ਹਰਾ ਕੁੱਲ ਘਰੇਲੂ ਉਤਪਾਦਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹਰਾ ਕੁੱਲ ਘਰੇਲੂ ਉਤਪਾਦਨ {Gross Domestic Produc (GDP)} ਅਰਥਸ਼ਾਸ਼ਤਰ ਦਾ ਇੱਕ ਨਵਾਂ ਸੰਕਲਪ ਹੈ ਜਿਸ ਅਨੁਸਾਰ ਕਿਸੇ ਦੇਸ ਜਾਂ ਖੇਤਰ ਦੇ ਆਰਥਿਕ ਵਾਧੇ ਦਾ ਅੰਦਾਜ਼ਾ ਲਗਾਓਂਦੇ ਸਮੇਂ ਇਸ ਨਾਲ ਉਥੇ ਹੋਏ ਵਾਤਾਵਰਣ ਦੇ ਨੁਕਸਾਨ ਦੇ ਲੇਖੇ ਜੋਖੇ ਨੂੰ ਵੀ ਧਿਆਨ ਵਿੱਚ ਰਖਣਾ ਹੁੰਦਾ ਹੈ। ਇਹ ਕੁੱਲ ਘਰੇਲੂ ਉਤਪਾਦਨ ਮਾਪਣ ਦੀ ਪ੍ਰਚਲਤ ਵਿਧੀ ਵਿੱਚ ਸੋਧ ਕਰਕੇ ਸੁਧਾਰ ਕਰਨ ਵਾਲਾ ਸੰਕਲਪ ਹੈ। ਇਸ ਅਨੁਸਾਰ ਜੈਵਿਕ ਵਿਭਿੰਨਤਾ ਦੇ ਹੋਏ ਨੁਕਸਾਨ ਅਤੇ ਤਾਪਮਾਨ ਤਬਦੀਲੀ ਕਾਰਨ ਹੋਏ ਘਾਟੇ ਦਾ ਮੁਦ੍ਰ੍ਕ ਰੂਪ ਵਿੱਚ ਅੰਦਾਜ਼ਾ ਲਗਾ ਕੇ ਪ੍ਰਚਲਤ ਕੁੱਲ ਘਰੇਲੂ ਉਤਪਾਦਨ ਵਿਚੋਂ ਮਨਫ਼ੀ ਕੀਤਾ ਜਾਂਦਾ ਹੈ। ਭਾਵ ਆਰਥਿਕ ਵਿਕਾਸ ਦਾ ਅੰਦਾਜ਼ਾ ਲਗਾਓਂਦੇ ਸਮੇਂ ਪ੍ਰਚਲਤ ਜੀ. ਡੀ. ਪੀ. ਵਿਚੋਂ ਕੁਦਰਤੀ ਪੂੰਜੀ ਜਿਵੇਂ ਸ੍ਰੋਤਾਂ ਦਾ ਨਿਘਾਰ, ਵਾਤਾਵਰਣ ਦਾ ਵਿਗਾੜ, ਅਤੇ ਇਹਨਾਂ ਨੂੰ ਬਚਾਓਣ ਤੇ ਆਈ ਲਾਗਤ ਨੂੰ ਮਨਫ਼ੀ ਕਰਨਾ ਹੁੰਦਾ ਹੈ।[1]

ਇਹ ਵੀ ਵੇਖੋ[ਸੋਧੋ]

ਹੋਰ ਅਧਿਐਨ ਸਮੱਗਰੀ[ਸੋਧੋ]

ਹਵਾਲੇ[ਸੋਧੋ]

  1. Joseph Stiglitz, Amartya Sen and Jean-Paul Fitoussi, “Report by the Commission on the Measurement of Economic Performance and Social Progress” Archived 2009-09-16 at the Wayback Machine., “Commission on the Measurement of Economic Performance and Social Progress”, 2008