ਵਰਤੋਂਕਾਰ ਗੱਲ-ਬਾਤ:Himmatpura13

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇੱਕ ਮਾਲਕ ਅਜਿਹਾ ਵੀ ਜੋ ਇਤਿਹਾਸ ਰਚ ਗਿਆ।.....ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)[ਸੋਧੋ]

ਮਾਲਕ ਅਤੇ ਮਜ਼ਦੂਰ ਦਾ ਰਿਸ਼ਤਾ ਬੇਸ਼ੱਕ ਇੱਕ ਲਾਲਚ ਦੀ ਡੋਰੀ ਨਾਲ ਬੰਨ੍ਹਿਆ ਹੁੰਦਾ ਹੈ। ਮਜ਼ਦੂਰ ਨੂੰ ਆਪਣਾ ਚੁੱਲ੍ਹਾ ਬਲਦਾ ਰੱਖਣ ਦਾ ਲਾਲਚ ਹੁੰਦਾ ਹੈ ਤੇ ਮਾਲਕ ਨੂੰ ਆਪਣੇ ਮੁਨਾਫ਼ੇ ਵਿੱਚ ਇਜ਼ਾਫਾ ਕਰਨ ਦਾ ਲਾਲਚ। ਇਸ ਇਜ਼ਾਫ਼ੇ ਦੇ ਲਾਲਚ ਕਾਰਨ ਹੀ ਕਿਰਤੀ ਵਰਗ ਦੇ ਸ਼ੋਸ਼ਣ ਦਾ ਮੁੱਢ ਬੱਝਦਾ ਹੈ। ਹਰ ਕਿਸੇ ਨੂੰ ਲਾਲਚ ਹੁੰਦਾ ਹੈ ਕਿ ਉਹ ਆਪਣੇ ਉੱਦਮਾਂ ਨੂੰ ਦਿਨ ਚੌਗਣਾ ਤੇ ਰਾਤ ਅੱਠ ਗੁਣਾ ਫ਼ਲ ਕਿਵੇਂ ਲਾਵੇ? ਇਸ ਕਸਮਕਸ ਵਿੱਚ ਜੇਕਰ ਕੋਈ ਮਾਲਕ ਆਪਣੇ ਮਜ਼ਦੂਰਾਂ ਨੂੰ ਪਰਿਵਾਰ ਦਾ ਅੰਗ ਸਮਝ ਕੇ, ਉਹਨਾਂ ਦੀ ਬਿਹਤਰ ਜ਼ਿੰਦਗੀ ਲਈ ਸੋਚੇ ਤਾਂ ਬਿਨਾਂ ਸ਼ੱਕ ਉਸ ਮਾਲਕ ਦਾ ਨਾਂ ਰਹਿੰਦੀ ਦੁਨੀਆ ਤੱਕ ਦੂਜਿਆਂ ਨਾਲੋਂ ਅਲੱਗ ਢੰਗ ਨਾਲ ਯਾਦ ਕੀਤਾ ਜਾਵੇਗਾ। ਇੱਕ ਅਜਿਹਾ ਹੀ ਸਖ਼ਸ਼ ਸੀ ਵਿਲੀਅਮ ਹੈਸਕੈਥ ਲੀਵਰ ਨਾਂ ਦਾ ਸਾਬਣ ਫੈਕਟਰੀ ਸਨਲਾਈਟ ਦਾ ਮਾਲਕ। ਜਿਸਨੇ ਆਪਣੀ ਸਾਬਣ ਫੈਕਟਰੀ ਵਿੱਚ ਕੰਮ ਕਰਦੇ ਕਿਰਤੀਆਂ ਦੀ ਹਾਸਿਆਂ ਦੀਆਂ ਫੁਹਾਰਾਂ ਨਾਲ ਲਬਰੇਜ਼ ਜ਼ਿੰਦਗੀ, ਤੰਦਰੁਸਤ ਸਿਹਤ ਅਤੇ ਸੱਭਿਅਕ ਰਹਿਣ ਸਹਿਣ ਨੂੰ ਮੱਦੇਨਜ਼ਰ ਰੱਖਦਿਆਂ ਇੱਕ ਵਿਸ਼ੇਸ਼ ਪਿੰਡ ਵਸਾ ਕੇ ਦਿੱਤਾ। ਜੀ ਹਾਂ, ਇੰਗਲੈਂਡ ਦੇ ਉੱਤਰ ਪੱਛਮੀ ਇਲਾਕੇ Ḕਚ ਮਰਸੀਸਾਈਡ ਦੀ ਵਿਰਲ ਬਾਰੋਅ ਕੌਂਸਲ ਅਧੀਨ ਪੈਂਦਾ ਪਿੰਡ ਪੋਰਟ ਸਨਲਾਈਟ ਆਪਣੇ ਆਪ ਵਿੱਚ ਇੱਕ ਮਿਸਾਲ ਹੈ ਮਾਲਕ ਅਤੇ ਕਿਰਤੀਆਂ ਦੇ ਅਟੁੱਟ ਸੰਬੰਧ ਦੀ। ਸੰਨ 1888 ਵਿੱਚ ਲੀਵਰ ਬ੍ਰਦਰਜ਼ ਵੱਲੋਂ ਸਾਬਣ ਫੈਕਟਰੀ ਦੇ ਕਾਮਿਆਂ ਲਈ ਇਸ ਪਿੰਡ ਦੀ ਬਣਤਰ ਦੀ ਯੋਜਨਾ ਉਲੀਕੀ। ਵਿਲੀਅਮ ਲੀਵਰ ਨੇ ਖੁਦ ਇਸ ਪਿੰਡ ਦਾ ਖਾਕਾ ਤਿਆਰ ਕੀਤਾ ਅਤੇ 30 ਨਕਸ਼ਾ ਨਵੀਸਾਂ ਦੀਆਂ ਸੇਵਾਵਾਂ ਲੈ ਕੇ 1914 ਤੱਕ 800 ਘਰ ਤਿਆਰ ਕੀਤੇ। ਮਾਡਲ ਪਿੰਡ ਦਾ ਰੁਤਬਾ ਹਾਸਲ ਇਸ ਪਿੰਡ ਨੂੰ ਬਾਗ ਬਗੀਚਿਆਂ ਵਾਲੇ ਪਿੰਡ ਵਜੋਂ ਵੀ ਜਾਣਿਆ ਜਾਂਦਾ ਹੈ। ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਵੱਖ ਵੱਖ ਕਤਾਰਾਂ ਵਿੱਚ ਬਣੇ ਘਰ ਵੱਖ ਵੱਖ ਨਕਸ਼ਾ ਨਵੀਸਾਂ ਵੱਲੋਂ ਡਿਜਾਈਨ ਕੀਤੇ ਹੋਣ ਕਰਕੇ ਇੱਕ ਦੂਜੇ ਨਾਲ ਖੂਬਸੂਰਤੀ ਪੱਖੋਂ ਵੱਖਰੇ ਹਨ। ਕਿਸੇ ਵੀ ਘਰ ਦੇ ਅੱਗੇ ਇੰਗਲੈਂਡ ਦੇ ਰਵਾਇਤੀ ਘਰਾਂ ਵਾਂਗ ਚਾਰਦੀਵਾਰੀ ਨਹੀਂ ਦਿਸੇਗੀ। ਘਰਾਂ ਦੇ ਸਾਹਮਣੇ ਹਿੱਸੇ ਦੀ ਖੂਬਸੂਰਤੀ ਮਨਾਂ ਨੂੰ ਮੋਹਣ ਵਾਲੀ ਹੈ ਪਰ ਕਲਾਕਾਰੀ ਦਾ ਨਮੂਨਾ ਹੀ ਕਹਿ ਲਓ ਕਿ ਤੁਹਾਨੂੰ ਕਿਸੇ ਵੀ ਘਰ ਦਾ ਪਿਛਵਾੜਾ ਨਜ਼ਰ ਨਹੀਂ ਆਵੇਗਾ। 2001 ਦੀ ਜਨਗਨਣਾ ਅਨੁਸਾਰ ਇਸ ਪਿੰਡ ਦੀ ਆਬਾਦੀ 1450 ਆਂਕੀ ਗਈ ਹੈ। ਇਸ ਵੇਲੇ ਇਸ ਪਿੰਡ ਵਿੱਚ 900 ਦੇ ਲਗਭਗ 2 ਗਰੇਡ ਦੀਆਂ ਇਮਾਰਤਾਂ ਹਨ ਜਿਹਨਾਂ ਨੂੰ ਇੱਕ ਟਰੱਸਟ ਰਾਹੀਂ ਸਾਂਭਿਆ ਜਾ ਰਿਹਾ ਹੈ ਅਤੇ ਪਿੰਡ ਦੀ ਖੂਬਸੂਰਤੀ, ਫੁੱਲ ਬੂਟਿਆਂ, ਇਮਾਰਤਾਂ ਦੀ ਦੇਖ ਭਾਲ ਉੱਪਰ ਸਾਲਾਨਾ 2 ਮਿਲੀਅਨ ਪੌਂਡ ਤੱਕ ਖਰਚ ਕੀਤਾ ਜਾਂਦਾ ਹੈ। 19 ਵੀਂ ਸਦੀ ਦਾ ਇੰਗਲੈਂਡ ਦਾ ਨਕਸ਼ਾ ਨਵੀਸੀ ਦਾ ਅਦਭੁੱਤ ਨਮੂਨਾ ਮੰਨੇ ਜਾਂਦੇ ਇਸ ਪਿੰਡ ਵਿੱਚ ਵਿਲੀਅਮ ਲੀਵਰ ਵੱਲੋਂ ਦੂਰਅੰਦੇਸ਼ ਸੋਚ ਅਪਣਾਉਂਦਿਆਂ ਆਰਟ ਗੈਲਰੀ, ਹਸਪਤਾਲ, ਸਕੂਲ, ਥੀਏਟਰ, ਸਵਿੰਮਿੰਗ ਪੂਲ, ਚਰਚ ਅਤੇ ਹੋਟਲ ਵੀ ਬਣਵਾਏ। ਇਸ ਤੋਂ ਇਲਾਵਾ ਉਹਨਾਂ ਇਸ ਪਿੰਡ ਦੇ ਬਾਸ਼ਿੰਦਿਆਂ ਲਈ ਸਬਜ਼ੀ ਭਾਜੀ ਬੀਜਣ ਲਈ ਵਿਸ਼ੇਸ਼ ਜਗ੍ਹਾ (ਅਲਾਟਮੈਂਟ) ਵੀ ਮੁਹੱਈਆ ਕਰਵਾਈ। ਜਿਉਂ ਹੀ ਤੁਸੀਂ ਇਸ ਪਿੰਡ ਵਿੱਚ ਵੜਦੇ ਹੋ ਤਾਂ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਇੰਗਲੈਂਡ ਦੀ ਬਜਾਏ ਕਿਸੇ ਹੋਰ ਵਾਤਾਵਰਣ ਵਿੱਚ ਵਿਚਰ ਰਹੇ ਹੋਈਏ। ਦਰੱਖਤਾਂ ਦੀਆਂ ਲੰਮੀਆਂ ਕਤਾਰਾਂ ਅਤੇ ਫੁੱਲ ਬੂਟਿਆਂ ਨਾਲ ਸਜੇ ਪਿੰਡ ਵਿਚਕਾਰ ਸਨਲਾਈਟ ਮਿਊਜੀਅਮ ਅਤੇ ਲੇਡੀ ਲੀਵਰ ਆਰਟ ਗੈਲਰੀ ਤੁਹਾਡਾ ਸਵਾਗਤ ਕਰਦੇ ਹਨ। ਉਸ ਮਿਊਜੀਅਮ ਵਿੱਚ ਘਰਾਂ ਦੇ ਖਿਡੌਣਾ ਰੂਪੀ ਮਾਡਲ ਅਤੇ ਸਾਬਣ ਫੈਕਟਰੀ ਨਾਲ ਜੁੜੀਆਂ ਸਾਂਭ ਕੇ ਰੱਖੀਆਂ ਯਾਦਾਂ ਤੁਹਾਨੂੰ 18 ਵੀਂ ਸਦੀ ਵਿੱਚ ਲੈ ਜਾਂਦੀਆਂ ਹਨ। ਮਿਊਜੀਅਮ ਵਿੱਚ ਬਣੇ ਇੱਕ ਨਿੱਕੇ ਜਿਹੇ ਸਿਨੇਮਾ ਹਾਲ ਵਿੱਚ ਅੱਧੇ ਘੰਟੇ ਦੀ ਦਿਖਾਈ ਜਾਂਦੀ ਫਿਲਮ ਉਸ ਮਾਲਕ ਨੂੰ ਸਲਾਮ ਕਹਿਣ ਲਈ ਮਜ਼ਬੂਰ ਕਰਦੀ ਹੈ। ਵਿਲੀਅਮ ਲੀਵਰ ਦਾ ਮੰਨਣਾ ਸੀ ਕਿ ਜੇਕਰ ਕੋਈ ਮਾਲਕ ਮੁਨਾਫ਼ਾ ਕਮਾਉਂਦਾ ਹੈ ਤਾਂ ਉਹ ਸਭ ਕਾਮਿਆਂ ਦੀ ਬਦੌਲਤ ਹੁੰਦਾ ਹੈ। ਜੇਕਰ ਉਹ ਆਪਣੇ ਮੁਨਾਫ਼ੇ ਵਿੱਚੋਂ ਵੰਡਵੇਂ ਹਿੱਸੇ ਵਜੋਂ ਖਾਣ ਪੀਣ ਵਾਲੀਆਂ ਚੀਜਾਂ ਜਾਂ ਵਿਸਕੀਆਂ ਦੀਆਂ ਬੋਤਲਾਂ ਆਪਣੇ ਕਾਮਿਆਂ ਨੂੰ ਦਿੰਦਾ ਰਹੇ ਤਾਂ ਉਹ ਸੰਘੋਂ ਹੇਠਾਂ ਉੱਤਰਦਿਆਂ ਹੀ ਆਪਣਾ ਵਜੂਦ ਗਵਾ ਲੈਣਗੀਆਂ। ਉਸਨੇ ਰਹਿੰਦੀ ਦੁਨੀਆ ਤੱਕ ਆਪਣੇ ਕਾਮੇ ਪਰਿਵਾਰ ਨੂੰ ਅਜਿਹਾ ਤੋਹਫਾ ਦੇਣ ਦਾ ਮਨ ਬਣਾਇਆ ਜੋ ਇਸ ਪਿੰਡ ਦੇ ਰੂਪ ਵਿੱਚ ਤਿਆਰ ਹੋਇਆ। ਉਸਦਾ ਮੰਨਣਾ ਸੀ ਕਿ ਜੇਕਰ ਉਸਦੇ ਫੈਕਟਰੀ ਕਾਮੇ ਤੰਦਰੁਸਤ, ਹਸਮੁੱਖ ਅਤੇ ਸੱਭਿਅਕ ਮਾਹੌਲ ਵਿੱਚ ਵਿਚਰਣਗੇ ਤਦ ਹੀ ਉਹ ਆਪਣੇ ਆਪ ਨੂੰ ਕੰਮ ਕਰਨ ਲਈ ਤਿਆਰ ਰੱਖਣਗੇ।