ਸੁਖਚੈਨ ਸਿੰਘ ਭੰਡਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੁਖਚੈਨ ਸਿੰਘ ਭੰਡਾਰੀ ਨੇ ਪੰਜਾਬੀ ਸਾਹਿਤ ਵਿੱਚ ਕਹਾਣੀ, ਨਾਟਕ, ਕਵਿਤਾਵਾਂ ਅਤੇ ਰੇਡਿਉ ਨਾਟਕ ਰਚੇ ਹਨ। ਇਸਦਾ ਜਨਮ 4 ਮਈ 1941 ਨੂੰ ਹੋਇਆ। ਇਸਦੇ ਨਾਟਕ ਸੰਗ੍ਰਹਿ- 'ਵਫਾ਼ ਭਟਕਦੀ ਰਹੀ','ਡਾਕੂ ਮੇਰੇ ਦਿਲ ਦਾ' ਹਨ। 'ਪਿਆਸ ਬਾਕੀ ਹੈ',ਉਹਨਾਂ ਦਾ ਕਹਾਣੀ ਸੰਗ੍ਰਹਿ ਹੈ। ਸੁਖਚੈਨ ਸਿੰਘ ਭੰਡਾਰੀ ਦੇ ਨਾਟਕਾਂ ਦਾ ਹਿੰਦੀ ਵਿੱਚ ਵੀ ਅਨੁਵਾਦ ਹੋਇਆ ਹੈ। ਸੁਖਚੈਨ ਭੰਡਾਰੀ ਨੂੰ ਹਰਿਆਣਾ ਸਾਹਿਤ ਅਕਾਦਮੀ ਅਤੇ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਸੱਤ ਪੁਸਤਕਾਂ ਨੂੰ ਇਨਾਮ ਦਿੱਤੇ ਗਏ ਹਨ।[1]

ਹਵਾਲੇ[ਸੋਧੋ]

  1. ਕਿਤਾਬ ਦਾ ਨਾਂ- ਪਰਿੰਦੇ ਕਲਪਨਾ ਦੇ ਦੇਸ ਦੇ,ਸੰਪਾਦਕ - ਪਾਲ ਕੌਰ,ਪ੍ਰਕਾਸ਼ਕ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ,ਪੰਨਾ ਨੰਬਰ 164,ਸੰਨ2005