ਲੀ ਬਾਈ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Nuvola apps ksig.png
ਲੀ ਬਾਈ

ਕਵਿਤਾ ਸੁਣਾ ਰਿਹਾ ਲੀ ਬਾਈ , ਚਿਤਰਕਾਰੀ: ਲਿੰਗ ਕ'ਆਈ (1140–1210)
ਜਨਮ 701
ਸੁਈਏ, ਥਾਂਗ ਚੀਨ (ਅੱਜ ਸੁਯਾਬ, ਕਿਰਗੀਜਸਤਾਨ)
ਮੌਤ 762
ਡਾਂਗਤੂ, ਚੀਨ
ਕੌਮੀਅਤ ਚੀਨੀ
ਕਿੱਤਾ ਕਵੀ

ਲੀ ਬਾਈ (੭੦੧-੭੬੨, ਲੀ ਪਾਈ, ਚੀਨੀ: 李白) ਜਾਂ ਲਈ ਬੋ (ਲੀ ਪੋ) ਇੱਕ ਚੀਨੀ ਕਵੀ ਹੈ। ਉਹ ਅਤੇ ਉਸਦੇ ਦੋਸਤ ਡੂ ਫੂ (712 - 770) ਨੂੰ ਮੱਧ-ਥਾਂਗ ਰਾਜਵੰਸ਼ ਵਿੱਚ ਚੀਨੀ ਕਵਿਤਾ ਦੀਆਂ ਦੋ ਸਭ ਤੋਂ ਮੁੱਖ ਹਸਤੀਆਂ ਹਨ। ਉਸ ਕਾਲ ਨੂੰ ਅਕਸਰ ਸੁਨਿਹਿਰੀ ਯੁੱਗ ਕਿਹਾ ਜਾਦਾ ਹੈ।

ਜੀਵਨ[ਸੋਧੋ]

ਲੀ ਪਾਈ ਦਾ ਜਨਮ ਸਾਲ 701 ਵਿੱਚ ਹੋਇਆ। ਉਨ੍ਹਾਂ ਦੇ ਜਨਮਸਥਾਨ ਬਾਰੇ ਅੱਜ ਵੀ ਵਿਵਾਦ ਹੈ, ਲੇਕਿਨ ਉਨ੍ਹਾਂ ਦੇ ਪਿਤਾਮਾ ਦਾ ਟਿਕਾਣਾ ਆਧੁਨਿਕ ਚੀਨ ਦੇ ਕਾਂਸੂ ਪ੍ਰਾਂਤ ਵਿੱਚ ਸੀ। ਲੀ ਪਾਈ ਦੀਆਂ ਕਵਿਤਾਵਾਂ ਤੋਂ ਪਤਾ ਚੱਲ ਸਕਦਾ ਹੈ ਕਿ ਉਹ ਇੱਕ ਧਨੀ ਪਰਵਾਰ ਦੀ ਔਲਾਦ ਸਨ ਅਤੇ ਛੋਟੀ ਉਮਰ ਵਿੱਚ ਚੰਗੀ ਸਿੱਖਿਆ ਮਿਲੀ। ਵੀਹ ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਚੀਨ ਦੇ ਵੱਖ ਵੱਖ ਸਥਾਨਾਂ ਦੀ ਯਾਤਰਾ ਸ਼ੁਰੂ ਕੀਤੀ। ਇਸ ਦੇ ਦੌਰਾਨ ਉਨ੍ ਹਾਂਨੇ ਵੱਡੀ ਗਿਣਤੀ ਵਿੱਚ ਕਵਿਤਾਵਾਂ ਲਿਖੀਆਂ ਅਤੇ ਸਾਹਿਤਕ ਰੰਗ ਮੰਚ ਤੇ ਗ਼ੈਰ-ਮਾਮੂਲੀ ਪ੍ਰਤਿਭਾ ਦੇ ਦਰਸ਼ਨ ਕਰਵਾ ਕੇ ਬਹੁਤ ਨਾਮ ਕਮਾਇਆ।[੧]

ਹਵਾਲੇ[ਸੋਧੋ]