ਸੱਭਿਆਚਾਰਵਿਗਿਆਨ ਅਤੇ ਪੰਜਾਬੀ ਸੱਭਿਆਚਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਭਿਆਚਾਰ ਵਿਗਿਆਨ ਅਤੇ ਪੰਜਾਬੀ ਸਭਿਆਚਾਰ
ਲੇਖਕਡਾ. ਦਵਿੰਦਰ ਸਿੰਘ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਸ਼ਾਪੰਜਾਬੀ ਸਭਿਆਚਾਰ
ਮੀਡੀਆ ਕਿਸਮਪ੍ਰਿੰਟ

ਸਭਿਆਚਾਰ ਵਿਗਿਆਨ ਅਤੇ ਪੰਜਾਬੀ ਸਭਿਆਚਾਰ ਡਾ. ਦਵਿੰਦਰ ਸਿੰਘ ਦੀ ਸਭਿਆਚਾਰ ਵਿਗਿਆਨ ਨੂੰ ਇੱਕ ਸੁਨਿਸਚਿਤ, ਸੁੰਤਤਰ, ਮੋਲਿਕ ਅਧਿਐਨ ਖੇਤਰ ਵਜੋਂ ਪੑਭਾਸ਼ਿਤ ਕਰਨ ਵਾਲੀ ਇਹ ਪਹਿਲੀ ਪੁਸਤਕ ਹੈ। ‍‌‌‌ਸਭਿਆਚਾਰ ਵਿਗਿਆਨ ਸਭਿਆਚਾਰਕ ਸਿਰਜਣਾ ਦੇ ਸੁਨਿਯਮਤ ਨੇਮਾਂ ਅਤੇ ਪ੍ਰਯੋਜਨ ਨੂੰ ਤਲਾਸਣ ਵਾਲਾ ਉਹ ਅਨੁਸ਼ਾਸਨ ਹੈ, ਜੋ ਸਭਿਆਚਾਰ ਦੇ ਸਮੂਰਤ ਪੱਖ ਤੋਂ ਲੈ ਕੇ ਅਮੂਰਤ ਪੱਖ ਤੱਕ ਦੇ ਸਮੁਚੇ ਸਰੂਪ ਨੂੰ ਇਕਾਗਰ, ਇਕਸਾਰ ਅਤੇ ਤਰਕਸ਼ੀਲ ਦ੍ਰਿਸ਼ਟੀ ਤੋਂ ਸਮਝਣ ਨਾਲ ਸਬੰਧਿਤ ਹੈ| ਸਭਿਆਚਾਰ ਬਾਰੇ ਜਾਣਕਾਰੀ ਪ੍ਰਤੀਕਰਮ ਅਤੇ ਸਭਿਆਚਾਰ ਬਾਰੇ ਖੋਜ ਵੀਹਵੀਂ ਸਦੀ ਵਿੱਚ ਉਭਰੇ ਨਵੇਂ ਵਿਗਿਆਨਕ ਵਿਸ਼ਵ ਚਿੰਤਨ ਦੇ ਸਿਁਧੇ ਪ੍ਰਭਾਵ ਅਧੀਨ ਹੀ ਸ਼ੁਰੂ ਹੁੰਦੀ ਹੈ| 

ਸਭਿਆਚਾਰ ਵਿਗਿਆਨ: ਸੰਕਲਪ ਤੇ ਸਰੂਪ[ਸੋਧੋ]

ਸਭਿਆਚਾਰ ਵਿਗਿਆਨ ਦਾ ਸੰਕਲਪ[ਸੋਧੋ]

ਸਭਿਆਚਾਰ ਦਾ ਸੰਕਲਪ ਵਿਸ਼ਾਲ ਅਰਥਾਂ ਦਾ ਧਾਰਨੀ ਹੋਣ ਕਰਕੇ ਜੀਵਨ ਦੇ ਹਰੇਕ ਖੇਤਰ ਨਾਲ ਡੂੰਘਾ ਸਬੰਧ ਰਖਦਾ ਹੈ| ਸਭਿਆਚਾਰ ਦੇ ਵਿਸ਼ਾਲ ਖੇਤਰ ਦੇ ਵਿਗਿਆਨਕ ਪ੍ਰਸੰਗਾਂ ਨੂੰ ਸਮਝਣ ਲਈ, ਇਸਦੀ ਸੰਕਲਪਗਤ ਵਿਆਖਿਆ ਲਾਜਮੀ ਹੈ| ਆਧੁਨਿਕ ਸਮੇਂ ਵਿੱਚ ਸਥਾਨਕ ਹੋਣ ਵਾਲੇ ਦੂਸਰੇ ਵਿਗਿਆਨ ਵਾਂਗ ਸਭਿਆਚਾਰ ਵਿਗਿਆਨ ਵੀ ਭਾਰਤੀ ਭਾਸ਼ਾਵਾਂ ਅੰਦਰ ਪੱਛਮੀ ਚਿੰਤਨਧਾਰਾ ਦੇ ਪ੍ਰਭਾਵ ਅਧੀਨ ਹੀ ਹੋਂਦ ਗ੍ਰਹਿਣ ਕਰਦਾ ਹੈ|[1] A. white ਨੇ ਸਭਿਆਚਾਰ ਦੇ ਪ੍ਰਸੰਗ ਵਿੱਚ ਵਿਗਿਆਨ ਦਾ ਜਿਕਰ ਕਰਦਿਆਂ ਇਸ ਗਲਬਾਤ ਉਤੇ ਜੋਰ ਦਿਤਾ ਹੈ ਕਿ ਵਿਗਿਆਨ ਸਿਰਫ ਤਥਾਂ ਦੇੇ ਫਾਰਮੁਲਿਆ ਦਾ ਜਖੀਰਾ ਨਹੀਂ,ਸਗੋਂ ਮਨੁਖੀ ਤਜਰਬੇ ਨਾਲ ਇਸਦਾ ਰਿਸ਼ਤਾ ਡੂੰਘਾ ਹੈ ਮਨੁਖੀ ਤਜਰਬੇ ਨਾਲ ਸਬੰਧ ਰਖਣ ਵਾਲੇ ਦੋ ਬੁਨਿਆਦੀ ਤਰੀਕੇ ਹਨ ਵਿਗਿਆਨ ਤੇ ਕਲਾ, ਪਰ ਮੰਜਿਲ ਇੱਕ ਹੋਣ ਦੇ ਬਾਵਜੂਦ ਦੋਹਾਂ ਦੇ ਰਾਹ ਵੱਖੋ ਵੱਖਰੇ ਹਨ ਵਿਗਿਆਨ ਆਮ ਦੇ ਪ੍ਰਸੰਗ ਵਿੱਚ ਆਮ ਵਾਲ ਰੁਚਿਤ ਹੁੰਦੀ ਹੈ।[2]

ਸਭਿਆਚਾਰ ਦੀ ਪਰਿਭਾਸ਼ਾ[ਸੋਧੋ]

ਸਭਿਆਚਾਰ ਦੀ ਇੱਕ ਨਿਸ਼ਚਿਤ ਤੇ ਇਕਸਾਰ ਪਰਿਭਾਸ਼ਾ ਦਾ ਪ੍ਰਸਨ ਇੱਕ ਗੁੰਝਲਦਾਰ ਸਮੱਸਿਆ ਦਾ ਰੂਪ ਧਾਰਨ ਕਰ ਗਿਆ ਹੈ| ਵਿਵਹਾਰਕ ਰੂਪ ਵਿੱਚ ਉਹ ਸਭ ਕੁਝ ਸ਼ਾਮਿਲ ਕਰ ਲਿਆ ਜਾਂਦਾ ਹੈ, ਜਿਹੜਾ ਵੱਖੋ ਵੱਖਰੇ ਸਮਾਜਿਕ ਸਮੂਹਾਂ ਨੂੰ ਇੱਕ ਦੂਜੇ ਤੋਂ ਨਿਖੇੜਦਾ ਹੈ|[1] ਮਨੁਖ ਦੁਆਰਾ ਜੋ ਵੀ ਸਿਰਜਿਆ ਗਿਆ ਹੈ ਜਾਂ ਸਿਰਜਿਆ ਜਾ ਰਿਹਾ ਹੈ| ਉਹ ਮਨੁਖ ਦਾ ਸਭਿਆਚਾਰ ਹੈ| ਇਸ ਪਖੋਂ ਵੇਖਿਆ ਮਨੁਖੀ ਚੇਤਨਾ ਦੇ ਸਾਰੇ ਸੰਕਲਪ ਮਨੁੱਖ ਦਾ ਕੁਲ ਵਤੀਰਾ, ਸਥੂਲ ਅਤੇ ਸੂਖਮ ਸਿਰਜਨਾਵਾਂ ਆਦਿ ਸਭਿਆਚਾਰ ਦੇ ਘੇਰੇ ਵਿੱਚ ਆ ਜਾਂਦੀਆਂ ਹਨ| [3] ਇਸ ਤਰਾਂ ਸਭਿਆਚਾਰ ਪ੍ਰਕਿਰਤਕ ਤਾਕਤਾਂ ਨੂੰ ਆਪਣੇ ਕਾਬੂ ਵਿੱਚ ਰਖ ਕਿ ਉਹਨਾ ਨੂੰ ਮਨੁਖੀ ਹਿਤ ਵਿੱਚ ਵਰਤਣ ਦਾ ਹਾਮੀ ਹੈ ਅਤੇ ਮਨੁਖੀ ਵਿਹਾਰ ਨੂੰ ਕਾਬੂ ਵਿੱਚ ਰਖ ਕੇ ਸਮਾਜ ਦੀ ਸਿਰਜਣਾ ਕਰਦਾ ਹੈ| [3]

ਸਭਿਆਚਾਰ ਦੇ ਮੁੱਖ ਤੱਤ[ਸੋਧੋ]

ਹਰ ਸਭਿਆਚਾਰ ਦੀ ਸਮੁਚੀ ਪਛਾਣ ਉਸਦੇ ਨਿਵੇਕਲੇ ਸੁਭਾ ਵਾਲੇ ਤੱਤਾਂ ਉਤੇ ਅਧਾਰਿਤ ਹੁੰਦੀ ਹੈ| ਹਰ ਸਭਿਆਚਾਰ ਵਿੱਚ ਇਹ ਵਿਭਿਨ ਤਤ ਸਮੂਰਤ ਅਤੇ ਅਮੂਰਤ ਰੂਪ ਵਿੱਚ ਕਾਰਜਸ਼ੀਲ ਹੁੰਦੇ ਹਨ| ਸਭਿਆਚਾਰ ਇੱਕ ਪਾਸੇ ਆਪਣੇ ਅਦਰੁਨੀ ਸਿਰਜਣਾਤਮਕ ਅਮਲ ਅਨੁਸਾਰ ਇਹਨਾਂ ਤਤਾਂ ਦਾ ਪ੍ਰਗਟਾਵਾ ਕਰਦਾ ਹੈ| ਅਤੇ ਦੂਸਰੇ ਪਾਸੇ ਬਾਹਰਲੇ ਪ੍ਰਭਾਵਾਂ ਕਰਕੇ ਇਹਨਾਂ ਤਤਾਂ ਵਿੱਚ ਨਵੇਂ ਪਹਿਲੂ ਸ਼ਾਮਿਲ ਕਰਦਾ ਰਹਿੰਦਾ ਹੈ ਇਸ ਕਰਕੇ ਸਭਿਆਚਾਰ ਦੇ ਵਿਗਿਆਨਕ ਅਧਿਅਐਨ ਕਰਨ ਲਈ ਇਸਦੇ ਕਾਰਜਸ਼ੀਲ ਤੱਤਾਂ ਦਾ ਅਧਿਐਨ ਕਰਨਾ ਨਿਹਾਇਤ ਜਰੂਰੀ ਹੋ ਜਾਂਦਾ ਹੈ|[4]

  • ਸਮੁਹਿਕਤਾ
  • ਭੂਗੋਲ
  • ਮਾਨਸਿਕਤਾ
  • ਨਸਲੀ ਤੱਤ
  • ਇਤਿਹਾਸਿਕਤਾ
  • ਸਾਂਝੀ ਵਿਰਾਸਤ
  • ਸੁਹਜ ਬੋਧ
  • ਸੰਚਾਰ ਤੱਤ

ਸਭਿਆਚਾਰ ਦਾ ਸਰੂਪ[ਸੋਧੋ]

ਸਭਿਆਚਾਰ ਇੱਕ ਵਿਸ਼ਾਲ ਤੇ ਸੁੰਤਤਰ ਵਰਤਾਰਾ ਹੋਣ ਕਰਕੇ ਦੂਜੇ ਅਨੁਸ਼ਾਸਨਾ ਤੋਂ ਵੱਖਰੇ ਸਰੂਪ ਦਾ ਧਾਰਨੀ ਹੈ| ਸਭਿਆਚਾਰ ਦੇ ਸੰਕਲਪ, ਪਰਿਭਾਸ਼ਾਵਾਂ ਅਤੇ ਨਿਖੜਵੇਂ ਤੱਤਾਂ ਦੀ ਪਛਾਣ ਕਰਕੇ ਇਸਦੇ ਸਮੁੱਚੇ ਸਰੂਪ ਨੂੰ ਨਿਰਧਾਰਿਤ ਕੀਤਆ ਜਾ ਸਕਦਾ ਹੈ| ਪ੍ਰਕਿਰਤੀ ਨਾਲ ਅੰਤਰ ਸਬਧ ਅਤੇ ਦਵੰਦਾਤਮਕ ਰਿਸ਼ਤੇ ਜਿਥੇਂ ਇਸਦੀ ਸੰਕਲਪਗਤ ਵਿਆਖਿਆ ਕਰਨ ਵਿੱਚ ਸਹਾਈ ਹੁੰਦੇ ਹਨ, ਉਥੇ ਸਭਿਆਚਾਰ ਦੀ ਪਰਿਭਾਸ਼ਾ ਦੇ ਤਤਾਂ ਦਾ ਅਧਿਐਨ ਇਸ ਦੇ ਨਿਵੇਕਲੇ ਸਰੂਪ ਨੂੰ ਉਗਾੜਦਾ ਹੈ|[5]

  • ਮਿਸ਼ਰਿਤ ਅਤੇ ਜਟਿਲ ਸਰੂਪ
  • ਪਰਿਵਰਤਨਸ਼ੀਲ ਸਰੂਪ
  • ਸਿਖਿਅਤ ਅਤੇ ਗ੍ਰਹਿਣਯੋਗ ਸਰੂਪ
  • ਸਰਵਵਿਆਪਕ ਅਤੇ ਵਿਲਖਣ ਸਰੂਪ
  • ਸਭਿਆਚਾਰ ਦਾ ਸਰੂਪ ਮਨੁੱਖੀ ਲੋੜਾਂ ਦੀ ਪੂਰਤੀ ਵਜੋਂ
  • ਸਭਿਆਚਾਰ ਦਾ ਪ੍ਰਤੀਕਾਤਮਕ ਸਰੂਪ
  • ਵਿਸ਼ਵ ਦ੍ਰਿਸ਼ਟੀ

ਵਿਗਿਆਨਕ ਅਧਿਐਨ ਦੇ ਨਿਰਮਾਣਕਾਰੀ ਤੱਤ ਤੇ ਨੇਮ[ਸੋਧੋ]

ਸਭਿਆਚਾਰ ਵਿਗਿਆਨ ਸਭਿਆਚਾਰ ਸਿਰਜਣਾ ਦੇ ਨਿਰਮਾਣਕਾਰੀ ਤੱਤਾਂ ਅਤੇ ਨੇਮ ਪ੍ਰਬੰਧ ਨੂੰ ਸੁਨਿਯਮਤ ਕਰਨ ਵਾਲਾ ਉਹ ਅਨੁਸ਼ਾਸਨ ਹੈ, ਜੋ ਸਭਿਆਚਾਰ ਦੇ ਸਮੂਰਤ ਪੱਖ ਤੋਂ ਲੈ ਕੇ ਅਮੂਰਤ ਪੱਖ ਤੱਕ ਦੇ ਸਮੁਚੇ ਸਰੂਪ ਨੂੰ ਇਕਾਗਰ, ਇਕਸਾਰ ਅਤੇ ਤਰਕਸ਼ੀਲ ਦ੍ਰਿਸ਼ਟੀ ਤੋਂ ਸਮਝਣ ਨਾਲ ਸਬਧਿਤ ਹੈ| ਸਭਿਆਚਾਰ ਵਿਗਿਆਨ ਆਪਣੇ ਆਪ ਨੂੰ ਨਿਰਮਾਣਕਾਰੀ ਤਤਾਂ ਦੇ ਨੇਮ ਵਿਧਾਨ ਰਾਹੀ ਪ੍ਰਗਟ ਕਰਦਾ ਹੈ| ਸਭਿਆਚਾਰ ਦੇ ਵਿਗਿਆਨਕ ਅਧਿਐਨ ਸਮੇਂ ਇਸ ਦੇ ਨਿਰਮਾਣ ਕਾਰੀ ਤਤ ਤੇ ਨੇਮ ਅਮੂਰਤ ਜੁਗਤਾਂ ਵਜੋਂ ਪਾਏ ਹੋਏ ਹਨ, ਜੋ ਆਪਸ ਵਿੱਚ ਸਬੰਧਤ ਹੁੰਦੇ ਹਨ ਇਹ ਤੱਤ ਅਤੇ ਨੇਮ ਪ੍ਰਚਲਿਤ ਰੂੜੀਆਂ ਉਪਰ ਅਧਾਰਿਤ ਹੁੰਦੇ ਹੋਏ ਵੀ ਨਵੇਂ ਪ੍ਰਯੋਗ ਦੇ ਰੂਪ ਵਿੱਚ ਨਵੇਂ ਪ੍ਰਤਿਮਾਨ ਸਥਾਪਿਤ ਕਰਨ ਵਾਲੇ ਹੋ ਸਕਦੇ ਹਨ | ਸਭਿਆਚਾਰ ਵਿਗਿਆਨ ਨੂੰ ਪੇਸ਼ ਕਰਨ ਲਈ ਪਰੰਪਰਾ ਰੂਪ ਵਿੱਚ ਬਹੁਤ ਸਾਰੇ ਮਾਡਲ ਸਨਮੁਖ ਹੁੰਦੇ ਹਨ| ਜੋ ਕਿ ਸਭਿਆਚਾਰ ਵਿਗਿਆਨੀਆ ਦੇ ਚੇਤਨ ਅਤੇ ਅਵਚੇਤਨ ਦੋਹਾਂ ਵਿੱਚ ਕਾਰਜਸ਼ੀਲ ਹੈ| [6]

ਪੰਜਾਬੀ ਸਭਿਆਚਾਰ: ਅਧਿਐਨ,ਵਿਭਿੰਨ ਪੜਾਅ ਤੇ ਰੁਝਾਨ[ਸੋਧੋ]

ਉਨੀਵੀਂ ਸਦੀ ਦੇ ਵਿੱਚ ਜਦੋਂ ਵਿਦਵਾਨਾਂ ਨੇ ਸਭਿਆਚਾਰ ਦੇ ਅਧਿਐਨ ਵੱਲ ਧਿਆਨ ਕੇਂਦਰਿਤ ਕੀਤਾ ਤਾਂ ਸਭਿਆਚਾਰ ਇੱਕ ਸੁੰਤਤਰ ਤੇ ਨਿਵੇਕਲੇ ਅਨੁਸ਼ਾਸਨ ਵਜੋਂ ਵਿਕਸ਼ਿਤ ਹੋਇਆ ਅਤੇ ਆਧੁਨਿਕ ਦੋਰ ਦਾ ਬਹੁਤ ਮਕਬੂਲ ਖੇਤਰ ਬਣ ਗਿਆ| ਇਸ ਸਮੇਂ ਨਵੇਂ ਸਮਾਜ ਵਿਗਿਆਨ ਖਾਸ ਕਰਕੇ ਸਮਾਜ ਵਿਗਿਆਨ, ਮਾਨਵ ਵਿਗਿਆਨ ਅਤੇ ਮਨੋਵਿਗਿਆਨ ਆਦਿ ਪੂਰੀ ਤਰਾਂ ਸਥਾਪਿਤ ਨਹੀਂ ਹੋਏ ਸਨ| ਅਤੇ ਨਾ ਹੀ ਭਾਸ਼ਾ ਵਿਗਿਆਨ ਦੇ ਆਧੁਨਿਕ ਸਰੰਚਨਾਵਾਂ ਦੀ ਸਿਧਾਤਾਂ  ਦਾ ਵਿਕਾਸ਼ ਹੋਇਆ ਸੀ ਪਰ ਲੋਕ ਸਮੂਹਾਂ ਦੀ ਸਭਿਆਚਾਰ ਦੇ ਖੇਤਰ ਵਿੱਚ ਵਿਸ਼ੇਸ਼ ਦਿਲਚਸਪੀ ਪੇਦਾ ਹੋਣ ਕਰਕੇ ਇਸਦਾ ਸਿਧਾਂਤਿਕ ਚੋਖਟਾ ਤਿਆਰ ਹੋਣ ਲੱਗ ਪਿਆ ਸੀ|[7] 

ਸਭਿਆਚਾਰ ਅਧਿਐਨ ਦੇ ਅਰੰਭਲੇ ਯਤਨ[ਸੋਧੋ]

ਇਸਦੇ ਵਿਸਤ੍ਰਿਤ ਵਿਸਲੇਸ਼ਣ ਸਬੰਧੀ ਸਭ ਤੋਂ ਪਹਿਲੀ ਪ੍ਰਮਾਣਿਕ ਪੁਸਤਕ E.B. Taylor, Primitive culture London (John Murry, Albernerle street 1920) ਸਭਿਆਚਾਰ ਅਧਿਐਨ ਦੇ ਇਤਿਹਾਸਕ ਪੱਖ ਤੋਂ ਇਹ ਪੁਸਤਕ ਸਭਿਆਚਾਰ ਦੀ ਪਰਿਭਾਸ਼ਾ, ਸੰਕਲਪ ਅਤੇ ਇਸਦੇ ਵੱਖ ਵੱਖ ਪੱਖਾਂ ਦਾ ਅਧਿਐਨ ਕਰਦੀ ਹੈ| ਇਹਨਾਂ ਅਧਿਆਨਾ ਦੀ ਵਨਗੀ ਵਿੱਚ L.A. White ਦੀ ਪੁਸਤਕ Science of Culture (Anchor book New york 1970)

ਪੰਜਾਬੀ ਸਭਿਆਚਾਰ ਅਧਿਐਨ ਵਿੱਚ ਅੰਗਰੇਜਾਂ ਦੁਆਰਾ ਕੀਤੀ ਖੋਜ[ਸੋਧੋ]

ਪੰਜਾਬੀ ਸਭਿਆਚਾਰ ਦੀ ਭਾਵ ਆਪਣੀ ਹਜ਼ਾਰਾਂ ਸਾਲ ਲੈਮੀ ਨਿਰੰਤਰ ਬਦਲਦੀ ਇਤਿਹਾਸਿਕ ਵਿਰਾਸਤ ਹੈ| ਪਰ ਪੰਜਾਬੀ ਸਭਿਆਚਾਰ ਅਧੀਏਨ ਕੋਈ ਬਹੁਤ ਪੁਰਾਣਾ ਨਹੀਂ ਹੈ| ਪੰਜਾਬੀ ਸਭਿਆਚਾਰ ਅਧਿਐਨ ਅੰਗਰੇਜ ਵਿਦਵਾਨਾਂ ਦੁਆਰਾ ਬਸਤੀਵਾਦੀ ਲੋਕਾਂ ਨੂੰ ਜਾਣਨ ਅਤੇ ਨਿਯਤ੍ਰਿਤ ਕਰਨ ਦੀ ਸੋਝੀ ਤੇ ਨੀਤੀ ਵਿੱਚੋਂ ਉਤਪਨ ਹੁੰਦਾ ਹੈ| ਹਲਾਕਿਂ ਉਨਾ ਨੇ ਇਸ ਕਾਰਜ ਵਿੱਚ ਵਿਸ਼ੇਸ਼ ਦਿਲਚਸਪੀ ਵਿਖਾਈ ਤੇ ਮਿਹਨਤ ਵੀ ਕੀਤੀ ਹੈ| “ਪੰਜਾਬੀ ਸਭਿਆਚਾਰ ਨਾਲ ਸਬਧਿਤ ਬੁਨਿਆਦੀ ਖੇਤਰੀ ਕਾਰਜ ਤੇ ਸਾਂਭ ਸੰਭਾਲ ਜਾਂ ਜਿਕਰਯੋਗ ਕੰਮ, ਇਕਤਰੀ ਕਰਨਾ ਪ੍ਰਮਾਣਿਕ ਪਾਠਾਂ ਦੀ ਸਿਰਜਣਾ ਦਾ ਕਾਰਜ ਨਿਰਸੰਦੇਹ ਹੈ| ਮੂਲ ਰੂਪ ਵਿੱਚ ਅਗਰੇਜ ਵਿਦਵਾਨਾ ਨੇ ਹੀ ਆਰੰਭਿਆ ਹੈ|[8]  

ਪੰਜਾਬੀ ਚਿੰਤਕਾਂ ਦੁਆਰਾ ਸਭਿਆਚਾਰਿਕ ਅਧਿਐਨ[ਸੋਧੋ]

ਅੰਗਰੇਜ ਵਿਦਵਾਨਾਂ ਤੋਂ ਬਾਅਦ ਪੰਜਾਬੀ ਸਭਿਆਚਾਰ ਦੇ ਅਧਿਐਨ ਵਿੱਚ ਮਹਤਵਪੂਰਣ ਕਾਰਜ ਪੰਜਾਬੀ ਚਿੰਤਕਾਂ ਦਾ ਹੈ, ਜੋ ਪੰਜਾਬੀ ਸਭਿਆਚਾਰ ਦੀ ਸਥਾਨਕ ਹੋਂਦ ਦੀ ਸਨਾਖਤ ਕਰਨ, ਇਸਦੀ ਵਿਲਾਖਾਨਤਾ ਸਥਾਪਤ ਕਰਨ ਤੇ ਇਸਦੇ ਸਰ ਤਤ ਨੂੰ ਪ੍ਰਭਾਸ਼ਿਤ ਕਰਨ ਦਾ ਯਤਨ ਕਰਦੇ ਹਨ| ਪੰਜਾਬੀ ਸਭਿਆਚਾਰਿਕ ਵਿਰਸੇ ਪ੍ਰਤੀ ਮੋਹ ਅਤੇ ਇਸਦੀ ਸ੍ਰਵਸ੍ਰੇਸਟਤਾ ਨੂੰ ਪੇਸ਼ ਕਰਨ ਲਈ ਇਹਨਾਂ ਚਿੰਤਕਾਂ ਨੇ ਪੰਜਾਬੀ ਸਭਿਆਚਾਰ ਦੀਆ ਵਿਭਿਨ ਵਨਗੀਆਂ ਨੂੰ ਇਕਤਰ ਕਰਨ ਇਸਦੇ ਵਿਸਲੇਸਣ ਕਰਨ ਨੂੰ ਮੁਖ ਤਰਜੀਹ ਦਿਤੀ ਹੈ| ਇਸ ਨਾਲ ਪੰਜਾਬੀ ਸਭਿਆਚਾਰ ਦੇ ਸਿਧਾਂਤਿਕ ਤੇ ਵਿਹਾਰਿਕ ਅਧਿਐਨ ਦਾ ਦੂਸਰਾ ਦੋਰ ਸ਼ੁਰੂ ਹੁੰਦਾ ਹੈ|[9]

ਪੰਜਾਬੀ ਸਭਿਆਚਾਰਕ ਅਧਿਐਨ ਦੇ ਪ੍ਰਮੁੱਖ ਰੁਝਾਨ[ਸੋਧੋ]

ਖੇਤਰੀ ਖੋਜ ਅਧਾਰਿਤ ਰੁਝਾਨ[ਸੋਧੋ]

ਪੰਜਾਬੀ ਸਭਿਆਚਾਰਿਕ ਅਧਿਐਨ ਦਾ ਇੱਕ ਪ੍ਰਮੁੱਖ ਰੁਝਾਨ ਖੇਤਰੀ ਕਾਰਜ ਦਾ ਹੈ| ਇਸ ਵਿੱਚ ਲੋਕ ਸਾਹਿਤ, ਲੋਕ ਕਲਾਵਾਂ, ਲੋਕ ਵਿਸ਼ਵਾਸ,ਲੋਕ ਪਹਿਰਾਵਾ,ਸਿੰਗਾਰ ਦੇ ਸਾਧਨ,ਮੇਲੇ ਤੇ ਤਿਉਹਾਰ,ਮਨੋਰੰਜਨ ਆਦਿ ਸਭਿਆਚਾਰਿਕ ਪੱਖਾ ਵਿੱਚ ਖੇਤਰੀ ਕਾਰਜ ਕੀਤਾ ਗਿਆ| ਇਸ ਖੇਤਰੀ ਕਾਰਜ ਲਈ ਪੰਜਾਬੀ ਸਭਿਆਚਾਰ ਦੀ ਸਮਗਰੀ ਦੇ ਇਕਤਰੀਕਰਨ ਲਈ ਅੰਗਰੇਜ ਵਿਦਵਾਨਾ ਤੇ ਪੰਜਾਬੀ ਚਿੰਤਕਾਂ ਨੇ ਵੱਖੋ ਵੱਖਰੇ ਸਰੋਤਾਂ ਦੀ ਸਮਗਰੀ ਨੂੰ ਸੰਭਾਲਿਆ|[10] 

ਸੁਤੰਤਰ ਅਨੁਸਾਸ਼ਨ ਵਜੋਂ ਅਧਿਐਨ[ਸੋਧੋ]

ਪੰਜਾਬੀ ਸੱਭਿਆਚਾਰ ਅਧਿਐਨ ਦਾ ਇੱਕ ਪੑਮੁਖ ਰੁਝਾਨ ਪੰਜਾਬੀ ਸੱਭਿਆਚਾਰ ਦੇ ਸੁਤੰਤਰ ਅਨੁਸਾਸ਼ਨ ਤੇ ਅਧਾਰਿਤ ਹੈ| ਇਸ ਰੁਝਾਨ ਦੇ ਅੰਤਰਗਤ ਸਭਿਆਚਾਰ ਅਤੇ ਪੰਜਾਬੀ ਸਭਿਆਚਾਰ ਬਾਰੇ ਵਿਸ਼ੇਸ਼ ਅਧਿਐਨ ਸ਼ੁਰੂ ਹੋਏ ਤੇ ਇਸਨੂੰ ਇੱਕ ਸੁੰਤਤਰ ਖੇਤਰ ਵਜੋਂ ਵਿਕਸ਼ਿਤ ਹੋਣ ਦਾ ਮੋਕਾ ਮਿਲਿਆ ਇਹਨਾਂ ਖੋਜ ਕਾਰਜਾਂ ਕਰਕੇ ਸਭਿਆਚਾਰ ਨੂੰ ਇੱਕ ਸੁੰਤਤਰ ਅਨੁਸ਼ਾਸਨ ਦੇ ਤੋਰ ਤੇ ਸਮਝਣ ਦਾ ਯਤਨ ਹੋਇਆ ਹੈ| ਜਿਹਨਾਂ ਵਿੱਚ ਪੰਜਾਬੀ ਸਭਿਆਚਾਰ ਦੇ ਆਰੰਭ, ਇਤਿਹਾਸਕ ਵਿਕਾਸ ਪ੍ਰਮੁੱਖ ਸ੍ਸਥਾਵਾਂ, ਕੀਮਤ ਪ੍ਰਬੰਧ, ਰਸਮਾ ਰਿਵਾਜਾਂ, ਨਸ਼ਲੀ ਵਖਰੇਵੇਂ, ਪਹਿਰਾਵਾ ਲੋਕ ਮਨੋਰੰਜਨ ਆਦਿ ਵਿਭਿੰਨ ਪਹਿਲੂਆ ਨੂੰ ਪੰਜਾਬ ਦੇ ਇਤਿਹਾਸਿਕ ਪ੍ਰਸੰਗ ਵਿੱਚ ਪਹਿਚਾਣਿਆ ਪਰਖਿਆ ਜਾਣਾ ਸ਼ੁਰੂ ਹੋਇਆ ਹੈ|

ਅੰਤਰ-ਅਨੁਸ਼ਾਸ਼ਨੀ ਰੁਝਾਨ[ਸੋਧੋ]

ਪੰਜਾਬੀ ਦੇ ਪ੍ਰਾਪਤ ਸਭਿਆਚਾਰਿਕ ਅਧਿਐਨ ਦੇ ਪ੍ਰਮੁੱਖ ਰੁਝਾਨਾ ਵਿੱਚ ਇੱਕ ਵਨਗੀ ਅੰਤਰ-ਅਨੁਸ਼ਾਸ਼ਨੀ ਰੁਝਾਨ ਨਾਲ ਸਬੰਧਤ ਹੈ| ਇਸਦੇ ਅੰਤਰਗਤ ਸਭਿਆਚਾਰ ਨੂੰ ਇੱਕ ਦੇ ਤੋਰ ਤੇ ਪ੍ਰਵਾਨ ਕਰਦਿਆ ਵਿਭਿੰਨ ਸਾਹਿਤਕ ਅਥਵਾ ਲੋਕ ਧਰਾਈ ਸਿਰਜਣਾਵਾਂ ਦੇ ਸਭਿਆਚਾਰਿਕ ਅਧੀਏਨ ਦੂਸਰੇ ਸਮਾਨਾਂਤਰ ਅਨੁਸ਼ਾਸ਼ਨਾ ਨਾਲ ਸਬੰਧਿਤ ਹੋਣ ਕਰਕੇ ਅੰਤਰ-ਅਨੁਸ਼ਾਸ਼ਨੀ ਰੁਝਾਨ ਨੂੰ ਜਨਮ ਦਿੰਦੇ ਹਨ|[11]

ਪੰਜਾਬੀ ਸਭਿਆਚਾਰ: ਸਿਧਾਂਤ ਤੇ ਅਧਿਐਨ ਵਿਧੀਆਂ[ਸੋਧੋ]

ਵੀਹਵੀਂ ਸਦੀ ਦੇ ਅਧ ਤੋਂ ਬਾਅਦ ਸਭਿਆਚਾਰ ਦੇ ਅਧਿਐਨ ਅਤੇ ਅਧਿਆਪਨ ਦਾ ਕਾਰਜ ਲਗਾਤਾਰ ਮਹਤਵ ਗ੍ਰਹਿਣ ਕਰਦਾ ਆ ਰਿਹਾ ਹੈ| ਜਿਸ ਕਰਕੇ ਸਭਿਆਚਾਰ ਨੂੰ ਸਮਾਜ ਵਿਗਿਆਨਾਂ ਅਤੇ ਪੰਜਾਬੀ ਸਾਹਿਤ ਅਧਿਐਨ ਲਈ ਬਹੁਤ ਸਾਰੇ ਸਿਧਾਂਤਾ ਤੇ ਵਿਧੀਆਂ ਨੂੰ ਲਾਗੂ ਕੀਤਾ ਜਾ ਰਿਹਾ ਹੈ|[12]

ਮੁੱਖ ਸਿਧਾਂਤ ਤੇ ਵਿਧੀਆਂ[ਸੋਧੋ]

1 ਪਰੰਪਰਾਵਾਦੀ ਸਿਧਾਂਤ

2 ਤੱਤਵਾਦੀ ਸਿਧਾਂਤ

3 ਸਮਾਜ ਵਿਗਿਆਨ ਨਾਲ ਅੰਤਰ ਸਬੰਧਤ ਸਿਧਾਂਤ

4 ਮਾਨਵ ਵਿਗਿਆਨ ਦੇ ਵਿਸ਼ੇ ਖੇਤਰ ਨਾਲ ਸਬਧਿੰਤ ਸਿਧਾਂਤ

5 ਖੋਜ ਪੱਤਰ

6 ਮਨੋਵਿਗਿਆਨ ਨਾਲ ਸਬਧਿਤ ਸਿਧਾਂਤ

ਪ੍ਰਾਪਤ ਅਧਿਐਨ ਦੇ ਮੰਤਵ[ਸੋਧੋ]

1 ਪੰਜਾਬੀ ਸਭਿਆਚਾਰ ਬਾਰੇ ਪ੍ਰਾਪਤ ਅਧਿਐਨਾਂ ਦਾ ਮੁਹਕ ਮੰਤਵ ਆਪਣੇ ਸਭਿਆਚਾਰ ਦੀ ਉੱਤਮ ਦਿਖ ਅਤੇ ਮੌਲਿਕਤਾ ਨੂੰ ਦਰਸਾਉਣ ਹਿਤ ਇਸਨੂੰ ਅਧੀਐਨ ਦਾ ਵਿਸ਼ਾ ਬਣਾਉਣਾ ਹੈ|

2 ਪੰਜਾਬੀ ਸਭਿਆਚਾਰ ਬਾਰੇ ਪ੍ਰਾਪਤ ਅਧਿਐਨ ਨੇ ਸਭਿਆਚਾਰ ਨੂੰ ਅਕਾਦਮਿਕ ਖੇਤਰ ਵਿੱਚ ਮੁੱਖ ਤਰਜੀਹ ਦਿਤੀ ਹੈ|

3 ਪੰਜਾਬੀ ਅਭਿਆਚਾਰ ਬਾਰੇ ਪ੍ਰਾਪਤ ਅਧਿਐਨ ਦੇ ਸ਼ੁਰੂ ਵਿੱਚ ਅੰਗਰੇਜ ਵਿਦਵਾਨਾਂ ਦਾ ਮੁਢਲਾ ਖੋਜ ਕਾਰਜ ਇਸਦੇ ਰਾਜਸੀ ਮੰਤਵ ਨੂੰ ਉਜਾਗਰ ਕਰਦਾ ਹੈ|

4 ਪੰਜਾਬੀ ਅਭਿਆਚਾਰ ਬਾਰੇ ਪ੍ਰਾਪਤ ਅਧਿਐਨ ਦਾ ਅਹਿਮ ਮੰਤਵ ਪੰਜਾਬੀ ਭਾਸ਼ਾ ਤੇ ਲਿਪੀ ਨਾਲ ਸਬੰਧਿਤ ਹੈ|

5 ਪੰਜਾਬੀ ਅਭਿਆਚਾਰ ਬਾਰੇ ਪ੍ਰਾਪਤ ਅਧਿਐਨਾਂ ਦੇ ਮੰਤਵਾਂ ਵਿੱਚ ਸਾਹਿਤਕ ਮੰਤਵ ਵੀ ਪੇਸ਼ ਹੋਏ ਹਨ |

6 ਪੰਜਾਬੀ ਅਭਿਆਚਾਰ ਬਾਰੇ ਪ੍ਰਾਪਤ ਅਧਿਐਨਾਂ ਨੇ ਸੋੜੇ ਧਾਰਮਿਕ ਮੰਤਵ ਅਧੀਨ ਸੰਪਰਦਾਇਕ ਵਖਰੇਵਾਂ ਦੇ ਗਲਤ ਰੁਝਾਨ ਨੂੰ ਨਕਾਰਿਆ ਹੈ|

ਪੰਜਾਬੀ ਸਭਿਆਚਾਰ ਦੇ ਅਧਿਐਨ ਦੀਆਂ ਸਮਸਿਆਵਾਂ[ਸੋਧੋ]

1 ਪੰਜਾਬੀ ਅਭਿਆਚਾਰ ਅਧਿਐਨ ਦੀ ਪਹਿਲੀ ਸਮਸਿਆਂ ਇਸਦੀ ਸਮਗਰੀ ਦੇ ਇਕਤਰੀਕਰਨ ਨਾਲ ਜੁੜੀ ਹੋਈ ਹੈ| ਪੰਜਾਬੀ ਸਭਿਆਚਾਰ ਦੀਆਂ ਵਿਭਿੰਨ ਵਨਗੀਆਂ ਦੇ ਇਕਤਰੀਕਰਨ ਦਾ ਮਸਲਾ ਬੜਾ ਗੰਭੀਰ ਹੈ| ਕਿਉਂਕਿ ਇਹ ਕਾਰਜ ਵਿਸ਼ੇਸ਼ ਰੁਚੀ ਦਾ ਧਿਆਨ ਦੀ ਮੰਗ ਕਰਦਾ ਹੈ|

2 ਪੰਜਾਬੀ ਸਭਿਆਚਾਰ ਦੇ ਅਧਿਐਨ ਦੀ ਇੱਕ ਸਮਸਿਆ ਇਸ ਦੇ ਸਿਧਾਂਤਿਕ ਪਖ ਨੂੰ ਸਪਸ਼ਟ ਕਰਨ ਦੇ ਜੋ ਯਤਨ ਪੰਜਾਬੀ ਚਿੰਤਕਾਂ ਨੇ ਕੀਤੇ ਹਨ ਨਿਰਸੰਦੇਹ ਓਹ ਇਸਦੇ ਸਿਧਾਂਤਿਕ ਪਖ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਸਮਝਣ ਦਾ ਕਾਰਜ ਪ੍ਰਸਤੁਤ ਕਰਦੇ ਹਨ ਪਰ ਨਾਲ ਹੀ ਪੰਜਾਬੀ ਸਭਿਆਚਾਰ ਦੇ ਸਹੀ ਅਧਿਐਨ ਮਾਡਲ ਦੀ ਸਿਰਜਣਾ, ਵਿਭਿੰਨ ਰੂਪਾਂ ਅਤੇ ਵਿਧਾਵਾਂ ਦੇ ਵਰਗੀਕਰਨ ਦੀ ਅਹਿਮ ਸ਼ਰਤ ਕਰਕੇ ਕੁਝ ਸਮਸਿਆਵਾਂ ਵੀ ਨਿਸ਼ਚਿਤ ਕਰਦੇ ਹਨ |

3 ਪੰਜਾਬੀ ਅਭਿਆਚਾਰ ਅਧਿਐਨ ਦੀ ਇੱਕ ਹੋਰ ਸਮਸਿਆ ਪੰਜਾਬੀ ਸਭਿਆਚਾਰਕ ਪਛਾਣ ਦੇ ਮਸਲੇ ਨਾਲ ਜੁੜੀ ਹੋਈ ਹੈ ਜਿਸ ਵਿੱਚ ਪੰਜਾਬੀ ਸਭਿਆਚਾਰ ਨੂੰ ਲੋਕ ਸਭਿਆਚਾਰ,ਵਿਸ਼ੇਸ਼ ਸਭਿਆਚਾਰ, ਉਪ ਸਭਿਆਚਾਰ ਆਦਿ ਦੇ ਅਧਾਰ ਤੇ ਗਲਤ ਰੁਝਾਨਾਂ ਨਾਲ ਉਭਾਰਿਆ ਜਾ ਰਿਹਾ ਹੈ|

4 ਪੰਜਾਬੀ ਅਭਿਆਚਾਰ ਅਧਿਐਨ ਦੀ ਇੱਕ ਹੋਰ ਸਮਸਿਆ ਪੰਜਾਬੀ ਭਾਸ਼ਾ ਦੇ ਮਸਲੇ ਨਾਲ ਜੁੜੀ ਹੋਈ ਹੈ| ਗਲੋਬਲੀ ਪ੍ਰਸੰਗ ਵਿੱਚ ਪੰਜਾਬੀ ਭਾਸ਼ਾ ਨੂੰ ਭਾਰਤੀ ਪੰਜਾਬੀ ਭਾਸ਼ਾ, ਪਾਕਿਸਤਾਨੀ ਪੰਜਾਬੀ ਭਾਸ਼ਾ ਅਤੇ ਪਰਵਾਸ਼ੀ ਪੰਜਾਬੀ ਭਾਸ਼ਾ ਵਿੱਚ ਵੰਡਿਆ ਗਿਆ ਹੈ|

ਹਵਾਲੇ [ਸੋਧੋ]

  1. 1.0 1.1 ਸਭਿਆਚਾਰ ਵਿਗਿਆਨ ਅਤੇ ਪੰਜਾਬੀ ਸਭਿਆਚਾਰ (ਡਾ. ਦਵਿੰਦਰ ਸਿੰਘ) ਪੰਨਾ 15
  2. Leslie A White, "the study of man and civilization, The science of culture anchor book New York ਪੰਨਾ 21
  3. 3.0 3.1 ਸਭਿਆਚਾਰ ਵਿਗਿਆਨ ਅਤੇ ਪੰਜਾਬੀ ਸਭਿਆਚਾਰ (ਡਾ. ਦਵਿੰਦਰ ਸਿੰਘ) ਪੰਨਾ 21
  4. ਸਭਿਆਚਾਰ ਵਿਗਿਆਨ ਅਤੇ ਪੰਜਾਬੀ ਸਭਿਆਚਾਰ (ਡਾ. ਦਵਿੰਦਰ ਸਿੰਘ) ਪੰਨਾ 23
  5. ਸਭਿਆਚਾਰ ਵਿਗਿਆਨ ਅਤੇ ਪੰਜਾਬੀ ਸਭਿਆਚਾਰ (ਡਾ. ਦਵਿੰਦਰ ਸਿੰਘ) ਪੰਨਾ 28
  6. ਸਭਿਆਚਾਰ ਵਿਗਿਆਨ ਅਤੇ ਪੰਜਾਬੀ ਸਭਿਆਚਾਰ (ਡਾ. ਦਵਿੰਦਰ ਸਿੰਘ) ਪੰਨਾ 39
  7. ਸਭਿਆਚਾਰ ਵਿਗਿਆਨ ਅਤੇ ਪੰਜਾਬੀ ਸਭਿਆਚਾਰ (ਡਾ. ਦਵਿੰਦਰ ਸਿੰਘ) ਪੰਨਾ 49
  8. ਡਾ. ਸੁਖਪਾਲ ਸਿੰਘ. ਪੰਜਾਬੀ ਲੋਕ ਗਾਥਾ, ਸਵੇਰਾ ਪ੍ਰਕਾਸ਼ਨ ਦਿਲ੍ਹੀ 1987 ਪੰਨਾ 10
  9. ਸਭਿਆਚਾਰ ਵਿਗਿਆਨ ਅਤੇ ਪੰਜਾਬੀ ਸਭਿਆਚਾਰ (ਡਾ. ਦਵਿੰਦਰ ਸਿੰਘ) ਪੰਨਾ 57
  10. ਡਾ. ਕੇਸ਼ਰ ਸਿੰਘ ਕੇਸ਼ਰ, ਸਾਹਿਤ ਖੋਜ ਤੇ ਸਾਹਿਤ ਆਲੋਚਨਾ, ਰਘਵੀਰ ਰਚਨਾ ਪ੍ਰਕਾਸ਼ਨ ਚੰਡੀਗੜ੍ਹ 1984 ਪੰਨਾ 52
  11. ਸਭਿਆਚਾਰ ਵਿਗਿਆਨ ਅਤੇ ਪੰਜਾਬੀ ਸਭਿਆਚਾਰ (ਡਾ. ਦਵਿੰਦਰ ਸਿੰਘ) ਪੰਨਾ 87
  12. ਸਭਿਆਚਾਰ ਵਿਗਿਆਨ ਅਤੇ ਪੰਜਾਬੀ ਸਭਿਆਚਾਰ (ਡਾ. ਦਵਿੰਦਰ ਸਿੰਘ) ਪੰਨਾ 90