ਮੋਨਾ ਲੀਜ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੋਨਾ ਲੀਜ਼ਾ
ਇਤਾਲਵੀ: ਲਾ ਗਿਓਕੋਨਦੋ, ਫਰਾਂਸੀਸੀ: ਲਾ ਯਾਕੋਂਦ
See adjacent text.
ਕਲਾਕਾਰਲਿਓਨਾਰਦੋ ਦਿ ਵਿੰਚੀ
ਸਾਲਅੰਦਾਜ਼ਨ 1503–1506, ਸ਼ਾਇਦ ਅੰਦਾਜ਼ਨ 1517 ਤੱਕ ਕੰਮ ਚਲਦਾ ਰਿਹਾ
ਕਿਸਮਪਾਪਲਰ ਉੱਤੇ ਤੇਲ ਚਿੱਤਰ
ਪਸਾਰ77 cm × 53 cm (30 in × 21 in)
ਜਗ੍ਹਾਲੂਵਰ ਅਜਾਇਬਘਰ, ਪੈਰਿਸ

ਮੋਨਾ ਲੀਜ਼ਾ ਲਿਓਨਾਰਦੋ ਦਾ ਵਿੰਚੀ ਦੁਆਰਾ ਬਣਾਇਆ ਇੱਕ ਚਿੱਤਰ ਹੈ ਜੋ ਪੈਰਿਸ ਦੇ ਲੂਵਰ ਅਜਾਇਬਘਰ ਵਿੱਚ ਪ੍ਰਦਰਸ਼ਿਤ ਹੈ। ਇਸਨੂੰ ਦੁਨੀਆਂ ਦੇ ਸਭ ਤੋਂ ਪ੍ਰਸਿੱਧ ਚਿੱਤਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[1] ਇਸ ਰਚਨਾ ਦੀ ਉਚਾਈ 77 ਸਮ, ਚੌੜਾਈ 53 ਸਮ ਹੈ। ਇਹ ਪੇਟਿੰਗ ਫਰਾਂਸਿਸਕੋ ਦੇਲ ਗਿਓਕੋਨਦੋ ਦੀ ਪਤਨੀ ਲੀਜ਼ਾ ਘੇਰਾਰਦਿਨੀ ਦੀ ਹੈ। ਇਹ 1503 ਤੋਂ 1506 ਦੇ ਵਿਚਕਾਰ ਬਣਾਈ ਗਈ ਸੀ ਜੋ ਕਿ 1797 ਤੋਂ ਪੈਰਿਸ ਦੇ ਅਜਾਇਬ ਘਰ ਵਿੱਚ ਸੰਭਾਲੀ ਹੋਈ ਹੈ। ਇਸ ਦੀ ਮੁਸਕਰਾਹਟ ਵਿੱਚ ਲੋਕਾਂ ਨੂੰ ਮੋਹ ਲੈਣ ਦੀ ਖ਼ੂਬੀ ਹੈ।

ਚਿੱਤਰ ਬਾਰੇ[ਸੋਧੋ]

ਇਹ ਇੱਕ ਅਜਿਹੀ ਔਰਤ ਦੀ ਮੂਰਤ ਹੈ, ਜੋ ਇੱਕ ਕੁਰਸੀ 'ਤੇ ਬੈਠੀ ਹੈ। ਉਸਦੀਆਂ ਬਾਂਹਾ, ਕੁਰਸੀ ਦੀਆਂ ਬਾਂਹਾ 'ਤੇ ਰੱਖੀਆਂ ਹੋਈਆਂ ਹਨ ਅਤੇ ਉਸਦੇ ਹੱਥ ਇੱਕ ਦੂਜੇ ਉੱਪਰ ਉਸਦੇ ਸਾਹਮਣੇ ਇੱਕ ਵੱਖਰੇ ਅੰਦਾਜ਼ ਵਿੱਚ, ਇਸ ਤਰ੍ਹਾਂ ਰੱਖੇ ਹਨ, ਜਿਵੇਂ ਉਹ ਆਪਣੇ ਗਰਭ ਨੂੰ ਲੋਕਾਂ ਦੀਆਂ ਨਜ਼ਰਾਂ ਤੋਂ ਲੁਕਾ ਰਹੀ ਹੋਵੇ। ਉਸਦੀ ਨਜ਼ਰ ਅਚੰਭਿਤ ਕਰਨ ਵਾਲੀ ਹੈ ਅਤੇ ਮੁਸਕਰਾਹਟ ਵਿਲੱਖਣ ਹੈ। ਉਸ ਪੇਂਟਿੰਗ ਦੇ ਚਿਹਰੇ, ਗਰਦਨ ਅਤੇ ਹੱਥਾਂ 'ਤੇ ਰੋਸ਼ਨੀ ਪੈਂਦੀ ਹੈ , ਉਸਦੇ ਕਾਲੇ ਵਾਲਾਂ ਦੀਆਂ ਲਟਾਂ ਉਸਦੇ ਮੋਢਿਆਂ ਨੂੰ ਛੂਹ ਰਹੀਆਂ ਹਨ।

ਵਿਸ਼ੇਸ਼[ਸੋਧੋ]

  1. ਜਦੋਂ ਲਿਓਨਾਰਦੋ ਦਾ ਵਿੰਚੀ ਦੀ ਉਮਰ 41 ਸਾਲ (1503 ਈ.) ਸੀ ਤਾਂ ਉਸ ਨੇ ਇਹ ਪੇਂਟਿੰਗ ਬਣਾਉਣੀ ਸ਼ੁਰੂ ਕਰ ਦਿੱਤੀ ਸੀ। ਜਦੋਂ ਇਹ ਪੇਂਟਿੰਗ ਪੂਰੀ ਹੋਈ ਸੀ, ਲਿਓਨਾਰਡੋ ਦਾ ਵਿੰਚੀ ਦੀ ਮੌਤ ਹੋ ਗਈ (1519)। ਇਹ ਪੇਂਟਿੰਗ 1503-1519 ਤੱਕ ਬਣਾਈ ਗਈ ਸੀ। ਯਾਨੀ ਇਸ ਪੇਂਟਿੰਗ ਨੂੰ ਬਣਾਉਣ 'ਚ 16 ਸਾਲ ਲੱਗੇ।
  2. ਇਸ ਪੇਂਟਿੰਗ ਦਾ ਨਾਮ ਅਸਲ ਵਿੱਚ ਮੋਨਾਲਿਸਾ ਨਹੀਂ ਹੈ। ਇਸ ਪੇਂਟਿੰਗ ਦਾ ਨਾਂ ਮੋਨਾ ਲੀਜ਼ਾ ਹੈ। ਇਤਾਲਵੀ ਵਿੱਚ ਮੋਨਾ ਲੀਜ਼ਾ ਦਾ ਮਤਲਬ ਹੈ ਮੇਰੀ ਲੇਡੀ।
  3. ਇਹ ਪੇਂਟਿੰਗ ਕਿਸੇ ਕਾਗਜ਼,ਕੱਪੜੇ ਜਾਂ ਪਲਾਸਟਿਕ 'ਤੇ ਨਹੀਂ ਬਣਾਈ ਗਈ ਹੈ, ਸਗੋਂ ਇਸ ਨੂੰ ਬਣਾਉਣ ਲਈ ਲੱਕੜ ਦੀ ਵਰਤੋਂ ਕੀਤੀ ਗਈ ਹੈ, ਜਿਸ ਦੀ ਵਰਤੋਂ ਅੱਜਕਲ ਸਕੇਟਬੋਰਡ ਬਣਾਉਣ ਲਈ ਕੀਤੀ ਜਾਂਦੀ ਹੈ।
  4. ਮੋਨਾ ਲੀਜ਼ਾ ਦੀ ਪੇਂਟਿੰਗ ਬਣਾਉਣ ਲਈ ਵਰਤੀ ਗਈ ਪੇਂਟ ਦੀ ਮੋਟਾਈ 40 ਮਾਈਕ੍ਰੋਮੀਟਰ ਸੀ। ਵਾਲਾਂ ਨਾਲੋਂ ਪਤਲੇ।
  5. ਇਸ ਪੇਂਟਿੰਗ ਨੂੰ ਕਿਸੇ ਵੀ ਐਂਗਲ ਤੋਂ ਦੂਰੀ ਤੋਂ ਦੇਖਣ 'ਤੇ ਮੋਨਾ ਲੀਜ਼ਾ ਮੁਸਕਰਾਉਂਦੀ ਨਜ਼ਰ ਆਉਂਦੀ ਹੈ।
  6. ਵੱਖ-ਵੱਖ ਕੋਣਾਂ ਤੋਂ ਦੇਖਣ 'ਤੇ ਮੋਨਾ ਲੀਜ਼ਾ ਦੀ ਮੁਸਕਰਾਹਟ ਬਦਲਦੀ ਰਹਿੰਦੀ ਹੈ।
  7. ਮੋਨਾ ਲੀਜ਼ਾ ਦੀ ਪੇਂਟਿੰਗ ਨੂੰ ਨੇੜਿਓਂ ਦੇਖਣ 'ਤੇ ਮੋਨਾ ਲੀਜ਼ਾ ਸਿਰਫ ਬੁੱਲ੍ਹਾਂ 'ਤੇ ਹੀ ਉਦਾਸ ਨਜ਼ਰ ਆਉਂਦੀ ਹੈ।
  8. ਮੋਨਾ ਲੀਜ਼ਾ ਦੀ ਪੇੰਟਿਗ ਬਾਰੇ ਦੁਨੀਆਂ ਵਿਚ ਸੱਭ ਤੋ ਵੱਧ ਲਿਖਿਆ ਅਤੇ ਗਾਇਆ

ਗਿਆ ਹੈ ।

  1. ਇਹ ਪੇੰਟਿੰਗ ਅੱਜ ਵੀ ਇਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ ,ਇਸਦੇ ਨਿਰਮਾਣ ਦੇ ਸਮੇਂ ਤੋ ਲੈ ਕੇ ਹੁਣ ਤਕ
  2. ਮੋਨਾ ਲੀਜ਼ਾ ਪੇੰਟਿੰਗ ਉਪਰ ਅੱਜ ਵੀ ਅਧਿਅਨ ਚਲ ਰਹੇ ਹਨ ।
  3. ਕਈ ਇਤਿਹਾਸਕਾਰ ਮੋਨਾ ਲੀਜ਼ਾ ਨੂੰ ਲਿਓਨਾਰਦੋ ਦਾ ਵਿੰਚੀ ਦੀ ਪਰੇਮਿਕਾ ਦੀ ਤਸਵੀਰ ਵੀ ਮੰਨਦੇ ਹਨ ।
  4. ਮੋਨਾ ਲੀਜ਼ਾ ਦੀ ਪੇੰਟਿਗ ਦੀ ਕੀਮਤ 870 ਮਿਲੀਅਨ ਡਾਲਰ (ਕਰੀਬ 71 ਅਰਬ ਭਾਰਤੀ ਰੁਪਏ ) ਹੈ ਜੋ ਕਿ ਗਿਨੀਜ਼ ਵਰਲਡ ਰਿਕਾਰਡਜ਼ ਵਿਚ ਵੀ ਦਰਜ ਹੈ ।
  5. ਕੁਝ ਖੋਜਾਂ ਤੋਂ ਪਤਾ ਲੱਗਾ ਹੈ ਕਿ ਪੇਂਟਿੰਗ ਦੇ ਅੰਦਰ ਤਿੰਨ ਪਰਤਾਂ ਹਨ ਜਿਨ੍ਹਾਂ ਵਿੱਚ ਵੱਖ-ਵੱਖ ਮਨੁੱਖੀ ਚਿਹਰੇ ਛੁਪੇ ਹੋਏ ਹਨ। ਯਾਨੀ ਮੋਨਾ ਲੀਜ਼ਾ ਦੀ ਪੇਂਟਿੰਗ ਦੇ ਅੰਦਰ ਇੱਕ ਵੱਖਰੇ ਵਿਅਕਤੀ ਦਾ ਚਿਹਰਾ ਛੁਪਿਆ ਹੋਇਆ ਹੈ।

ਹਵਾਲੇ[ਸੋਧੋ]

  1. John Lichfield, The Moving of the Mona Lisa, The Independent, 2005-04-02 (Retrieved 9 March 2012)