ਲਿਖਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਭਾਸ਼ਾ ਨੂੰ ਮੁਖਤਲਿਫ਼ ਅਲਾਮਤਾਂ ਅਤੇ ਰਮਜ਼ਾਂ (ਜਿਸਨੂੰ ਤਹਰੀਰੀ ਨਿਜ਼ਾਮ ਕਹਿੰਦੇ ਹਨ) ਦੇ ਜ਼ਰੀਏ ਲਿਖਣ ਨੂੰ ਲਿਖਾਈ ਜਾਂ ਤਹਰੀਰ ਕਹਿੰਦੇ ਹਨ। ਗੁਫਾਵਾਂ ਦੀਆਂ ਤਸਵੀਰਾਂ ਅਤੇ ਪੇਂਟਿੰਗ ਇਸ ਨਾਲੋਂ ਅਲੱਗ ਹੁੰਦੀਆਂ ਹਨ। ਇੱਕ ਭਾਸ਼ਾ ਸਿਸਟਮ ਦੇ ਅੰਦਰ, ਲਿਖਾਈ ਬੋਲੀ ਵਾਲੀਆਂ ਬਹੁਤ ਸਾਰੀਆਂ ਉਨ੍ਹਾਂ ਹੀ ਬਣਤਰਾਂ ਤੇ ਨਿਰਭਰ ਕਰਦੀ ਹੁੰਦੀ ਹੈ, ਜਿਵੇਂ ਸ਼ਬਦਾਵਲੀ, ਵਿਆਕਰਣ ਅਤੇ ਅਰਥਵਿਗਿਆਨ। ਵਾਧੂ ਚੀਜ਼ ਹੁੰਦੀ ਹੈ ਚਿਨ੍ਹਾਂ ਅਤੇ ਨਿਸ਼ਾਨੀਆਂ ਦੇ ਇੱਕ ਸਿਸਟਮ, ਜੋ ਆਮ ਤੌਰ ਤੇ ਇੱਕ ਰਸਮੀ ਵਰਣਮਾਲਾ ਦੇ ਰੂਪ ਵਿੱਚ ਹੁੰਦਾ ਹੈ, ਉਸ ਉਪਰ ਨਿਰਭਰਤਾ। ਲਿਖਾਈ ਦੇ ਨਤੀਜੇ ਨੂੰ ਆਮ ਤੌਰ ਤੇ ਟੈਕਸਟ ਕਿਹਾ ਜਾਂਦਾ ਹੈ, ਅਤੇ ਪਾਠ ਪੜ੍ਹਨ ਵਾਲੇ ਨੂੰ ਇੱਕ ਪਾਠਕ ਕਹਿੰਦੇ ਹਨ।