ਰੌਕੀ ਪਹਾੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਉੱਤਰੀ ਅਮਰੀਕਾ ਦੇ ਨਕਸ਼ੇ ਵਿੱਚ ਰੌਕੀ ਪਹਾੜੀ ਲੜੀ ਦੀ ਸਥਿਤੀ

ਰੌਕੀ ਪਹਾੜ (ਜਾਂ ਰਾਕੀ ਪਹਾੜ) ਪੱਛਮੀ ਉੱਤਰੀ ਅਮਰੀਕਾ ਦੀ ਇੱਕ ਪਹਾੜੀ ਲੜੀ ਹੈ ਜੋ ਕਿ ਬ੍ਰਿਟਿਸ਼ ਕੋਲੰਬੀਆ (ਪੱਛਮੀ ਕਨੇਡਾ) ਤੋਂ ਲੈ ਕੇ ਨਿਊ ਮੈਕਸੀਕੋ (ਦੱਖਣ-ਪੱਛਮੀ ਅਮਰੀਕਾ) ਤੱਕ 3,000 ਮੀਲ (4,830 ਕਿਲੋਮੀਟਰ) ਤੋਂ ਵੱਧ ਲੰਬੀ ਹੈ। ਇਹ ਅੱਸੀ ਤੋਂ ਪੰਜਾਹ ਮਿਲੀਅਨ ਸਾਲ ਪਹਿਲਾਂ ਹੋਂਦ ਵਿੱਚ ਆਏ ਅਤੇ ਪਾਣੀ, ਗਲੇਸ਼ੀਅਰਾਂ ਆਦਿ ਦੇ ਕਟਾਅ ਨਾਲ ਘਾਟੀਆਂ ਅਤੇ ਚੋਟੀਆਂ ਹੋਂਦ ਵਿੱਚ ਆਈਆਂ।

ਹਾਲ ਵਿੱਚ ਇਸ ਦਾ ਜ਼ਿਆਦਾਤਰ ਹਿੱਸਾ ਪਬਲਿਕ ਪਾਰਕਾਂ ਅਤੇ ਜੰਗਲਾਂ ਨੇ ਢੱਕਿਆ ਹੋਇਆ ਹੈ ਅਤੇ ਇਹ ਇੱਕ ਉੱਘੀ ਸੈਲਾਨੀ ਥਾਂ ਹੈ।