ਵਰਿੰਦਰ ਸਿੰਘ ਘੁਮਣ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਵਰਿੰਦਰ ਸਿੰਘ ਘੁਮਣ ਇੱਕ ਪੰਜਾਬੀ ਪਹਿਲਵਾਨ ਅਤੇ ਬਾਡੀ-ਬਿਲ੍ਡਰ ਹੈ| ਵਰਿੰਦਰ ਸਿੰਘ ਘੁਮਣ ਦਾ ਜਨਮ ੧੪ ਮਈ, ੧੯੭੨ ਵਿੱਚ ਜਲੰਧਰ ਵਿਖੇ ਹੋਇਆ| ਓਹ ਇਸ ਵਿਸ਼ਵ ਦਾ ਪਹਿਲਾ ਸ਼ਾਕਾਹਾਰੀ ਬਾਡੀ ਬਿਲਡਰ ਹੈ| ਘੁਮਣ ਨੇ ੨੦੦੯ ਵਿੱਚ ਮਿਸਟਰ ਇੰਡੀਆ ਦਾ ਖਿਤਾਬ ਜਿੱਤਿਆ ਅਤੇ ਉਸੇ ਸਾਲ ਮਿਸਟਰ ਏਸ਼ੀਆ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ| ਵਰਿੰਦਰ ਸਿੰਘ ਘੁਮਣ ਨੇ ੨੦੧੨ ਵਿੱਚ ਪੰਜਾਬੀ ਫਿਲਮ "ਕਬੱਡੀ ਵੰਸ ਅਗੇਨ" ਵਿੱਚ ਮੁੱਖ ਕਿਰਦਾਰ ਦੀ ਭੂਮਿਕਾ ਨਿਭਾਈ| ਉਹਨਾਂ ਇੱਕ ਪੰਜਾਬੀ ਸੰਗੀਤ ਵੀਡੀਓ ਅਤੇ ਤਾਰਾ ਨਿਉਟ੍ਰਿਸ਼ਨ ਨਾਲ ਵੀ ਕੰਮ ਕੀਤਾ|
ਸ਼ਵੇਨਜ਼ਰ ਨੇ ਜਲੰਧਰ ਦੇ ਇਸ ਬਾਡੀ ਬਿਲਡਰ ਅਤੇ ਪੰਜਾਬੀ ਫਿਲਮ ਐਕਟਰ ਵਰਿੰਦਰ ਸਿੰਘ ਘੁਮਣ ਨੂੰ ਸਵੈ ਆਪਣੇ ਸੇਹਤ ਅਤੇ ਖੁਰਾਕ ਸਪਲੀਮੈਂਟ ਵਾਸਤੇ ਏਸ਼ੀਆ ਦਾ ਬ੍ਰਾਂਡ ਅਮਬੇਸਡਰ ਚੁਣਿਆ|