ਮੁਹੰਮਦ ਯੂਨਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੁਹੰਮਦ ਯੂਨਸ
ਛੋਟੇ ਕਰਜ਼ (ਮਾਈਕਰੋ ਕ੍ਰੇਡਿਟ)
ਮੁਹੰਮਦ ਯੂਨਸ 18 ਮਈ 2013 ਨੂੰ ਸਾਲਫੋਰਡ ਯੂਨੀਵਰਸਿਟੀ ਦੁਆਰਾ ਆਯੋਜਿਤ ਇੱਕ ਵਿਸ਼ੇਸ਼ ਸੰਮੇਲਨ ਵਿਖੇ
ਜਨਮ (1940-06-28) 28 ਜੂਨ 1940 (ਉਮਰ 83)
ਚਿਟਾਗਾਂਗ , ਬ੍ਰਿਟਿਸ਼ ਰਾਜ
(ਹੁਣ ਬੰਗਲਾਦੇਸ਼)
ਕੌਮੀਅਤਬੰਗਲਾਦੇਸ਼ੀi
ਅਦਾਰਾ
ਖੇਤਰ
ਅਲਮਾ ਮਾਤਰ
ਯੋਗਦਾਨ
ਇਨਾਮ
Information at IDEAS/RePEc
ਮੁਹੰਮਦ ਯੂਨਸ
ਵੈੱਬਸਾਈਟhttp://www.muhammadyunus.org/ Edit on Wikidata
← 2005 · ਸ਼ਾਂਤੀ ਨੋਬਲ ਪੁਰਸਕਾਰ · 2007 →

ਮੁਹੰਮਦ ਯੂਨਸ (ਬੰਗਾਲੀ: মুহাম্মদ ইউনূস; ਜਿਨ੍ਹਾਂ ਦਾ ਜਨਮ 28 ਜੂਨ 1940) ਨੂੰ ਹੋਇਆ ਬੰਗਲਾਦੇਸ਼ੀ ਸਮਾਜਕ ਕਾਰਕੁਨ, ਬੈਂਕਰ, ਅਰਥ ਸ਼ਾਸਤਰੀ ਅਤੇ ਸਿਵਲ ਸਮਾਜਕ ਆਗੂ ਹੈ ਜਿਸ ਨੂੰ ਗ੍ਰਾਮੀਣ ਬੈਂਕ ਸਥਾਪਤ ਕਰਕੇ ਛੋਟੇ ਕਰਜ਼ੇ ਪ੍ਰਦਾਨ ਕਰਨ ਦਾ ਸੰਕਲਪ ਦੇਣ ਲਈ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਇਹ ਕਰਜ਼ੇ ਅਤਿ ਗਰੀਬ ਲੋਕਾਂ ਨੂੰ ਦਿੱਤੇ ਜਾਦੇ ਹਨ। 2006 ਵਿੱਚ ਯੂਨਸ ਅਤੇ ਗ੍ਰਾਮੀਣ ਬੈਂਕ ਨੂੰ ਛੋਟੇ-ਛੋਟੇ ਕਰਜਿਆਂ ਰਾਹੀਂ ਲੋਕਾਂ ਦਾ ਹੇਠਲੇ ਪੱਧਰ ਤੋਂ ਸਮਾਜਕ ਅਤੇ ਆਰਥਿਕ ਵਿਕਾਸ ਕਰਨ ਦੇ ਉਪਰਾਲਿਆਂ ਲਈ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਾਂਝੇ ਰੂਪ ਵਿੱਚ ਸਨਮਾਨਤ ਕੀਤਾ ਗਿਆ। ਨੋਰਵੀਅਨ ਨੋਬਲ ਕਮੇਟੀ ਨੇ ਇਹ ਨੋਟ ਕੀਤਾ ਕਿ ਚਿਰਸਥਾਈ ਸ਼ਾਂਤੀ ਓਦੋਂ ਤੱਕ ਨਹੀਂ ਪ੍ਰਾਪਤ ਕੀਤੀ ਜਾ ਸਕਦੀ ਜਦ ਤੱਕ ਵਸੋਂ ਦੇ ਵੱਡੇ ਸਮੂਹ ਓਹ ਢੰਗ ਤਰੀਕੇ ਨਹੀਂ ਲੱਭ ਲੈਂਦੇ ਜਿਨ੍ਹਾਂ ਨਾਲ ਗਰੀਬੀ ਦੇ ਗਲਬੇ ਨੂੰ ਤੋੜਿਆ ਜਾ ਸਕੇ ਅਤੇ ਯੂਨਸ ਅਤੇ ਗ੍ਰਾਮੀਣ ਬੈਂਕ ਨੇ ਓਹ ਰਸਤਾ ਵਿਖਾਇਆ ਹੈ ਜਿਸ ਤੇ ਚਲਕੇ ਵੱਖ-ਵੱਖ ਤਬਕਿਆਂ ਦੇ ਪਿਛੋਕੜਾਂ ਨਾਲ ਸੰਬੰਧਿਤ ਗਰੀਬ ਤੋਂ ਗਰੀਬ ਲੋਕ ਵੀ ਆਪਣਾ ਵਿਕਾਸ ਆਪ ਕਰ ਸਕਦੇ ਹਨ।[2] ਯੂਨਸ ਨੂੰ ਕਈ ਹੋਰ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਸਨਮਾਨ ਵੀ ਮਿਲ ਚੁਕੇ ਹਨ। ਉਹਨਾ ਨੂੰ ਅਮਰੀਕਾ ਤੋਂ ਆਜ਼ਾਦੀ ਦਾ ਰਾਸ਼ਟਰਪਤੀ ਸਨਮਾਨ ਸਾਲ 2009 ਵਿੱਚ ਅਤੇ ਕਾਂਗਰੇਸ਼ਨਲ ਗੋਲਡ ਮੈਡਲ 2010 ਵਿੱਚ ਪ੍ਰਾਪਤ ਹੋਇਆ।[3]

2008, ਵਿੱਚ ਓਹਨਾ ਨੂੰ ਵਿਦੇਸ ਨੀਤੀ ਮੈਗਜ਼ੀਨ ਨੇ 'ਸਿਰਕੱਢ 100 ਆਲਮੀ ਬੁਧੀਜੀਵੀਆਂ ' ਦੀ ਲਿਸਟ ਵਿਚੋਂ ਦੂਜੇ ਦਰਜੇ ਤੇ ਦਰਜ਼ ਕੀਤਾ ਸੀ .[4]

ਹਵਾਲੇ[ਸੋਧੋ]

  1. "List of Independence Awardees". Cabinet Division, Government of People's Republic of Bangladesh. Archived from the original on 2013-05-14. Retrieved 2012-11-29. {{cite web}}: Unknown parameter |dead-url= ignored (help)
  2. "The Nobel Peace Prize for 2006". NobelPrize.org. 13 October 2006. Retrieved 13 October 2006.
  3. "House and Senate Leaders Announce Gold Medal Ceremony for Professor Muhammad Yunus" Archived 2018-08-29 at the Wayback Machine., Press Release, US Congress
  4. FP Top 100 Global Thinkers