ਮੂਰ੍ਹਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੂਰ੍ਹਾ ਜਾਂ ਮੋਰ੍ਹਾ ਮੱਝਾਂ ਦੀ ਇੱਕ ਨਸਲ ਹੈ ਜੋ ਬਹੁਤ ਦੁੱਧ ਦੇਣ ਵਾਲੀ ਹੈ। ਇੱਕ ਹੋਰ ਅਰਥਾਂ ਵਿਚ, ਜਦੋਂ ਕਿਸੇ ਮੱਝ ਦਾ ਨਵਜੰਮਿਆ ਕਟਰੂ ਮਰ ਜਾਂਦਾ ਸੀ ਤਾਂ ਕਟਰੂ ਦੀ ਚਮੜੀ ਵਿੱਚ ਤੂੜੀ ਭਰ ਕੇ ਮੂਰ੍ਹਾ ਬਣਾ ਲਿਆ ਜਾਂਦਾ ਸੀ। ਦੁੱਧ ਚੋਣ ਵੇਲੇ ਉਸ ਨੂੰ ਮੱਝ ਕੋਲ ਕਰ ਦਿੱਤਾ ਜਾਂਦਾ ਤੇ ਮੱਝ ਉਸ ਨੂੰ ਸੁੰਘਦੀ-ਸੁੰਘਦੀ ਦੁੱਧ ਉਤਾਰ ਲੈਂਦੀ। ਉਸ ਵਿਚੋਂ ਉਸ ਨੂੰ ਕਟਰੂ ਦੀ ਖੁਸ਼ਬੋ ਆਉਂਦੀ।

ਪੰਜਾਬੀ ਵਿਚ ਇੱਕ ਬੋਲੀ ਵੀ ਹੈ-

ਮੂਰ੍ਹਾ ਨੀ ਮੂਰ੍ਹਾ ਮੇਰੇ ਪੇਸ਼ ਪਿਆ

ਉਸ ਦਾ ਪਤੀ ਬੁੱਤ ਬਣਿਆ ਰਹਿੰਦਾ ਹੈ, ਦਿਲ ਦੀ ਗੱਲ ਨਹੀਂ ਕਰਦਾ, ਇਸ ਲਈ ਬੋਲੀ ਰਾਹੀਂ ਔਰਤ ਆਪਣਾ ਦਿਲ ਹਲਕਾ ਕਰ ਲੈਂਦੀ ਹੈ।