ਰੂਸੀ ਇਨਕਲਾਬ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਰੂਸੀ ਇਨਕਲਾਬ
ਪਹਿਲੇ ਵਿਸ਼ਵ ਯੁੱਧ ਅਤੇ ੧੯੧੭-੨੩ ਦੇ ਇਨਕਲਾਬਾਂ ਦਾ ਹਿੱਸਾ
19170704 Riot on Nevsky prosp Petrograd.jpg
ਜੁਲਾਈ ਦੇ ਦਿਨਾਂ ਵਿੱਚ ਆਰਜ਼ੀ ਸਰਕਾਰ ਦੀਆਂ ਫ਼ੌਜਾਂ ਵੱਲੋਂ ਗੋਲੀਬਾਰੀ ਕਰਨ ਮਗਰੋਂ ਪੀਤਰੋਗ੍ਰਾਦ ਵਿਚਲੇ ਨੇਵਸਕੀ ਪ੍ਰਾਸਪੈਕਤ ਵਿਖੇ ਜਲਸਾ
ਮਿਤੀ ੮ ਮਾਰਚ – ੮ ਨਵੰਬਰ ੧੯੧੭
ਸਥਾਨ ਰੂਸ
ਨਤੀਜਾ
  • ਨਿਕੋਲਾਸ ਦੂਜੇ ਵੱਲੋਂ ਪਦ-ਤਿਆਗ
  • ਰਾਜਸੀ ਸਰਕਾਰ ਦੀ ਗਿਰਾਵਟ
  • ਆਰਜ਼ੀ ਸਰਕਾਰ ਦੀ ਗਿਰਾਵਟ
  • ਰੂਸੀ ਸੋਵੀਅਤ ਸੰਘੀ ਸਮਾਜਕ ਗਣਰਾਜ ਦੀ ਰਚਨਾ
  • ਰੂਸੀ ਅਸੈਨਿਕ ਸੰਗਰਾਮ ਦਾ ਅਰੰਭ
ਲੜਾਕੇ
ਰਾਜਸੀ ਸਰਕਾਰ
ਆਰਜ਼ੀ ਸਰਕਾਰ
ਪੇਤਰੋਗਰਾਦ ਸੋਵੀਅਤ
ਬੋਲਸ਼ੇਵਿਕੀ
ਫ਼ੌਜਦਾਰ ਅਤੇ ਆਗੂ
ਨਿਕੋਲਾਸ ਦੂਜਾ
ਜਾਰਜੀ ਲਵੋਵ
ਸਿਕੰਦਰ ਕੇਰੰਕਸੀ
ਵਲਾਦੀਮੀਰ ਲੈਨਿਨ
ਲਿਓਨ ਤ੍ਰੋਤਸਕੀ
ਲੈਵ ਕਾਮਨੇਵ
ਤਾਕਤ
ਰੂਸੀ ਲਸ਼ਕਰ: ਲਾਲ ਰੱਖਿਆ ਦਲ: ੨੦੦,੦੦੦
ਅ.੧੫ ਮਾਰਚ ੧੯੧੭ ਤੱਕ

ਰੂਸੀ ਇਨਕਲਾਬ ੧੯੧੭ ਵਿੱਚ ਰੂਸ ਵਿੱਚ ਹੋਏ ਇਨਕਲਾਬਾਂ ਦੀ ਲੜੀ ਲਈ ਇੱਕ ਸਮੂਹਿਕ ਨਾਂ ਹੈ ਜਿਸਦਾ ਨਤੀਜਾ ਰੂਸੀ ਬਾਦਸ਼ਾਹੀ (ਜ਼ਾਰਵਾਦ) ਨੂੰ ਢਾਹੁਣਾ ਅਤੇ ਰੂਸੀ ਸੋਵੀਅਤ ਸੰਘੀ ਸਮਾਜਕ ਗਣਰਾਜ ਦੀ ਸਥਾਪਨਾ ਸੀ। ਬਾਦਸ਼ਾਹ ਨੂੰ ਪਦ-ਤਿਆਗ ਲਈ ਮਜ਼ਬੂਰ ਕਰ ਦਿੱਤਾ ਗਿਆ ਸੀ ਅਤੇ ਫ਼ਰਵਰੀ ੧੯੧੭ ਦੇ ਪਹਿਲੇ ਇਨਕਲਾਬ (ਗ੍ਰੀਗੋਰੀ ਜੰਤਰੀ ਵਿੱਚ ਮਾਰਚ; ਰੂਸ ਵਿੱਚ ਉਸ ਸਮੇਂ ਅਜੇ ਪੁਰਾਣੀ ਜੂਲੀਆਈ ਜੰਤਰੀ ਵਰਤੀ ਜਾਂਦੀ ਸੀ) ਸਮੇਂ ਪੁਰਾਣੇ ਸ਼ਾਸਨ ਦੀ ਥਾਂ ਇੱਕ ਆਰਜ਼ੀ ਸਰਕਾਰ ਬਣਾਈ ਗਈ। ਅਕਤੂਬਰ ਵਿੱਚ ਦੂਜੇ ਇਨਕਲਾਬ ਸਮੇਂ ਆਰਜ਼ੀ ਸਰਕਾਰ ਨੂੰ ਹਟਾ ਕੇ ਇੱਕ ਬੋਲਸ਼ੇਵਿਕ (ਸਾਮਵਾਦੀ) ਸਰਕਾਰ ਸਥਾਪਤ ਕੀਤੀ ਗਈ।

ਫ਼ਰਵਰੀ ਇਨਕਲਾਬ[ਸੋਧ]

ਫ਼ਰਵਰੀ ਇਨਕਲਾਬ ਰੂਸ ਵਿੱਚ 1917 ਵਿੱਚ ਹੋਏ ਦੋ ਇਨਕਲਾਬਾਂ ਵਿੱਚੋਂ ਪਹਿਲਾ ਇਨਕਲਾਬ ਸੀ। ਇਹ 8 ਤੋਂ 12 ਮਾਰਚ (ਜੂਲੀਅਨ ਕੈਲੰਡਰ ਮੁਤਾਬਿਕ 23 ਤੋਂ 27 ਫ਼ਰਵਰੀ) ਨੂੰ ਹੋਇਆ, ਜਿਸਦੇ ਨਤੀਜੇ ਵਜੋਂ ਜ਼ਾਰ ਰੂਸ ਨਿਕੋਲਸ II ਦੇ ਅਹਿਦ, ਰੂਸੀ ਸਲਤਨਤ ਤੇ ਰੋਮਾਨੋਵ ਪਰਵਾਰ ਦੀ ਸੱਤਾ ਦਾ ਖ਼ਾਤਮਾ ਹੋ ਗਿਆ। ਜ਼ਾਰ ਦੀ ਥਾਂ ਰੂਸ ਦੀ ਆਰਜੀ ਹਕੂਮਤ ਨੇ ਸ਼ਹਿਜ਼ਾਦਾ ਲਵੋਵ ਦੀ ਕਿਆਦਤ ਹੇਠ ਸੱਤਾ ਸਾਂਭ ਲਈ। ਜੁਲਾਈ ਦੇ ਫ਼ਸਾਦਾਂ ਮਗਰੋਂ ਲਵੋਵ ਦੀ ਥਾਂ ਅਲੈਗਜ਼ੈਂਡਰ ਕਰੰਸਕੀ ਨੇ ਲੈ ਲਈ। ਆਰਜੀ ਹਕੂਮਤ ਉਦਾਰਵਾਦੀਆਂ ਤੇ ਸਮਾਜਵਾਦੀਆਂ ਵਿਚਕਾਰ ਇਕ ਇਤਿਹਾਦ ਸੀ, ਜਿਹੜਾ ਸਿਆਸੀ ਸੁਧਾਰਾਂ ਦੇ ਬਾਦ ਇਕ ਜਮਹੂਰੀ ਤੌਰ ਤੇ ਚੁਣੀ ਅਸੰਬਲੀ ਸਾਹਮਣੇ ਲਿਆਉਣਾ ਚਾਹੁੰਦਾ ਸੀ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ