ਸਮੱਗਰੀ 'ਤੇ ਜਾਓ

ਮੂਰ (ਫ਼ਿਲਮ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਮੂਰ (ਫਿਲਮ) ਤੋਂ ਮੋੜਿਆ ਗਿਆ)
ਮੂਰ
ਤਸਵੀਰ:Moor (film).jpg
ਫਿਲਮ ਦਾ ਪੋਸਟਰ
ਨਿਰਦੇਸ਼ਕਜਾਮੀ
ਲੇਖਕਜਾਮੀ
ਨਜ਼ੀਰਾ ਅਲੀ
ਏਮਾਨ ਸੱਯਦ
ਨਿਰਮਾਤਾਨਦੀਮ ਮੰਡਵੀਵਾਲਾ
ਜਾਮੀ
ਸਿਤਾਰੇਹਮੀਦ ਸ਼ੇਖ
ਸਿਨੇਮਾਕਾਰਫ਼ਰਹਾਨ ਹਫ਼ੀਜ
ਸੰਪਾਦਕਰਿਜ਼ਵਾਨ ਏ ਕਿਉ
ਸੰਗੀਤਕਾਰਸਟਰਿੰਗਸ (ਬੈੰਡ)
ਪ੍ਰੋਡਕਸ਼ਨ
ਕੰਪਨੀਆਂ
ਡਿਸਟ੍ਰੀਬਿਊਟਰਜੀਓ ਫਿਲਮਸ
ਰਿਲੀਜ਼ ਮਿਤੀ
  • ਅਗਸਤ 14, 2015 (2015-08-14)
ਮਿਆਦ
150 ਮਿੰਟ
ਦੇਸ਼ਪਾਕਿਸਤਾਨ
ਭਾਸ਼ਾਵਾਂਉਰਦੂ
ਪਸ਼ਤੋ
ਬਜ਼ਟRs. 5 ਕਰੋੜ (US$1,70,000)[1]
ਬਾਕਸ ਆਫ਼ਿਸRs. 1.47 ਕਰੋੜ (US$51,000)[2]

ਮੂਰ (ਪਸ਼ਤੋ: مور‎, Urdu: ماں) ਇੱਕ ਪਾਕਿਸਤਾਨੀ ਫ਼ਿਲਮ ਹੈ[3] ਅਤੇ ਇਸਦੇ ਲੇਖਕ-ਨਿਰਦੇਸ਼ਕ ਜਾਮੀ ਹਨ। ਫ਼ਿਲਮ ਦਾ ਪਹਿਲਾ ਨਾਂ ਮਰੋਕਏ (ਮਾਂ ਸਾਹਿਬਾ) ਸੀ ਪਰ ਬਾਅਦ ਵਿੱਚ ਇਸਦਾ ਨਾਂ ਮੂਰ ਕਰ ਦਿੱਤਾ ਗਿਆ। ਮੂਰ ਪਸ਼ਤੋ ਸ਼ਬਦ ਹੈ ਜਿਸਦਾ ਅਰਥ ਹੈ - ਮਾਂ।[4][5][6][7] ਇਹ ਬਲੋਚਿਸਤਾਨ ਦੇ ਪਹਾੜੀ ਇਲਾਕਿਆਂ ਅਤੇ ਉਥੋਂ ਦੇ ਰੇਲਵੇ ਪ੍ਰਬੰਧ ਦੀ ਕਹਾਣੀ ਹੈ। ਫਿਲਮ ਵਿੱਚ ਦਿਖਾਇਆ ਗਿਆ ਕਿ ਕਿਵੇਂ ਇਹ ਪਰਿਵਾਰ ਸਿਰਫ ਮਾਵਾਂ ਦੇ ਸਹਾਰੇ ਚੱਲਦੇ ਹਨ।[8] ਮੂਰ ਫ਼ਿਲਮ 14 ਅਗਸਤ 2015 ਨੂੰ ਰੀਲਿਜ਼ ਹੋਈ[9] ਅਤੇ ਇਹ 20ਵੇਂ ਬੁਸਾਨ ਅੰਤਰਰਾਸ਼ਟਰੀ ਫਿਲਮ ਸਮਾਰੋਹ ਵਿੱਚ ਵੀ ਦਿਖਾਈ ਗਈ[10] ਅਤੇ ਇਸ ਸਾਲ ਹੀ ਇਸਨੂੰ ਹੋਣ ਵਾਲੇ 88ਵੇਂ ਅਕਾਦਮੀ ਸਨਮਾਨ ਵਿੱਚ ਵਿਦੇਸ਼ੀ ਫਿਲਮਾਂ ਦੀ ਸ਼੍ਰੇਣੀ ਵਿੱਚ ਨਾਮਜ਼ਦ ਕੀਤਾ ਗਿਆ।[11][12]

ਪਲਾਟ

[ਸੋਧੋ]

ਬਲੋਚਿਸਤਾਨ ਵਿੱਚ ਇੱਕ ਗਰੀਬ ਸਟੇਸ਼ਨ ਮਾਸਟਰ ਵਾਹਿਦ ਜਿਸਦੀ ਪਤਨੀ ਪਲਵਾਸ਼ਾ ਦੀ ਅਚਾਨਕ ਮੌਤ ਹੋ ਜਾਂਦੀ ਹੈ। ਵਾਹਿਦ ਨੂੰ ਨੌਕਰੀ ਕਾਰਣ ਘਰ ਤੋਂ ਦੂਰ ਹੀ ਰਹਿਣਾ ਪੈਂਦਾ ਸੀ। ਪਲਵਾਸ਼ਾ ਦੀ ਮੌਤ ਤੋਂ ਬਾਅਦ ਸੋਚਦਾ ਹੈ ਕਿ ਉਹ ਬਲੋਚ ਵਰਗੇ ਖਤਰਨਾਕ ਇਲਾਕੇ ਵਿੱਚ ਪਰਿਵਾਰ ਦਾ ਪਾਲਣ ਕਿਵੇਂ ਕਰਦੀ ਹੋਵੇਗੀ। ਉਸਦੀ ਖਵਾਇਸ਼ ਹੈ ਕਿ ਉਹ ਆਪਣੇ ਬੇਟੇ ਨੂੰ ਪੜਾ-ਲਿਖਾ ਕੇ ਕੁਝ ਬਣਾਵੇ, ਪਰ ਗਰੀਬੀ ਦੇ ਚੱਲਦੇ ਉਹ ਅਜਿਹਾ ਨਹੀਂ ਕਰ ਪਾਉਂਦਾ। ਉਸਦਾ ਭਰਾ ਇੱਕ ਭ੍ਰਿਸ਼ਟ ਆਦਮੀ ਹੈ ਜੋ ਲੋਕ-ਵਿਰੋਧੀ ਕਾਰਜ ਕਰਦਾ ਹੈ ਅਤੇ ਪੈਸੇ ਕਮਾਉਂਦਾ ਹੈ। ਉਹ ਵਾਹਿਦ ਨੂੰ ਉਸਦਾ ਸਾਥ ਦੇਣ ਦੇ ਪੇਸ਼ਕਸ਼ ਦਿੰਦਾ ਹੈ ਪਰ ਉਸ ਵੇਲੇ ਵਾਹਿਦ ਸੋਚਦਾ ਹੈ, ਜੇ ਅੱਜ ਪਲਵਾਸ਼ਾ ਹੁੰਦੀ ਤਾਂ ਉਹ ਕੀ ਕਰਦੀ। ਸਮੁੱਚ ਵਿੱਚ ਫਿਲਮ ਪਾਕਿਸਤਾਨ ਦੇ, ਵਿਸ਼ੇਸ਼ਕਰ ਫੌਜਦਾਰੀ ਇਲਾਕੇ ਬਲੋਚਿਸਤਾਨ ਦੇ ਆਮ ਮਨੁੱਖ ਦੀ ਮਾਨਸਿਕਤਾ ਨੂੰ ਦਰਸ਼ੌਂਦੀ ਹੈ।

ਹਵਾਲੇ

[ਸੋਧੋ]
  1. "Pakistan Zindabad!: Battle for box office azadi".
  2. "Moor Three Weeks Business:: Fantastic". BoxOfficeDetail. Archived from the original on 23 ਸਤੰਬਰ 2015. Retrieved 5 September 2015. {{cite web}}: Unknown parameter |dead-url= ignored (|url-status= suggested) (help)
  3. "Hameed Sheikh — when mountains speak, wise men listen". The Express Tribune. Rafay Mahmood. Retrieved 6 July 2014.
  4. "Moor (Upcoming movie) Trailer - Pakistani Cinema". 16 October 2013.
  5. "Movie Preview: Moor by Jami Noor". brandsynario. Marium Ashfaq. Retrieved 6 July 2014.
  6. "Have you seen? First Look of Jami's Moor goes Live!". The Express Tribune. 6 November 2013. Retrieved 7 August 2013.
  7. Ayesha Hoda (12 September 2013). "The techie film-maker". Dawn. Retrieved 7 November 2013.
  8. Rafay Mahmood (2 November 2013). "Jami's Moor highlights lost livelihood in Balochistan". The Express Tribune. Retrieved 7 November 2013.
  9. "Gift of Independence Day: Much-awaited movie". The News. Mohammad Nasir. Archived from the original on 15 ਅਗਸਤ 2015. Retrieved 14 August 2015. {{cite web}}: Unknown parameter |dead-url= ignored (|url-status= suggested) (help)
  10. "Moor heads to Busan International Film Festival". The News. Archived from the original on 4 ਮਾਰਚ 2016. Retrieved 15 August 2015. {{cite web}}: Unknown parameter |dead-url= ignored (|url-status= suggested) (help)
  11. "Pakistan selects 'Moor' as official entry for Oscar consideration". Geo.TV. 10 September 2015. Retrieved 10 September 2015.
  12. "Oscars: Pakistan Enters 'Moor' in Foreign-Language Film Race". Variety. 10 September 2015. Retrieved 10 September 2015.