ਸੇਂਟ ਪੀਟਰਸਬਰਗ
| ਸੇਂਟ ਪੀਟਰਸਬਰਗ | |||
|---|---|---|---|
| Санкт-Петербург (ਰੂਸੀ) | |||
| — ਸੰਘੀ ਸ਼ਹਿਰ — | |||
| ਸਿਖਰ ਖੱਬਿਓਂ ਘੜੀ ਦੇ ਰੁਖ ਨਾਲ: ਸ਼ਹਿਰ ਉੱਤੇ ਉੱਚਾ ਉੱਠਦਾ ਸੇਂਟ ਇਸਾਕ ਦਾ ਗਿਰਜਾ, ਜ਼ੈਆਚੀ ਟਾਪੂ ਉੱਤੇ ਪੀਟਰ ਅਤੇ ਪਾਲ ਗੜ੍ਹੀ, ਸਿਕੰਦਰ ਥੰਮ੍ਹ ਨਾਲ਼ ਸ਼ਾਹੀ-ਮਹੱਲ ਚੌਂਕ, ਪੀਟਰਗਾਫ਼, ਨੈਵਸਕੀ ਪ੍ਰਾਸਪੈਕਟ ਅਤੇ ਸਰਦ ਸ਼ਾਹੀ ਮਹੱਲ | |||
|
|||
| ਦਿਸ਼ਾ-ਰੇਖਾਵਾਂ: 59°57′N 30°18′E / 59.95°N 30.3°Eਦਿਸ਼ਾ-ਰੇਖਾਵਾਂ: 59°57′N 30°18′E / 59.95°N 30.3°E | |||
| ਰਾਜਨੀਤਕ ਅਹੁਦਾ | |||
| ਦੇਸ਼ | ਰੂਸ | ||
| ਸੰਘੀ ਜ਼ਿਲ੍ਹਾ | ਉੱਤਰ-ਪੱਛਮੀ[੧] | ||
| ਆਰਥਕ ਖੇਤਰ | ਉੱਤਰ-ਪੱਛਮੀ[੨] | ||
| ਸਥਾਪਤ | ੨੭ ਮਈ ੧੭੦੩[੩] | ||
| ਸੰਘੀ ਸ਼ਹਿਰ Day | ੨੭ ਮਈ[੪] | ||
| ਸਰਕਾਰ (ਮਾਰਚ ੨੦੧੦ ਤੱਕ) | |||
| - ਰਾਜਪਾਲ | ਜਾਰਜੀ ਪੋਲਤਾਵਚੇਂਕੋ | ||
| - ਵਿਧਾਨ ਸਭਾ | ਵਿਧਾਨ ਸਭਾ | ||
| ਅੰਕੜੇ | |||
| ਖੇਤਰਫਲ (੨੦੦੨ ਮਰਦਮਸ਼ੁਮਾਰੀ ਤੱਕ)[੫] | |||
| - ਕੁੱਲ | ੧੪੩੯ ਕਿ.ਮੀ.੨ | ||
| ਖੇਤਰਫਲ ਦਰਜਾ | ੮੨ਵਾਂ | ||
| ਅਬਾਦੀ (੨੦੧੦ ਮਰਦਮਸ਼ੁਮਾਰੀ) | |||
| - ਕੁੱਲ | 4879566 | ||
| - ਦਰਜਾ | {{{ਅਬਾਦੀ_੨੦੧੦ਮਰਦਮਸ਼ੁਮਾਰੀ_ਦਰਜਾ}}} | ||
| - ਅਬਾਦੀ ਘਣਤਾ[੬] | {{{ਅਬਾਦੀ_ਘਣਤਾ}}} | ||
| - ਸ਼ਹਿਰੀ | ੧੦੦% | ||
| - ਪੇਂਡੂ | ੦% | ||
| ਸਮਾਂ ਜੋਨ | [੭] | ||
| ISO ੩੧੬੬-੨ | RU-SPE | ||
| ਲਸੰਸ ਪਲੇਟਾਂ | ੭੮, ੯੮, ੧੭੮ | ||
| ਅਧਿਕਾਰਕ ਭਾਸ਼ਾਵਾਂ | ਰੂਸੀ[੮] | ||
ਸੇਂਟ ਪੀਟਰਸਬਰਗ (ਰੂਸੀ: Санкт-Петербург) ਰੂਸ ਦਾ ਇੱਕ ਸ਼ਹਿਰ ਅਤੇ ਸੰਘੀ ਮਜ਼ਮੂਨ ਹੈ ਜੋ ਬਾਲਟਿਕ ਸਾਗਰ ਵਿਚਲੀ ਫ਼ਿਨਲੈਂਡ ਦੀ ਖਾੜੀ ਦੇ ਸਿਰੇ ਉੱਤੇ ਨੇਵਾ ਦਰਿਆ ਕੰਢੇ ਸਥਿੱਤ ਹੈ। ੧੯੧੪ ਵਿੱਚ ਇਸਦਾ ਨਾਂ ਬਦਲ ਕੇ ਪੇਤਰੋਗ੍ਰਾਦ(ਰੂਸੀ: Петроград), ੧੯੨੪ ਵਿੱਚ ਲੇਨਿਨਗ੍ਰਾਦ (ਰੂਸੀ: Ленинград) ਅਤੇ ੧੯੯੧ ਵਿੱਚ ਮੁੜ ਸੇਂਟ ਪੀਟਰਸਬਰਗ ਕਰ ਦਿੱਤਾ ਗਿਆ ਸੀ।
ਰੂਸੀ ਸਾਹਿਤ, ਗ਼ੈਰ-ਰਸਮੀ ਦਸਤਾਵੇਜ਼ਾਂ ਅਤੇ ਵਾਰਤਾਲਾਪ ਵਿੱਚ "ਸੇਂਟ" (Санкт-) ਨੂੰ ਛੱਡ ਦਿੱਤਾ ਜਾਂਦਾ ਹੈ ਜਿਸ ਨਾਲ ਸਿਰਫ਼ ਪੀਟਰਸਬਰਗ (Петербург, Peterburg) ਬਚਦਾ ਹੈ। ਆਮ ਗੱਲਬਾਤ ਵਿੱਚ ਰੂਸੀ ਲੋਕ "-ਬਰਗ" (-бург) ਵੀ ਨਜ਼ਰ-ਅੰਦਾਜ਼ ਕਰ ਦਿੰਦੇ ਹਨ ਅਤੇ ਸਿਰਫ਼ ਪੀਟਰ (Питер) ਹੀ ਬੋਲਦੇ ਹਨ।
ਇਸਦੀ ਸਥਾਪਨਾ ਜਾਰ ਪੀਟਰ ਮਹਾਨ ਨੇ ੨੭ ਮਈ ੧੭੦੩ ਨੂੰ ਕੀਤੀ। ੧੭੧੩ ਤੋਂ ੧੭੨੮ ਅਤੇ ੧੭੩੨ ਤੋਂ ੧੯੧੮ ਤੱਕ ਇਹ ਰੂਸ ਦੀ ਸ਼ਾਹੀ ਰਾਜਧਾਨੀ ਸੀ। ੧੯੧੮ ਵਿੱਚ ਕੇਂਦਰੀ ਸੰਸਥਾਵਾਂ ਨੂੰ ਇੱਥੋਂ (ਉਦੋਂ ਦੇ ਪੇਤਰੋਗ੍ਰਾਦ) ਮਾਸਕੋ ਵਿੱਚ ਤਬਦੀਲ ਕਰ ਦਿੱਤਾ ਗਿਆ।[੯] ਇਹ ਮਾਸਕੋ ਤੋਂ ਬਾਅਦ ਰੂਸ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ ੨੦੧੨ ਦੀ ਸਤੰਬਰ ਵਿੱਚ ਅਬਾਦੀ ੫੦ ਲੱਖ ਪਹੁੰਚ ਗਈ ਸੀ।[੧੦] ਇਹ ਇੱਕ ਪ੍ਰਮੁੱਖ ਯੂਰਪੀ ਸੱਭਿਆਚਾਰਕ ਕੇਂਦਰ ਹੈ ਅਤੇ ਬਾਲਟਿਕ ਸਾਗਰ ਉੱਤੇ ਇੱਕ ਮੁੱਖ ਰੂਸੀ ਬੰਦਰਗਾਹ ਵੀ।
ਇਸਨੂੰ ਰੂਸ ਦਾ ਸਭ ਤੋਂ ਪੱਛਮਵਾਦੀ ਸ਼ਹਿਰ ਕਿਹਾ ਜਾਂਦਾ ਹੈ।[੧੧] ਇਹ ੧੦ ਲੱਖ ਤੋਂ ਵੱਧ ਅਬਾਦੀ ਵਾਲਾ ਦੁਨੀਆਂ ਦਾ ਸਭ ਤੋਂ ਉੱਤਰੀ ਸ਼ਹਿਰ ਹੈ। ਇੱਥੇ ਦ ਹਰਮੀਟੇਜ ਨਾਮਕ ਇੱਕ ਅਜਾਇਬਘਰ ਵੀ ਹੈ ਜੋ ਦੁਨੀਆਂ ਦੇ ਸਭ ਤੋਂ ਵੱਡੇ ਕਲਾ-ਅਜਾਇਬਘਰਾਂ ਵਿੱਚੋਂ ਇੱਕ ਹੈ।[੧੨] ਬਹੁਤ ਸਾਰੇ ਵਿਦੇਸ਼ੀ ਕਾਂਸਲਖ਼ਾਨੇ, ਅੰਤਰਰਾਸ਼ਟਰੀ ਕੰਪਨੀਆਂ, ਬੈਂਕ ਅਤੇ ਹੋਰ ਵਣਜਾਂ ਇੱਥੇ ਸਥਿੱਤ ਹਨ।
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|