ਲੂ ਸ਼ੁਨ
| ਲੂ ਸ਼ੁਨ |
|
| ਜਨਮ: | 25 ਸਤੰਬਰ, 1881 ਸ਼ਾਓਸ਼ਿੰਗ, ਚੀਨ |
|---|---|
| ਮੌਤ: | 19 ਅਕਤੂਬਰ, 1936 ਸ਼ੰਘਾਈ, ਸ਼ਾਓਸ਼ਿੰਗ, ਚੀਨ |
| ਕਾਰਜ_ਖੇਤਰ: | ਲੇਖਕ, ਆਲੋਚਕ ਅਤੇ ਨਿਬੰਧਕਾਰ |
| ਕਾਲ: | ਵੀਹਵੀਂ ਸਦੀ |
| ਵਿਧਾ: | ਕਥਾਕਾਰੀ |
ਲੂ ਸ਼ੁਨ (ਚੀਨੀ: 魯迅) (25 ਸਿੰਤਬਰ, 1881 - 19 ਅਕਤੂਬਰ, 1936)[੧] ਚੀਨੀ ਲਿਖਾਰੀ ਛੋਉ ਸ਼ੁਰਨ (ਚੀਨੀ: 周樹人) ਦਾ ਕਲਮੀ ਨਾਂ ਹੈ। 20ਵੀ. ਸਦੀ ਦੇ ਸਾਹਿਤ ਵਿਚ ਇੱਕ ਅਹਿਮ ਕਿਰਦਾਰ ਅਦਾ ਕਰਨ ਵਾਲੇ ਲੂ ਸ਼ੁਨ ਆਪਣੀਆਂ ਛੋਟੀਆਂ ਕਹਾਣੀਆਂ ਕਰ ਕੇ ਮਸ਼ਹੂਰ ਹਨ; ਉਨ੍ਹਾਂ ਦੀਆਂ ਕਿਤਾਬਾਂ ਦਾ ਤਰਜੁਮਾ ਦਰਜਨ ਤੋਂ ਜ਼ਿਆਦਾ ਭਾਸ਼ਾਵਾਂ ਵਿਚ ਹੋ ਚੁੱਕਾ ਹੈ। ਖਾਸ ਤੌਰ 'ਤੇ ਉਨ੍ਹਾਂ ਦੀ ਕਿਤਾਬ 'ਇੱਕ ਪਾਗਲ ਦੀ ਡਾਇਰੀ' (狂人日記) ਕਾਫ਼ੀ ਪੰਸਦ ਕੀਤੀ ਜਾਂਦੀ ਹੈ।
ਜੀਵਨੀ [ਸੋਧ]
ਲੂ ਸ਼ੁਨ ਦਾ ਜਨਮ ਛੇਜੀਆਂਗ ਸੂਬਾ ਦੇ ਸ਼ਾਓਸ਼ਿੰਗ ਸ਼ਹਿਰ ਵਿਚ ਇੱਕ ਗਰੀਬ ਪਰਿਵਾਰ ਵਿਚ ਹੋਇਆ। ਗੁਰਬਤ ਦੇ ਬਾਵਜੂਦ ਉਸ ਦੇ ਟੱਬਰ ਵਿਚ ਪੜ੍ਹਾਈ ਲਿਖਾਈ 'ਤੇ ਜ਼ੋਰ ਦਿੱਤਾ ਜਾਂਦਾ ਸੀ। 12 ਸਾਲ ਦੀ ਉਮਰ ਵਿਚ ਸ਼ੁਨ ਆਪਣੀ ਮਾਂ ਨਾਲ ਨਾਨਕਿਆਂ ਕੋਲ ਰਹਿਣ ਚਲਾ ਗਿਆ, ਉਸ ਦੇ ਦਾਦਾ ਨੂੰ ਜੇਲ੍ਹ ਵਿਚ ਡਕ ਦਿੱਤਾ ਗਿਆ ਸੀ। 1898-99 ਦੌਰਾਨ ਉਹ ਛਿਏਨ-ਨਾਨ ਜਹਾਜੀ ਅਕਾਦਮੀ ਅਤੇ ਰੇਲਵੇ ਅਤੇ ਖਦਾਨਾ ਦੇ ਸਕੂਲ ਵਿਚ ਪੜ੍ਹੇ। 1902 ਵਿਚ ਉਹ ਡਾਕਟਰੀ ਦੀ ਪੜ੍ਹਾਈ ਲਈ ਜਾਪਾਨ ਚਲੇ ਗਏ। ਟੋਕੀਓ ਵਿਚ ਉਨ੍ਹਾਂ ਨੇ ਕਮਿਊਨਿਸਟ ਰਸਾਲੇ 'ਹ-ਨਾਨ' ਲਈ ਲੇਖ ਲਿੱਖਣੇ ਸ਼ੁਰੂ ਕਰ ਦਿੱਤੇ। [੨]
ਜਾਪਾਨ ਵਿਚ ਉਨ੍ਹਾਂ ਨੇ ਪੜ੍ਹਾਈ ਵਿਚ ਹੀ ਛੱਡ ਦਿੱਤੀ ਅਤੇ 1909 ਵਿਚ ਚੀਨ ਵਾਪਸ ਆ ਪਰਤੇ। ਵਾਪਸੀ ਤੋਂ ਬਾਅਦ ਉਨ੍ਹਾਂ ਨੇ ਹਾਂਗਛੋਉ ਅਤੇ ਸ਼ਾਓਸ਼ਿੰਗ ਯੂਨਿਵਰਸਿਟੀਆਂ ਵਿਚ ਪੜ੍ਹਾਉਣਾ ਸ਼ੁਰੂ ਕੀਤਾ। 1912 - 1926 ਦੌਰਾਨ ਉਹ ਸਿੱਖਿਆ ਮੰਤਰਾਲੇ ਵਿਚ ਕੰਮ ਕਰਦੇ ਰਹੇ। 1920-1926 ਦੌਰਾਨ ਉਹ ਬੀਜਿੰਗ ਕੌਮੀ ਯੂਨਿਵਰਸਿਟੀ ਵਿਚ ਸਾਹਿਤ ਦੇ ਟੀਚਰ ਸਨ। [੨]
ਉਹ ਰਸਾਲਿਆਂ 'ਪਨਲਿਉ' (1924) ਅਤੇ 'ਯੀਵਨ' (1934) ਦੇ ਸੰਪਾਦਕ ਵੀ ਸਨ। ਇਸ ਦੌਰਾਨ ਉਨ੍ਹਾਂ ਨੂੰ 'ਖੱਬੇ-ਪੰਥੀ ਲਿਖਾਰੀਆਂ ਦੀ ਲੀਗ' ਦਾ ਪ੍ਰਧਾਨ ਬਣਾ ਦਿੱਤਾ ਗਿਆ। 1933 ਵਿਚ ਉਨ੍ਹਾਂ ਨੂੰ ਟੀਬੀ ਹੋ ਗਈ ਅਤੇ ਇਸ ਨਾਮੁਰਾਦ ਬੀਮਾਰੀ ਨੇ 1936 ਵਿਚ ਉਨ੍ਹਾਂ ਦੀ ਜਾਨ ਲੈ ਲਈ। [੨]
ਨਮੂਨਾ [ਸੋਧ]
ਜਦੋਂ ਜਰਨੈਲ ਕਤਲ ਕਰਦੇ ਹਨ,
ਡਾਕਟਰਾਂ ਨੂੰ ਬਚਾਉਣਾ ਪੈਂਦਾ ਹੈ,
ਬਹੁਤਿਆਂ ਦੀ ਮੌਤ ਤੋਂ ਬਾਅਦ,
ਕੁਝ ਨੂੰ ਕਬਰ ਦੇ ਮੂੰਹ 'ਚੋਂ ਕੱਢ ਲਿਆ ਜਾਂਦਾ ਹੈ,
ਪਰ ਇਸ ਨਾਲ ਨੁਕਸਾਨ ਘੱਟ ਨਹੀ ਹੁੰਦਾ,
ਅਫਸੋਸ।[੨]
(1930, ਬੇਨਾਮ ਕਵਿਤਾ)
ਬਾਹਰੀ ਕੜੀਆਂ [ਸੋਧ]
- ਗ਼ਰੀਬਾਂ ਨੂੰ ਸੰਤੁਸ਼ਟੀ ਦਾ ਨੁਸਖ਼ਾ (ਪੰਜਾਬੀ)
- ਲੂ ਸ਼ੁਨ ਦੀਆਂ ਲਿਖਤਾਂ (ਚੀਨੀ)
- ਲੂ ਸ਼ੁਨ ਦੀ ਜ਼ਿੰਦਗੀ 'ਤੇ ਇੱਕ ਲੇਖ (ਅੰਗ੍ਰੇਜ਼ੀ)
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ |