੇਬਰ ਪਾਰਟੀ ਸਿਆਸਤਦਾਨ ਅਤੇ ਬਰੈਡਫੋਰਡ ਪੱਛਮੀ ਦਾ 1997 ਤੋਂ 2012 ਤੱਕ ਸਾਂਸਦ ਰਿਹਾ। ਸਿਹਤ ਖਰਾਬ ਹੋਣ ਕਰਕੇ ਸਿੰਘ ਨੂੰ ਸਿਆਸਤ ਛੱਡਣੀ ਪਈ।

ਸਿੰਘ ਨੇ ਲੋਫਬਰੋ ਯੂਨੀਵਰਸਿਟੀ ਤੋਂ ਆਧੁਨਿਕ ਯੂਰਪ ਚ ਰਾਜਨੀਤੀ ਅਤੇ ਅਰਥ ਸ਼ਾਸਤਰ ਦੀ ਇਕ ਭਾਸ਼ਾ ਡਿਗਰੀ ਹਾਸਿਲ ਕੀਤੀ। ਉਹ 1983 ਤੋਂ 1990 ਤੱਕ ਬਰੈਡਡੋਰਡ ਸਿਟੀ ਪ੍ਰੀਸ਼ਦ ਦੇ ਸਿੱਖਿਆ ਪ੍ਰਬੰਧਕੀ ਵਿਭਾਗ ਲਈ ਕੰਮ ਕੀਤਾ ਅਤੇ 1990 ਤੋਂ 1997 ਤਕ ਬਰੈਡਫੋਰਡ ਕਮਿਊਨਿਟੀ ਸਿਹਤ ਟਰਸਟ ਲਈ ਕੰਮ ਕਰਦਾ ਰਿਹਾ ਸੀ। ਸਿੰਘ ਅਸਲ ਵਿੱਚ ਖੇਤਰ ਦੇ ਮਨਿੰਘਮ ਵਾਰਡ ਦਾ ਵਸਨੀਕ ਸੀ  ਅਤੇ ਬਾਅਦ ਵਿੱਚ ਅਲਰਟਨ ਰਿਹਾ।

 2010 ਆਮ ਚੋਣਾਂ ਵੇਲੇ ਬਰੈਡਡੋਰਡ ਪੱਛਮੀ, ਟੋਰੀ ਬਹੁਮਤ ਦਾ ਹਲਕਾ ਹੋਣ ਦੇ ਬਾਵਜੂਦ ਸਿੰਘ ਨੇ ਜ਼ਾਹਿਦ ਇਕਬਾਲ ਨੂੰ ਕਰੀਬ 6000 ਵੋਟਾਂ ਨਾਲ ਹਰਾਇਆ,ਜੋਕਿ ਪਿਛਲੀ ਵਾਰ ਨਾਲੋਂ 5% ਜ਼ਿਆਦਾ ਸਨ। ਸਿੰਘ ਨੇ ਟੋਰੀਆਂ ਤੇ 14% ਬਹੁਗਿਣਤੀ ਨਾਲ ਬਹੁਮਤ ਹਾਸਿਲ ਕੀਤਾ ਸੀ।

29 ਫਰਵਰੀ 2012 ਨੂੰ, ਉਸ ਨੇ ਖਰਾਬ ਸਿਹਤ.[1] ਹੋਣ ਕਰਕੇ ਰਿਟਾਇਰਮੈਂਟ ਲੈ ਲਈ ਸੀ।  ਉਸ ਨੇ 2 ਮਾਰਚ 2012[2] ਨੂੰ Chiltern ਦਾ ਪ੍ਰਬੰਧਕ  ਬਣ ਕੇ ਅਧਿਕਾਰਿਤ ਤੌਰ 'ਤੇ ਸੀਟ ਖਾਲੀ ਕਰ ਦਿਤੀ ਸੀ। 29 ਮਾਰਚ 2012 ਨੂੰ ਹਲਕੇ ਦੀ ਉਪ-ਚੋਣ ਆਯੋਜਿਤ ਕੀਤਾ ਗਿਆ ਸੀ ਅਤੇ ਸੀਟ ਜਾਰਜ ਗੈਲੋਵੇ ਉਮੀਦਵਾਰ ਆਦਰ ਪਾਰਟੀ ਲੈ ਗਿਆ ਜੋ ਕਿ  ਲੇਬਰ ਪਾਰਟੀ[3] ਦੇ ਖਿਲਾਫ ਇੱਕ ਵੱਡੀ ਜੋਸ਼ੀਲੀ ਲਹਿਰ ਚਲਾ ਰਿਹਾ ਸੀ।

ਸਿੰਘ ਦੇ ਦੋ ਬੱਚੇ ਅਤੇ ਚਾਰ ਪੋਤੇ,ਪੋਤੀਆਂ ਹਨ। ਅਸਤੀਫੇ ਦੇ ਚਾਰ ਮਹੀਨੇ ਬਾਅਦ ਡੋਮਿਨਿਕਨ ਰੀਪਬਲਿਕ ਵਿੱਚ ਛੁਟੀਆਂ ਮਨਾਉਦਿਆਂ ਉਹ ਰੱਬ ਨੂੰ ਪਿਆਰੇ ਹੋ ਗਏ ਸਨ ।

ਹਵਾਲੇ[ਸੋਧੋ]

  1. "Bradford MP Marsha Singh to quit". Bradford T&A. Retrieved 1 March 2012.
  2. Three Hundreds of Chiltern, HM Treasury, 2 March 2012.
  3. Wintour, Patrick (29 March 2012). "George Galloway wins Bradford West by-election". The Guardian. London.

ਬਾਹਰੀ ਕੜੀਆਂ[ਸੋਧੋ]