ਕਿਲ੍ਹਾ ਅਨੰਦਗੜ੍ਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਿਲਾ ਅਨੰਦਗੜ੍ਹ ਸਾਹਿਬ

ਕਿਲ੍ਹਾ ਅਨੰਦਗੜ੍ਹ ਭਾਰਤੀ ਪੰਜਾਬ ਰੂਪਨਗਰ ਜ਼ਿਲ੍ਹਾ (ਰੋਪੜ) ਦੇ ਇਤਿਹਾਸਿਕ ਨਗਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੈ। ਇਹ ਕਿਲ੍ਹਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਸਾਰਿਆਂ ਕਿਲ੍ਹਿਆਂ ਵਿਚੋਂ ਇੱਕ ਹੈ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ 1689 ਈ. ਨੂੰ ਅਨੰਦਪੁਰ ਨਗਰ ਦੀ ਰਾਖੀ ਲਈ ਪੰਜ ਕਿਲੇ ਬਣਵਾਏ ਗਏ ਸਨ ਤਾਂ ਜੋ ਸ਼ਹਿਰ ਅਨੰਦਪੁਰ ਅਤੇ ਇਸ ਵਿਚ ਰਹਿਣ ਵਾਲੇ ਹਰ ਤਰ੍ਹਾਂ ਸੁਰੱਖਿਅਤ ਰਹਿਣ। ਇਨ੍ਹਾਂ ਵਿਚੋਂ ਅਨੰਦਗੜ੍ਹ ਸਾਹਿਬ ਇੱਕ ਕਿਲ੍ਹਾ ਹੈ। ਇਹ ਕਿਲ੍ਹਾ, ਸ਼ਹਿਰ ਅਨੰਦਪੁਰ ਤੋਂ ਦੱਖਣ ਦੀ ਦਿਸ਼ਾ ਵੱਲ 2 ਕਿ. ਮੀ. ਦੀ ਦੂਰੀ ਤੇ ਹੈ। ਇਥੇ ਸਥਿਤ ਗੁਰਦੁਆਰਾ ਸਾਹਿਬ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਣਵਾਇਆ ਸੀ। ਇਸ ਅਸਥਾਨ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਇਸ ਕਿਲੇ ਵਿਚ ਠੰਡੇ ਜਲ ਦੀ ਇਕ ਡੂੰਘੀ ਬਾਉਲੀ ਹੈ

ਇਤਿਹਾਸ[ਸੋਧੋ]

ਭੰਗਾਣੀ ਦਾ ਯੁੱਧ ਜਿੱਤਣ ਤੋਂ ਬਾਅਦ ਸੰਮਤ 1746 ਸੰਨ 1689 ਤੋਂ 1705 ਤੱਕ ਮੁਗਲ ਅਤੇ ਪਹਾੜੀ ਰਾਜਿਆਂ ਵਿਰੁੱਧ ਕਈ ਯੁੱਧ ਲੜੇ ਪਹਾੜੀ ਰਾਜੇ ਅਤੇ ਮੁਗਲ ਫ਼ੌਜਾਂ ਦੇ ਹਮਲਾ ਨਾਂ ਕਰਨ ਦੀਆਂ ਕਸਮਾਂ ਖਾਣ ਤੇ ਗੁਰੂ ਸਾਹਿਬ ਨੇ ਪਰਿਵਾਰ ਅਤੇ ਸਮੂਹ ਸਿੰਘਾਂ ਸਮੇਤ ਇਹ ਕਿਲ੍ਹਾ ਸਦਾ ਵਾਸਤੇ ਛੱਡ ਕੇ ਚਮਕੌਰ ਵੱਲ੍ਹ ਚਾਲੇ ਪਾ ਦਿੱਤੇ ਸਨ। ਇਹ ਗੁਰ-ਅਸਥਾਨ, ਅਨੰਦਪੁਰ ਸਾਹਿਬ ਦੇ ਤਖ਼ਤ ਨਾਲ ਸਬੰਧਤ ਹੈ। ਇਸ ਦਾ ਪ੍ਰਬੰਧ ਗੁਰਦੁਆਰਾ ਐਕਟ ਦੇ ਦਫ਼ਾ 85 ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ। ਇਸ ਸਮੇਂ ਇਨ੍ਹਾਂ ਗੁਰਦੁਆਰਿਆਂ ਦੀ ਸੇਵਾ ਬੜੇ ਉਤਸ਼ਾਹ ਪੂਰਵਕ ਢੰਗਾਂ ਨਾਲ ਹੋ ਰਹੀ ਹੈ ਤੇ ਹਜ਼ਾਰਾਂ ਲੋਕ ਨਿਤ ਦਰਸ਼ਨਾਂ ਲਈ ਆਉਂਦੇ ਹਨ। ਇਨ੍ਹਾਂ ਦੀ ਸੇਵਾ ਸੰਭਾਲ ਦੇ ਕੰਮ ਵੇਖਣ ਯੋਗ ਹਨ। ਵਿਸ਼ੇਸ਼ ਗੱਲ ਇਹ ਹੈ ਕਿ ਇਸ ਅਨੰਦਗੜ੍ਹ ਦੇ ਕਿਲੇ ਨੂੰ ਤੋੜਨ ਲਈ ਪਹਾੜੀ ਰਾਜੇ ਭੀਮ ਚੰਦ ਨੇ ਸ਼ਰਾਬ ਵਿਚ ਮਸਤ ਹਾਥੀ ਨੂੰ ਟੱਕਰ ਮਾਰਨ ਲਈ ਘੱਲਿਆ ਜਿਸ ਦੇ ਮੱਥੇ ਵਿਚ ਭਾਈ ਬਚਿੱਤਰ ਸਿੰਘ ਨੇ ਨਾਗਣੀ (ਇਕ ਤਰ੍ਹਾਂ ਦਾ ਬਰਛਾ) ਮਾਰ ਕੇ ਹਾਕੀ ਦਾ ਮੱਥਾ ਪਾੜ ਦਿੱਤਾ ਸੀ। ਇਸ ਕਿਲੇ ਵਿਚੋਂ ਹੀ ਮੋਰਚਾ ਬੰਨ੍ਹ ਕੇ ਦਸਵੇਂ ਪਾਤਸ਼ਾਹ ਨੇ ਮੁਗ਼ਲ ਸੈਨਾ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਸ਼ਤਰੂਆਂ ਨੂੰ ਲੋਹੇ ਦੇ ਚਨੇ ਚਬਾਏ ਸਨ।

ਹਵਾਲੇ[ਸੋਧੋ]