ਸੁਨੀਲ ਮਿੱਤਲ
ਸੁਨੀਲ ਭਾਰਤੀ ਮਿਤਲ (ਜਨਮ 23 ਅਕਤੂਬਰ 1957) ਇੱਕ ਭਾਰਤੀ ਉਦਯੋਗਪਤੀ, ਸਮਾਜਸੇਵੀ ਅਤੇ ਸੰਸਥਾਪਕ ਤੇ ਭਾਰਤੀ ਇੰਟਰਪ੍ਰਾਈਜ਼ ਦੇ ਚੇਅਰਮੈਨ ਹਨ, ਜਿਹਨਾਂ ਨੇ ਟੈਲੀਕਾਮ, ਇੰਸ਼੍ਯੋਰੇੰਸ, ਰਿਯਲ ਸਟੇਟ, ਮੌਲ, ਹੋਸਪੇਟੇਲਿਟੀ, ਖੇਤੀ ਅਤੇ ਖਾਣੇ ਵਿੱਚ, ਹੋਰ ਉਦਮ ਹੋਣ ਦੇ ਬਾਵਜ਼ੂਦ, ਤਬਦੀਲੀ ਲਿਆਏ ਹਨ I ਭਾਰਤੀ ਏਅਰਟੈਲ, ਜੋਕਿ ਇਸ ਗਰੁੱਪ ਦੀ ਫਲੈਗਸ਼ਿਪ ਕੰਪਨੀ ਹੈ, ਇਹ ਦੁਨੀਆ ਦੀ ਤੀਸਰੀ ਵੱਡੀ ਅਤੇ ਭਾਰਤ ਦੀ ਇੱਕ ਵੱਡੀ ਟੈਲੀਕਾਮ ਕੰਪਨੀ ਹੈ ਜਿਸਦਾ ਸੰਚਾਲਨ ਏਸ਼ੀਆ ਅਤੇ ਅਫ਼ਰੀਕਾ ਦੇ 18 ਦੇਸ਼ਾਂ ਵਿੱਚ, ਅਤੇ ਤਕਰੀਬਨ 350 ਲੱਖ[1] ਤੋਂ ਵੱਧ ਗਾ੍ਹਕਾਂ ਵਿੱਚਕਾਰ ਹੈ I ਭਾਰਤੀ ਏਅਰਟੈਲ ਨੇ ਸਾਲ 2016 ਵਿੱਚ ਤਕਰੀਬਨ 14.75 ਅਰਬ ਦੀ ਵਪਾਰਕ ਆਮਦਨ ਕੀਤੀ I ਸੁਨੀਲ ਮਿਤਲ ਭਾਰਤ ਦੇ ਅਠਵੇਂ ਸਭ ਤੋਂ ਅਮੀਰ ਸ਼ਖਸ਼ੀਅਤ ਹਨ ਤੇ ਫ਼ੋਰਬਸ ਅਨੁਸਾਰ ਕੁੱਲ ਸੰਪਤੀ $7 ਅਰਬ ਹੈ I[2]
ਸਾਲ 2007 ਵਿੱਚ, ਇਹਨਾਂ ਨੂੰ ਪਦਮ ਭੁਸ਼ਣ ਅਵਾਰਡ ਨਾਲ ਸਨਮਾਨਿਆ ਗਿਆ, ਜੋਕਿ ਭਾਰਤ ਦਾ ਤੀਜਾ ਸਰਵਸ਼੍ਰੇਸ਼ਠ ਨਾਗਰਿਕ ਸਨਮਾਨ ਹੈ I[3] ਜੂਨ 15, 2016, ਨੂੰ ਆਪਜੀ ਨੂੰ ਇੰਟਰਨੇਸ਼ਨਲ ਚੈਂਬਰ ਆਫ਼ ਕਾਮਰ੍ਸ ਦਾ ਚੇਅਰਮੈਨ ਚੁਣਿਆ ਗਿਆ I[4]
ਸ਼ੁਰੂਆਤੀ ਜ਼ਿੰਦਗੀ
[ਸੋਧੋ]ਸੁਨੀਲ ਮਿਤਲ ਇੱਕ ਪੰਜਾਬੀ ਅਗਰਵਾਲ ਪਰਿਵਾਰ ਵਿੱਚ ਜਨਮੇ ਸੀ I ਇਹਨਾਂ ਦੇ ਪਿਤਾ ਜੀ ਸਤਪਾਲ ਮਿਤਲ, ਪੰਜਾਬ ਦੇ ਲੁਧਿਆਣਾ ਸ਼ਹਿਰ ਤੋਂ ਮੈਂਬਰ ਆਫ਼ ਪਾਰਲੀਮੈਂਟ, ਰਾਜਯ ਸਬਾ (ਇੰਡਿਯਨ ਨੈਸ਼ਨਲ ਕਾਂਗਰਸ) ਰਹਿ ਚੁਕੇ ਸਨ, ਉਹ ਪੰਜਾਬ ਤੋਂ ਦੋ ਵਾਰ ਚੁਣੇ ਗਏ (1976& 1982) ਅਤੇ ਰਾਜਯ ਸਬਾ ਲਈ ਇੱਕ ਵਾਰ ਨਾਮਜ਼ਦ ਹੋਏ (1988) I ਉਹਨਾਂ ਨੇ ਸਭ ਤੋਂ ਪਹਿਲਾਂ ਮਸੂਰੀ ਦੇ ਵਿਨਬਰਗ ਐਲੇਨ ਸਕੂਲ ਵਿੱਚ ਦਖ਼ਲਾ ਲਿਆ,[9] ਪਰ ਫਿਰ ਬਾਅਦ ਵਿੱਚ ਉਹ ਗਵਾਲਿਯਰ ਦੇ ਸੈਕਇੰਡੀਆ ਸਕੂਲ ਚਲੇ, ਗਏ ਅਤੇ ਸਾਲ 1976 ਵਿੱਚ ਉਹ ਆਰਿਆ ਕਾਲੇਜ, ਲੁਧਿਆਣਾ[5], (ਜੋਕਿ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਅਧੀਨ ਆਉਂਦਾ ਹੈ) ਤੋਂ ਬੈਚਲਰ ਆਫ਼ ਆਰਟਸ ਅਤੇ ਸਾਇੰਸ ਵਿੱਚ ਗੈ੍ਜੁਏਟ ਹੋਏ I ਸਾਲ 1992 ਵਿੱਚ, ਹਾਰਟਾਅਟੈਕ ਨਾਲ ਉਹਨਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ I[6]
ਪਹਿਲੀ ਪੀੜ੍ਹੀ ਦੇ ਉਦਯੋਗਪਤੀ, ਸੁਨੀਲ ਨੇ ਆਪਣਾ ਪਹਿਲਾ ਵਪਾਰ ਅਪ੍ਰੈਲ 1976[7] ਨੂੰ, 18 ਸਾਲ ਦੀ ਉਮਰ ਵਿੱਚ, 20,000 ਰੁਪਏ (ਯੂਐਸ $300) ਦੀ ਪੂੰਜੀ ਨਿਵੇਸ਼ ਨਾਲ ਸ਼ੁਰੂ ਕੀਤਾ, ਜੋਕਿ ਉਹਨਾਂ ਨੇ ਆਪਣੇ ਪਿਤਾ ਤੋਂ ਉਧਾਰੇ ਲਏ ਸੀ I ਉਹਨਾਂ ਨੇ ਆਪਣਾ ਪਹਿਲਾ ਵਪਾਰ ਲੋਕਲ ਬਾਈਸਾਈਕਲ ਨਿਰਮਾਤਾਵਾਂ ਲਈ ਕੈ੍ਂਸ਼ਾਫਟ ਬਣਾ ਕੇ ਕੀਤਾ I[8]
ਸਾਲ 1980 ਵਿੱਚ, ਉਹਨਾਂ ਨੇ ਆਪਣੇ ਭਰਾ ਰਕੇਸ਼ ਅਤੇ ਰਾਜਨ ਨਾਲ ਮਿਲ ਕੇ ਇੱਕ ਇੰਪੋਰਟ ਇੰਟਰਪ੍ਰਾਈਜ਼ ਦੀ ਸ਼ੁਰੂਆਤ ਕੀਤੀ ਜਿਸਦਾ ਨਾਂ ਭਾਰਤੀ ਓਵਰਸੀਜ਼ ਟ੍ਰੇਡਿੰਗ ਕੰਪਨੀ ਰੱਖਿਆ I[9] ਉਹਨਾਂ ਨੇ ਆਪਣੇ ਬਾਈਸਾਈਕਲ ਦੇ ਪੁਰਜੇ ਅਤੇ ਧਾਗੇ ਦੀਆਂ ਫ਼ੈਕਟਰੀਆਂ ਬੇਚੀਆਂ ਅਤੇ ਮੁਮਬਈ ਚਲੇ ਗਏ I ਸਾਲ 1981 ਵਿੱਚ, ਉਹਨਾਂ ਨੇ ਪੰਜਾਬ ਵਿੱਚ ਐਕਸਪੋਰਟਿੰਗ ਕੰਪਨੀਆਂ ਤੋਂ ਇੰਮਪੋਰਟਿੰਡ ਲਾਇਸੈਂਸ ਖਰੀਦਿਆ I[7] ਫਿਰ ਉਹਨਾਂ ਨੇ ਜਪਾਨ ਤੋਂ ਹਜ਼ਾਰਾਂ ਹੀ ਸਯੂਕੀ ਮੋਟਰਾਂ ਦੇ ਪੋਰਟੇਬਲ ਇਲੈਕਟ੍ਰ ਪਾਵਰ ਜੈਨਰੇਟਰ ਮੰਗਵਾਏ I ਜੈਨਰੇਟਰ ਦੇ ਇੰਮਪੋਰਟ ਤੇ ਭਾਰਤ ਸਰਕਾਰ ਵੱਲੋ ਇਕਦਮ ਰੋਕ ਲਗਾ ਦਿੱਤੀ ਗਈ I
ਸਾਲ 1984, ਉਹਨਾਂ ਨੇ ਭਾਰਤ ਵਿੱਚ ਪੂਸ਼ ਬਟਨ ਫ਼ੋਨ ਬਣਾਣੇ ਸ਼ੁਰੂ ਕਰ ਦਿੱਤੇ,[7] ਜੋਕਿ ਉਹ ਪਹਿਲਾਂ ਤਾਇਵਾਨ ਕੰਪਨੀ ਤੋਂ ਨਿਰਯਾਤ ਕਰਦੇ ਸੀ, ਕਿੰਗਟੈਲ, ਜਿਸਨੇ ਪੁਰਾਣੇ ਤਰੀਕੇ, ਭਾਰੇ ਰੋਟਰੀ ਫ਼ੋਨਾਂ ਦੀ ਜਗਾਹ ਲੈ ਲਈ ਜੋਕਿ ਉਸ ਸਮੇਂ ਦੇਸ਼ ਵਿੱਚ ਇਸਤੇਮਾਲ ਕੀਤੇ ਜਾਂਦੇ ਸੀ I ਭਾਰਤੀ ਟੈਲੀਕਾਮ ਲਿਮਿਟੇਡ (ਬੀਟੀਐਲ) ਦਾ ਜਰਮਨੀ ਦੀ ਸਾਇਮੈਨਸ ਏਜੀ ਨਾਲ ਇਲੈਕ੍ਟ੍ਰਾਨਿਕ ਪੂਸ਼ ਬਟਨ ਫ਼ੋਨ ਬਣਾਉਣ ਲਈ ਤਕਨੀਕੀ ਕਰਾਰ ਹੋਇਆ ਸੀ I 1990 ਦੇ ਦਸ਼ਕ ਦੀ ਸ਼ੁਰੂਆਤ ਵਿੱਚ, ਸੁਨੀਲ ਫੈਕਸ ਮਸ਼ੀਨਾਂ, ਕੋਡਲੈਸ ਫ਼ੋਨ ਅਤੇ ਹੋਰ ਟੈਲੀਕਾਮ ਗਿਯਰ ਬਣਾਇਆ ਕਰਦੇ ਸੀ I ਸੁਨੀਲ ਕਹਿੰਦੇ ਹਨ,”ਸਾਲ 1983 ਵਿੱਚ ਸਰਕਾਰ ਨੇ ਜੈਨਸੈਟਾਂ ਦੇ ਨਿਰਯਾਤ ਤੇ ਪਾਬੰਦੀ ਲਗਾ ਦਿੱਤੀ ਸੀ I”
ਹਵਾਲੇ-
[ਸੋਧੋ]- ↑ "Airtel becomes third largest globally". Gadgets.ndtv.com. 30 June 2015.
- ↑ "Richest persons in India". Ontoplists.com. Archived from the original on 1 ਜੁਲਾਈ 2015. Retrieved 30 June 2015.
- ↑ "Sunil Mittal, Indra Nooyi get Padma Bhushan". The Hindu Businessline. 27 January 2009. Retrieved 1 April 2010.
- ↑ "Telecom giant Sunil Bharti Mittal named ICC Chairman". ICC. 15 June 2016. Archived from the original on 16 ਜੂਨ 2016. Retrieved 6 June 2016.
- ↑ "The World's Billionaires". Forbes. 11 March 2009. Retrieved 1 April 2010.
- ↑ Nair, Vinod (22 December 2002). "Sunil Mittal speaking: I started with a dream". Times of India.
- ↑ 7.0 7.1 7.2 "Sunil Mittal TimesNow interview". YouTube.com. Retrieved 1 April 2010.
- ↑ Clay Chandler (17 January 2007). "Wireless Wonder: India's Sunil Mittal". CNN. CNNMoney.com. Retrieved 1 April 2010.
- ↑ Mittal, Airtel. Pesu! (Tamil ed.). Kizhakku. p. 14. ISBN 81-8368-864-0.