ਵਾਲਟੇਅਰ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਵਾਲਟੇਅਰ

ਪੋਰਟਰੇਟ - ਨਿਕੋਲਸ ਦੇ ਲਾਰਜੀਲੇਅਰ
ਜਨਮ ਫ਼ਰਾਂਸੁਆ-ਮਾਰੀ ਆਰੂਏ
21 ਨਵੰਬਰ 1694
ਪੈਰਸ, ਫ਼ਰਾਂਸ
ਮੌਤ 30 ਮਈ 1778
ਪੈਰਸ, ਫਰਾਂਸ
ਕੌਮੀਅਤ ਫ਼ਰਾਂਸੀਸੀ
ਕਿੱਤਾ ਲੇਖਕ, ਇਤਿਹਾਸਕਾਰ ਅਤੇ ਦਾਰਸ਼ਨਿਕ
ਪ੍ਰਭਾਵਿਤ ਕਰਨ ਵਾਲੇ ਬੋਲਿੰਗਬ੍ਰੋਕ,[੧] ਸਿਸਰੋ, ਜਾਹਨ ਲਾੱਕ, ਇੱਸਾਕ ਨਿਊਟਨ, ਪਲੈਟੋ
ਪ੍ਰਭਾਵਿਤ ਹੋਣ ਵਾਲੇ ਫ਼ਰਾਂਸੀਸੀ ਇਨਕਲਾਬ, ਨਿਕੋਲਾ ਤੇਸਲਾ, ਵਿਕਟਰ ਹਿਊਗੋ, ਫਰੈਡਰਿਕ ਦ ਗ੍ਰੇਟ, ਯੂਨਾਇਟ ਸਟੇਟਸ ਦੇ ਬਾਨੀ ਪਿਤਾਮਾ, ਮਾਰਕੁਇਸ ਦੇ ਸੇਡ, ਅਲੈਗਜ਼ੈਂਡਰ ਪੁਸ਼ਕਿਨ, ਫਰੈਡਰਿਕ ਨੀਤਸ਼ੇ, ਕਾਰਲ ਮਾਰਕਸ, ਜੁਆਨ ਜੋਸ ਕਾਸਟੈਲੀ, ਯਾਂ-ਪਾਲ ਸਾਰਤਰ, ਏ ਜੇ ਆਇਰ
ਧਰਮ ਡੀਇਜ਼ਮ

ਫ਼ਰਾਂਸੁਆ-ਮਾਰੀ ਆਰੂਏ (ਫ਼ਰਾਂਸੀਸੀ: François-Marie Arouet; 21 ਨਵੰਬਰ 1694 – 30 ਮਈ 1778), ਲਿਖਤੀ ਨਾਂ ਵਾਲਟੇਅਰ(Voltaire) ਨਾਲ ਮਸ਼ਹੂਰ, ਇੱਕ ਫ਼ਰਾਂਸੀਸੀ ਲੇਖਕ, ਇਤਿਹਾਸਕਾਰ ਅਤੇ ਦਾਰਸ਼ਨਿਕ ਸੀ। ਉਸਦਾ ਅਸਲੀ ਨਾਮ ਫ਼ਰਾਂਸੁਆ-ਮਾਰੀ ਆਰੂਏ (François - Marie Arouet) ਸੀ। ਉਹ ਆਪਣੀ ਪ੍ਰਤਿਭਾਸ਼ਾਲੀ (wit), ਦਾਰਸ਼ਨਕ ਭਾਵਨਾ ਅਤੇ ਨਾਗਰਿਕ ਅਜਾਦੀ (ਧਰਮ ਦੀ ਅਜਾਦੀ ਅਤੇ ਅਜ਼ਾਦ ਵਪਾਰ) ਦੇ ਸਮਰਥਨ ਲਈ ਵੀ ਪ੍ਰਸਿੱਧ ਹੈ।

ਵਾਲਟੇਅਰ ਨੇ ਸਾਹਿਤ ਦੀ ਲਗਪਗ ਹਰ ਵਿਧਾ ਵਿੱਚ ਲਿਖਿਆ। ਉਸਨੇ ਡਰਾਮਾ, ਕਵਿਤਾ, ਨਾਵਲ, ਨਿਬੰਧ, ਇਤਿਹਾਸਕ ਅਤੇ ਵਿਗਿਆਨਕ ਲਿਖਤਾਂ ਅਤੇ ਵੀਹ ਹਜਾਰ ਤੋਂ ਜਿਆਦਾ ਪੱਤਰ ਅਤੇ ਕਿਤਾਬਚੇ ਲਿਖੇ।

ਹਾਲਾਂਕਿ ਉਸਦੇ ਸਮਾਂ ਵਿੱਚ ਫ਼ਰਾਂਸ ਵਿੱਚ ਪਰਕਾਸ਼ਨ ਉੱਤੇ ਤਰ੍ਹਾਂ-ਤਰ੍ਹਾਂ ਦੀ ਬੰਦਸ਼ਾਂ ਸਨ ਫਿਰ ਵੀ ਉਹ ਸਾਮਾਜਕ ਸੁਧਾਰਾਂ ਦੇ ਪੱਖ ਵਿੱਚ ਖੁੱਲ੍ਹ ਕੇ ਬੋਲਦਾ ਸੀ। ਆਪਣੀਆਂ ਰਚਨਾਵਾਂ ਦੇ ਮਾਧਿਅਮ ਰਾਹੀਂ ਉਹ ਰੋਮਨ ਕੈਥੋਲੀਕ ਗਿਰਜਾ ਘਰ ਦੇ ਕਠਮੁੱਲਾਪਣ ਅਤੇ ਹੋਰ ਫ਼ਰਾਂਸੀਸੀ ਸੰਸਥਾਵਾਂ ਦੀ ਖੁੱਲ੍ਹ ਕੇ ਖਿੱਲੀ ਉਡਾਉਂਦਾ ਸੀ।

ਬੌਧਿਕ ਜਾਗਰਣ ਯੁੱਗ ਦੀਆਂ ਹੋਰ ਹਸਤੀਆਂ (ਮਾਨਟੇਸਕਿਊ, ਜਾਨ ਲਾੱਕ, ਥਾਮਸ ਹਾਬਸ, ਰੂਸੋ ਆਦਿ) ਦੇ ਨਾਲ-ਨਾਲ ਵਾਲਟੇਅਰ ਦੀਆਂ ਰਚਨਾਵਾਂ ਅਤੇ ਵਿਚਾਰਾਂ ਦਾ ਅਮਰੀਕੀ ਇਨਕਲਾਬ ਅਤੇ ਫਰਾਂਸੀਸੀ ਇਨਕਲਾਬ ਦੇ ਪ੍ਰਮੁੱਖ ਵਿਚਾਰਕਾਂ ਉੱਤੇ ਗਹਿਰਾ ਅਸਰ ਪਿਆ ਸੀ।

ਜੀਵਨ ਵੇਰਵੇ[ਸੋਧੋ]

ਫ਼ਰਾਂਸੁਆ-ਮਾਰੀ ਆਰੂਏ,ਪੰਜ ਬੱਚਿਆਂ ਵਿੱਚ ਸਭ ਤੋਂ ਛੋਟਾ ਸੀ ਅਤੇ ਉਸਦਾ ਜਨਮ ਪੈਰਿਸ ਵਿੱਚ ਹੋਇਆ ਸੀ। [੨] ਉਸਦੇ ਪਿਤਾ ਫ਼ਰਾਂਸੁਆ ਆਰੂਏ (1650 – 1 ਜਨਵਰੀ 1722), ਇੱਕ ਵਕੀਲ ਸਨ ਅਤੇ ਮਾਮੂਲੀ ਖਜਾਨਾ ਕਰਮਚਾਰੀ ਸਨ। ਉਸਦੀ ਮਾਂ ਮੇਰੀ ਮਾਰਗਰੇਟ ਡੀ'ਔਮਾਰਤ (ਅੰਦਾਜ਼ਨ 1660 – 13 ਜੁਲਾਈ 1701), ਇੱਕ ਕੁਲੀਨ ਘਰਾਣੇ ਤੋਂ ਸੀ। ਵਾਲਟੇਅਰ ਦੇ ਜਨਮ ਬਾਰੇ ਕਿਆਸ ਚਲਦੇ ਹਨ, ਹਾਲਾਂਕਿ ਉਹ ਆਪ 20 ਫਰਵਰੀ 1694 ਨੂੰ ਆਪਣੀ ਜਨਮ ਤਾਰੀਖ ਕਿਹਾ ਕਰਦਾ ਸੀ। ਉਸਨੂੰ ਯਸ਼ੂ ਸਮਾਜ ਨੇ ਪੈਰਿਸ ਦੇ ਇੱਕ ਪਬਲਿਕ ਸੈਕੰਡਰੀ ਸਕੂਲ ਲੀਸੇ ਲੂਈ-ਲ-ਗਰਾਂ (1704–1711) ਵਿੱਚ ਪੜ੍ਹਾਇਆ, ਜਿਥੇ ਉਸਨੇ ਲੈਟਿਨ ਅਤੇ ਯੂਨਾਨੀ ਸਿੱਖੀ; ਬਾਅਦ ਵਿੱਚ ਉਹ ਇਤਾਲਵੀ, ਸਪੇਨੀ ਅਤੇ ਅੰਗਰੇਜ਼ੀ ਵਿੱਚ ਵੀ ਰਵਾਂ ਹੋ ਗਿਆ।[੩]

ਹਵਾਲੇ[ਸੋਧੋ]

  1. Voltaire, God and Human Beings
  2. Wright, p 505.
  3. Liukkonen, Petri. "Voltaire (1694–1778) – pseudonym of François-Marie Arouet". http://www.kirjasto.sci.fi/voltaire.htm. Retrieved on 24 July 2009. 
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png