ਵੁਸੀ ਸਿਬਾਂਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵੁਸੀ ਸਿਬਾਂਡਾ
ਨਿੱਜੀ ਜਾਣਕਾਰੀ
ਪੂਰਾ ਨਾਮ
ਵੁਸੀਮੁਜ਼ੀ ਸਿਬਾਂਡਾ
ਜਨਮ (1983-10-10) 10 ਅਕਤੂਬਰ 1983 (ਉਮਰ 40)
ਹਾਈਫੀਲਡ, ਹਰਾਰੇ, ਜ਼ਿੰਬਾਬਵੇ
ਬੱਲੇਬਾਜ਼ੀ ਅੰਦਾਜ਼ਸੱਜਾ ਹੱਥ
ਗੇਂਦਬਾਜ਼ੀ ਅੰਦਾਜ਼ਸੱਜੀ ਬਾਂਹ
ਭੂਮਿਕਾਸਲਾਮੀ ਬੱਲੇਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 60)4 ਨਵੰਬਰ 2003 ਬਨਾਮ ਵੈਸਟ ਇੰਡੀਜ਼
ਆਖ਼ਰੀ ਟੈਸਟ25 ਅਕਤੂਬਰ 2014 ਬਨਾਮ ਬੰਗਲਾਦੇਸ਼
ਪਹਿਲਾ ਓਡੀਆਈ ਮੈਚ (ਟੋਪੀ 75)22 ਨਵੰਬਰ 2003 ਬਨਾਮ ਵੈਸਟ ਇੰਡੀਜ਼
ਆਖ਼ਰੀ ਓਡੀਆਈ15 ਜੂਨ 2016 ਬਨਾਮ ਭਾਰਤ
ਓਡੀਆਈ ਕਮੀਜ਼ ਨੰ.46
ਪਹਿਲਾ ਟੀ20ਆਈ ਮੈਚ (ਟੋਪੀ 13)12 ਸਤੰਬਰ 2007 ਬਨਾਮ ਆਸਟਰੇਲੀਆ
ਆਖ਼ਰੀ ਟੀ20ਆਈ12 ਮਾਰਚ 2016 ਬਨਾਮ ਅਫਗਾਨਿਸਤਾਨ
ਟੀ20 ਕਮੀਜ਼ ਨੰ.10
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2002–2006ਮਿਡਲੈਂਡਸ
2009–ਮਿਡ ਵੈਸਟ ਰੀਨੋਸ
ਟਕਾਸ਼ਿੰਗਾ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ ਟੀ20ਆਈ FC
ਮੈਚ 14 127 25 125
ਦੌੜਾਂ 591 2,994 483 7,341
ਬੱਲੇਬਾਜ਼ੀ ਔਸਤ 21.10 24.54 20.12 33.36
100/50 0/2 2/21 0/1 18/31
ਸ੍ਰੇਸ਼ਠ ਸਕੋਰ 93 116 59 217
ਗੇਂਦਾਂ ਪਾਈਆਂ 267 2,696
ਵਿਕਟਾਂ 3 38
ਗੇਂਦਬਾਜ਼ੀ ਔਸਤ 88.33 42.71
ਇੱਕ ਪਾਰੀ ਵਿੱਚ 5 ਵਿਕਟਾਂ 0 1
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 1/12 5/55
ਕੈਚਾਂ/ਸਟੰਪ 16/– 42/– 12/– 147/–
ਸਰੋਤ: ESPNcricinfo, 15 ਜੂਨ 2017

ਵੁਸੀਮੁਜ਼ੀ ਵੁਸੀ ਸਿਬਾਂਡਾ (ਜਨਮ 10 ਅਕਤੂਬਰ 1983) ਇੱਕ ਜ਼ਿੰਬਾਬਵੇਈ ਕ੍ਰਿਕਟਰ ਹੈ। ਉਸਨੇ ਜ਼ਿੰਬਾਬਵੇ ਕ੍ਰਿਕਟ ਟੀਮ ਲਈ ਖੇਡ ਦੇ ਤਿੰਨੋਂ ਫਾਰਮੈਟਾਂ ਵਿੱਚ ਕੌਮਾਂਤਰੀ ਕ੍ਰਿਕਟ ਖੇਡੀ ਹੈ। ਉਹ ਲੋਗਨ ਕੱਪ ਵਿੱਚ ਮਿਡਲੈਂਡਜ਼ ਲਈ ਵੀ ਖੇਡਿਆ ਸੀ।

ਸ਼ੁਰੂਆਤੀ ਕੈਰੀਅਰ[ਸੋਧੋ]

ਵੁਸੀ ਸਿਬਾਂਡਾ ਸੱਜੇ ਹੱਥ ਦਾ ਸਲਾਮੀ ਬੱਲੇਬਾਜ਼ ਹੈ ਅਤੇ ਉਸਨੇ ਜ਼ਿੰਬਾਬਵੇ ਕ੍ਰਿਕੇਟ ਅਕੈਡਮੀ ਤੋਂ ਗ੍ਰੈਜੂਏਟ ਹੋ ਕੇ ਅਤੇ ਕੌਮੀ ਟੀਮ ਵਿੱਚ ਤੇਜ਼ੀ ਨਾਲ ਸ਼ਾਮਲ ਹੋਣ ਲਈ ਇੱਕ ਨੌਜਵਾਨ ਦੇ ਰੂਪ ਵਿੱਚ ਕਾਬਲੀਅਤ ਦਿਖਾਈ।

ਉਹ ਹਾਈਫੀਲਡਜ਼, ਹਰਾਰੇ ਵਿੱਚ ਵੱਡਾ ਹੋਇਆ, ਉਸਨੇ ਚਰਚਿਲ ਬੁਆਏਜ਼ ਹਾਈ ਲਈ ਇੱਕ ਸਕਾਲਰਸ਼ਿਪ ਪ੍ਰਾਪਤ ਕੀਤੀ। ਉਹ ਵਰਤਮਾਨ ਵਿੱਚ ਮਿਡ ਵੈਸਟ ਰਾਈਨੋਜ਼ ਲਈ ਘਰੇਲੂ ਕ੍ਰਿਕਟ ਖੇਡਦਾ ਹੈ

ਅੰਤਰਰਾਸ਼ਟਰੀ ਕੈਰੀਅਰ[ਸੋਧੋ]

ਉਸਨੇ 2003 ਵਿੱਚ ਵੈਸਟਇੰਡੀਜ਼ ਦੇ ਵਿਰੁੱਧ ਇੱਕ ਦਿਨਾਂ ਮੈਚਾਂ ਵਿੱਚ ਡੈਬਿਊ ਕੀਤਾ ਅਤੇ 58 ਦੌੜਾਂ ਬਣਾਈਆਂ। ਸਿਬਾਂਡਾ ਨੇ ਹਾਲਾਂਕਿ ਉੱਥੋਂ ਕੌਮਾਂਤਰੀ ਪੱਧਰ 'ਤੇ ਸੰਘਰਸ਼ ਕੀਤਾ, 18 ਪਾਰੀਆਂ ਵਿੱਚ ਇੱਕ ਹੋਰ ਅਰਧ ਸੈਂਕੜਾ ਨਹੀਂ ਬਣਾ ਸਕਿਆ, ਇੱਕ ਪੜਾਅ 'ਤੇ ਲਗਾਤਾਰ ਜ਼ੀਰੋਆਂ (੦) ਬਣਾਈਆਂ।

ਮਈ 2005 ਵਿੱਚ ਰਾਸ਼ਟਰੀ ਟੀਮ ਵਿੱਚ ਉਸਦੀ ਜਗ੍ਹਾ 'ਬਾਗ਼ੀ' ਜ਼ਿੰਬਾਬਵੇ ਦੇ ਕ੍ਰਿਕਟਰਾਂ ਦੇ ਵਾਪਸੀ ਕਾਰਨ ਖਤਰੇ ਵਿੱਚ ਆ ਗਈ ਸੀ ਜੋ ਜ਼ਿੰਬਾਬਵੇ ਕ੍ਰਿਕਟ ਨਾਲ ਵਿਵਾਦ ਵਿੱਚ ਟੀਮ ਤੋਂ ਬਾਹਰ ਹੋ ਗਏ ਸਨ। ਓਹਨਾਂ ਦੀ ਵਾਪਸੀ ਨਹੀਂ ਸਕੀ। ਅਤੇ ਸਿਬਾਂਡਾ ਫਿਰ ਜ਼ਿੰਬਾਬਵੇ ਲਈ ਕ੍ਰਮ ਦੇ ਸਿਖਰ 'ਤੇ ਲਗਾਤਾਰ ਬਣਿਆ ਰਿਹਾ,ਸਾਲ 2006 ਵਿੱਚ ਕੈਰੇਬੀਅਨ ਟ੍ਰਾਈ ਨੇਸ਼ਨਜ਼ ਟੂਰਨਾਮੈਂਟ ਵਿੱਚ ਬਰਮੂਡਾ ਖਿਲਾਫ਼ ਆਪਣਾ ਪਹਿਲਾ ਇੱਕ ਦਿਨਾਂ ਸੈਂਕੜਾ ਬਣਾਇਆ।

ਉਸਨੇ ਸਾਲ 2007 ਐਫਰੋ-ਏਸ਼ੀਆ ਕੱਪ ਵਿੱਚ ਅਫਰੀਕਾ ਇਲੈਵਨ ਲਈ ਕੌਮਾਂਤਰੀ ਕ੍ਰਿਕਟ ਵਿੱਚ ਵਾਪਸੀ ਕੀਤੀ (ਹਾਲਾਂਕਿ ਉਸਨੇ ਕਦੇ ਵੀ ਸੰਨਿਆਸ ਲੈਣ ਤੋਂ ਇਨਕਾਰ ਕੀਤਾ[1] ਉਸਨੇ ਤਿੰਨ ਓ.ਡੀ.ਆਈ ਮੈਚਾਂ ਵਿੱਚੋਂ ਦੋ ਵਿੱਚ 40.00 ਦੀ ਔਸਤ ਨਾਲ 80 ਰਨ ਬਣਾਏ। ਹਾਲਾਂਕਿ ਸਿਬਾਂਡਾ 2011 ਕ੍ਰਿਕਟ ਵਿਸ਼ਵ ਕੱਪ ਦੇ ਸ਼ੁਰੂ ਵਿੱਚ ਨਹੀਂ ਖੇਡ ਰਿਹਾ ਸੀ ਅਤੇ ਸੀਨ ਵਿਲੀਅਮਜ਼ ਦੀ ਸੱਟ ਦਾ ਮਤਲਬ ਉਸ ਲਈ ਇੱਕ ਮੌਕਾ ਸੀ। ਉਸ ਨੇ 57 ਗੇਂਦਾਂ 'ਤੇ 61 ਸਕੋਰ ਬਣਾਏ ਜਿਸ ਵਿਚ 7 ਚੌਕੇ ਸ਼ਾਮਲ ਸਨ।ਅਤੇ ਜ਼ਿੰਬਾਬਵੇ 308/6 ਤੱਕ ਪਹੁੰਚ ਗਿਆ[1]

ਸਿਬਾਂਡਾ ਨੂੰ ਜ਼ਿੰਬਾਬਵੇ ਲਈ 2016 ਦੇ ਆਈਸੀਸੀ ਵਿਸ਼ਵ ਟੀ-20 ਵਿੱਚ ਕਪਤਾਨ ਹੈਮਿਲਟਨ ਮਸਾਕਾਦਜ਼ਾ ਦੇ ਨਾਲ ਸ਼ੁਰੂਆਤੀ ਬੱਲੇਬਾਜ਼ ਵਜੋਂ ਸ਼ਾਮਲ ਕੀਤਾ ਗਿਆ ਸੀ। ਉਸਨੇ ਕੁਆਲੀਫਾਇੰਗ ਗੇੜ ਵਿੱਚ ਗਰੁੱਪ ਬੀ ਦੇ ਪਹਿਲੇ ਮੈਚ ਦੌਰਾਨ 8 ਮਾਰਚ 2016 ਨੂੰ ਹਾਂਗਕਾਂਗ ਦੇ ਵਿਰੁੱਧ 54 ਗੇਂਦਾਂ ਵਿੱਚ 59 ਦੌੜਾਂ ਦਾ ਆਪਣਾ ਪਹਿਲਾ ਟੀ-20 ਅਰਧ ਸੈਂਕੜਾ ਬਣਾਇਆ। ਜ਼ਿੰਬਾਬਵੇ ਨੇ ਇਹ ਮੈਚ 14 ਦੌੜਾਂ ਨਾਲ ਜਿੱਤਿਆ ਅਤੇ ਸਿਬਾਂਡਾ ਨੇ ਮੈਨ ਆਫ ਦਿ ਮੈਚ ਦਾ ਪੁਰਸਕਾਰ ਵੀ ਜਿੱਤਿਆ।

ਕੈਰੀਅਰ ਦਾ ਸੰਖੇਪ[ਸੋਧੋ]

ਟੈਸਟ[ਸੋਧੋ]

ਟੈਸਟ ਡੈਬਿਊ: ਵਿਰੁੱਧ ਵੈਸਟ ਇੰਡੀਜ਼, ਹਰਾਰੇ, ਸਾਲ 2003-2004ਨਵੀਨਤਮ ਟੈਸਟ: ਵਿਰੁੱਧ ਨਿਊਜ਼ੀਲੈਂਡ, ਬੁਲਾਵਾਯੋ, ਸਾਲ 2011–2012

  • ਸਿਬਾਂਡਾ ਦਾ 93 ਦਾ ਸਰਵੋਤਮ ਟੈਸਟ ਸਕੋਰ ਨਿਊਜ਼ੀਲੈਂਡ, ਦੇ ਖਿਲਾਫ ਹਰਾਰੇ ਵਿਚ ਸਾਲ 2011 ਵਿਚ ਬਣਾਇਆ ਸੀ।

ਇੱਕ ਦਿਨਾਂ ਕੌਮਾਂਤਰੀ[ਸੋਧੋ]

ਇੱਕ ਦਿਨਾਂ ਮੈਚ ਦਾ ਡੈਬਿਊ: ਵਿਰੁੱਧ ਵੈਸਟ ਇੰਡੀਜ਼, ਬੁਲਾਵਯੋ, 2003-2004 ਤਾਜ਼ਾ ODI: ਬਨਾਮ ਏਸ਼ੀਆ ਇਲੈਵਨ, ਚੇਨਈ, 2007

  • ਸਿਬਾਂਡਾ ਦਾ 116 ਦਾ ਸਰਵੋਤਮ ਵਨਡੇ ਸਕੋਰ
  • ਇੰਗਲੈਂਡ, ਬਰਮਿੰਘਮ, ਆਈਸੀਸੀ ਚੈਂਪੀਅਨਜ਼ ਟਰਾਫੀ 2004 ਵਿੱਚ 12 ਦੌੜਾਂ ਦੇ ਕੇ 1 ਵਿਕਟਾਂ ਦੇ ਉਸ ਦੇ ਸਰਵੋਤਮ ਵਨਡੇ ਗੇਂਦਬਾਜ਼ੀ ਅੰਕੜੇ ਸਨ।

ਹਵਾਲੇ[ਸੋਧੋ]

  1. Telegraph staff and agencies (20 March 2011) Cricket World Cup 2011: Kenya v Zimbabwe, match report The Telegraph

ਬਾਹਰੀ ਲਿੰਕ[ਸੋਧੋ]