ਸੁੰਦਰਤਾ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਫੁੱਲ ਪ੍ਰਕਿਰਤਕ ਸੁਹੱਪਣ ਦੀਆਂ ਸਭ ਤੋਂ ਵਧੀਆ ਉਦਾਹਰਨਾਂ ਵਿੱਚੋਂ ਇੱਕ ਮੰਨੇ ਜਾਂਦੇ ਹਨ

ਸੁੰਦਰਤਾ (ਅੰਗਰੇਜ਼ੀ:Beauty) ਕਿਸੇ ਵਿਅਕਤੀ, ਜਾਨਵਰ, ਸਥਾਨ, ਬਨਸਪਤੀ, ਜਾਂ ਕਿਸੇ ਕੁਦਰਤੀ ਚੀਜ਼ ਦੀ ਵਿਸ਼ੇਸ਼ਤਾਈ ਹੈ ਜਿਸਨੂੰ ਵੇਖਕੇ ਖੁਸ਼ੀ ਅਤੇ ਸੰਤੋਖ ਦਾ ਅਨੁਭਵ ਹੁੰਦਾ ਹੈ। ਸੁੰਦਰਤਾ ਦਾ ਅਧਿਅਨ ਸੁਹਜ ਸ਼ਾਸਤਰ, ਸਮਾਜ ਸ਼ਾਸਤਰ, ਸਾਮਾਜਕ ਮਨੋਵਿਗਿਆਨ, ਅਤੇ ਸੰਸਕ੍ਰਿਤੀ ਦੇ ਇੱਕ ਭਾਗ ਵਜੋਂ ਕੀਤਾ ਜਾਂਦਾ ਹੈ। ਆਦਰਸ਼ ਸੁੰਦਰਤਾ ਇੱਕ ਐਸੀ ਵਸਤ ਹੁੰਦੀ ਹੈ ਜੋ ਸੰਪੂਰਨਤਾ ਸਦਕਾ ਸਲਾਹੀ ਜਾਂਦੀ ਹੈ, ਜਾਂ ਇੱਕ ਵਿਸ਼ੇਸ਼ ਸੰਸਕ੍ਰਿਤੀ ਵਿੱਚ ਸੁੰਦਰਤਾ ਵਿਸ਼ੇਸ਼ ਸਿਫਤਾਂ ਨਾਲ ਭਰਪੂਰ ਹੁੰਦੀ ਹੈ।

ਸੁੰਦਰਤਾ ਦਾ ਅਨੁਭਵ ਅਕਸਰ ਸੰਤੁਲਿਤ ਅਤੇ ਕੁਦਰਤ ਨਾਲ ਇਕਸੁਰ ਹੁੰਦਾ ਹੈ, ਜੋ ਖਿੱਚ ਅਤੇ ਭਾਵਨਾਤਮਕ ਨਰੋਏਪਣ ਵੱਲ ਲੈ ਜਾਂਦਾ ਹੈ। ਕਿਉਂਕਿ ਇਹ ਇੱਕ ਵਿਅਕਤੀਪਰਕ ਅਨੁਭਵ ਹੋ ਸਕਦਾ ਹੈ, ਇਸ ਲਈ ਅਕਸਰ ਕਿਹਾ ਜਾਂਦਾ ਹੈ ਕਿ ਸੁੰਦਰਤਾ ਵੇਖਣ ਵਾਲੇ ਦੀ ਨਜ਼ਰ ਵਿੱਚ ਹੁੰਦੀ ਹੈ। ਇੱਕ ਖੂਬਸੂਰਤ ਔਰਤ ਦੀ ਪ੍ਰਸ਼ੰਸਾ, ਬੋਰਿਸ ਪਸਤਰਨਾਕ ਨੇ ਕਿਹਾ ਸੀ ਕਿ ਉਸਦੀ ਖਿੱਚ ਦੇ ਰਹੱਸ ਦੀ ਥਾਹ ਪਾਉਣ ਦਾ ਕੰਮ ਜੀਵਨ ਦੀ ਬੁਝਾਰਤ ਨੂੰ ਸੁਲਝਾਉਣ ਦੇ ਸਮਾਨ ਹੈ। ਸੁੰਦਰਤਾ ਦਾ ਰਹੱਸ ਜੀਵਨ ਦਾ ਰਹੱਸ ਹੈ। [੧]

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png