ਮਿਲਾਵਟ
ਦਿੱਖ
ਖੁਰਾਕੀ ਪਦਾਰਥਾਂ ਵਿੱਚ ਅਸ਼ੁੱਧ, ਸਸਤੀਆਂ ਅਤੇ ਅਣਚਾਹੀਆਂ ਚੀਜ਼ਾਂ ਦੇ ਮਿਸ਼ਰਣ ਨੂੰ ਰਲਾਅ, ਖੋਟ ਜਾਂ ਮਿਲਾਵਟ ਕਹਿੰਦੇ ਹਨ। ਛੋਟੇ-ਵੱਡੇ ਅਨੇਕ ਖੁਰਾਕ ਵਪਾਰੀ ਜਿਆਦਾ ਮੁਨਾਫ਼ਾ ਕਮਾਉਣ ਖਾਤਰ ਨਾਨਾ ਪ੍ਰਕਾਰ ਦੀਆਂ ਜੁਗਤਾਂ ਨਾਲ ਘਟੀਆ ਖੋਟੀ ਮਿਲਾਵਟੀ ਚੀਜ਼ ਨੂੰ ਵਧੀਆ ਦੱਸਕੇ ਉੱਚੇ ਮੁੱਲ ਉੱਤੇ ਵੇਚਣ ਦੀ ਕੋਸ਼ਿਸ਼ ਕਰਦੇ ਹਨ।