ਮਾਰ ਖ਼ੋਰ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
(ਮਾਰ ਖੋਰ ਤੋਂ ਰੀਡਿਰੈਕਟ)
| ਮਾਰ ਖ਼ੋਰ | |
| مارخور | |
| ਪਛਾਣ | |
| ਸਾਇੰਸੀ ਨਾਮ: | ਕਾਪਰਾ ਫਾਲਕੋਨਰੀ |
| ਦੇਸ਼: | ਪਾਕਿਸਤਾਨ, ਅਫ਼ਗ਼ਾਨਿਸਤਾਨ, ਤਾਜਕਿਸਤਾਨ |
ਮਾਰ ਖ਼ੋਰ (ਉਰਦੂ: مارخور ) ਪਹਾੜੀ ਬੱਕਰੀ ਦੀ ਇਕ ਕਿਸਮ ਹੈ ਜੋ ਪਾਕਿਸਤਾਨ, ਉੱਤਰੀ ਅਫ਼ਗ਼ਾਨਿਸਤਾਨ, ਦੱਖਣੀ ਤਾਜਿਕਸਤਾਨ ਅਤੇ ਜੰਮੂ ਅਤੇ ਕਸ਼ਮੀਰ ਦੇ ਕੁਝ ਇਲਾਕਿਆਂ ਵਿਚ ਮਿਲਦੀ ਹੈ।[੧] ਦਿੱਖ ਵਿਚ ਇਹ ਬੱਕਰੀ ਨਾਲ਼ ਰਲ਼ਦਾ ਮਿਲਦਾ ਹੈ ਪਰ ਇਸਦੇ ਸਿੰਗ ਆਮ ਬੱਕਰੀਆਂ ਨਾਲ਼ੋ ਵੱਡੇ ਹੁੰਦੇ ਹਨ। ਇਹ ਪਾਕਿਸਤਾਨ ਦਾ ਕੌਮੀ ਜਾਨਵਰ ਹੈ।
ਸਰੀਰਕ ਬਣਤਰ [ਸੋਧ]
ਇਹ ਕੁੰਦੀਆਂ ਤੱਕ ਢਾਈ ਫੁੱਟ ਉੱਚਾ ਅਤੇ ਇਹਦੀ ਲੰਬਾਈ ੩ ਫੁੱਟ ਤੱਕ ਹੁੰਦੀ ਹੈ। ਇਹਦਾ ਵਜ਼ਨ ੧੭੫ ਤੋਂ ੨੦੦੦ ਪੌਂਡ ਤੱਕ ਹੋ ਸਕਦਾ ਹੈ। ਇਹਦੇ ਸਿੰਙ ਵਲ਼ ਖਾਂਦੇ ਹਨ। ਸਿੰਗਾਂ ਦੇ ਵਲ਼ਾਂ ਨਾਲ਼ ਇਹਦੀ ਉਮਰ ਦਾ ਵੀ ਹਿਸਾਬ ਲਾਇਆ ਜਾ ਸਕਦਾ ਹੈ। ਮਾਦਾ ਮਾਰ ਖ਼ੋਰ ਦਾ ਕੱਦ ਤੇ ਸਿੰਗ ਛੋਟੇ ਹੁੰਦੇ ਹਨ। ਸਰਦੀਆਂ ਵਿਚ ਮਾਰ ਖ਼ੋਰ ਦੇ ਪਿੰਡੇ ’ਤੇ ਲੰਬੇ ਵਾਲ਼ ਉੱਗ ਆਉਂਦੇ ਹਨ ਜੋ ਗਰਮੀਆਂ ਵਿਚ ਝੜ ਜਾਂਦੇ ਹਨ। ਇਸਦੀ ਸੁੰਘਣ ਦੀ ਕਾਬਲੀਅਤ ਬੜੀ ਤੇਜ਼ ਹੁੰਦੀ ਹੈ।
ਮਾਰ ਖ਼ੋਰ ਚਾਰ ਹਜ਼ਾਰ ਫੁੱਟ ਤੱਕ ਉੱਚੇ ਪਹਾੜੀ ਇਲਾਕਿਆਂ ਵਿਚ ਮਿਲਦਾ ਹੈ। ਇਲਾਕਿਆਂ ਮੁਤਾਬਕ ਇਸਦੇ ਵੱਖੋ-ਵੱਖਰੇ ਨਾਮ ਹਨ।
ਹਵਾਲੇ [ਸੋਧ]
- ↑ "Capra falconeri". iucnredlist.org. http://www.iucnredlist.org/details/3787/0. Retrieved on ਸਤੰਬਰ ੨੨, ੨੦੧੨.
{{{1}}}