ਸੈਂਟਾ ਕਲਾਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੈਂਟਾ ਕਲਾਜ਼ ਦੇ ਅਜੋਕੇ ਵਰਣਨ ਵਿੱਚ ਉਸਨੂੰ ਆਮ ਤੌਰ 'ਤੇ ਛੋਟੇ ਬੱਚਿਆਂ ਦੀਆਂ ਖਾਹਸ਼ਾਂ ਨੂੰ ਸੁਣਦਾ ਵਿਖਾਇਆ ਜਾਂਦਾ ਹੈ

ਸੈਂਟਾ ਕਲਾਜ਼, ਜਿਸਨੂੰ ਸੰਤ ਨਿਕੋਲਸ, ਫ਼ਾਦਰ ਕ੍ਰਿਸਮਸ ਜਾਂ ਸਿਰਫ਼ "ਸੈਂਟਾ" ਵੀ ਕਿਹਾ ਜਾਂਦਾ ਹੈ, ਇੱਕ ਕਾਲਪਨਿਕ, ਮਿਥਿਹਾਸਕ, ਇਤਿਹਾਸਕ ਅਤੇ ਲੋਕ-ਕਥਾਈ ਸਰੋਤਾਂ ਵਾਲਾ ਵਿਅਕਤੀ ਹੈ ਜਿਸਨੂੰ ਕਈ ਪੱਛਮੀ ਸੱਭਿਆਚਾਰਾਂ ਵਿੱਚ ਕ੍ਰਿਸਮਸ ਤੋਂ ਇੱਕ ਦਿਨ ਪਹਿਲਾਂ, ੨੪ ਦਸੰਬਰ ਦੀ ਰਾਤ ਨੂੰ ਬੀਬੇ ਬੱਚਿਆਂ ਲਈ ਤੋਹਫ਼ੇ ਲਿਆਉਂਦਾ ਮੰਨਿਆ ਜਾਂਦਾ ਹੈ।