ਸਮੱਗਰੀ 'ਤੇ ਜਾਓ

ਕ੍ਰਿਸ਼ਨ ਅਦੀਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕ੍ਰਿਸ਼ਨ ਅਦੀਬ (21 ਨਵੰਬਰ 1925 - 7 ਜੁਲਾਈ 1999) ਇੱਕ ਪੰਜਾਬ ਦਾ ਇੱਕ ਉਰਦੂ ਸ਼ਾਇਰ ਸੀ ਜਿਸਨੇ ਮੁਹੰਮਦ ਰਫੀ, ਮਹਿੰਦੀ ਹਸਨ, ਜਗਜੀਤ ਸਿੰਘ ਅਤੇ ਚਿਤਰਾ ਸਿੰਘ ਵਰਗੇ ਮਹਾਨ ਗਾਇਕਾਂ ਲਈ ਬੋਲ ਲਿਖੇ।

ਮੁੱਢਲਾ ਜੀਵਨ[ਸੋਧੋ]

ਕ੍ਰਿਸ਼ਨ ਅਦੀਬ ਦਾ ਜਨਮ 21 ਨਵੰਬਰ 1925 ਨੂੰ ਫਿਲੌਰ (ਜ਼ਿਲ੍ਹਾ ਜਲੰਧਰ), ਪੰਜਾਬ, ਭਾਰਤ ਵਿੱਚ ਹੋਇਆ ਸੀ। ਕ੍ਰਿਸ਼ਨ ਅਦੀਬ 15 ਸਾਲ ਦੀ ਉਮਰ ਦਾ ਸੀਜਦੋਂ ਉਸ ਨੇ ਆਪਣੇ ਪਿਤਾ ਨਾਲ ਇੱਕ ਲੜ ਕੇ ਘਰ ਛੱਡ ਦਿੱਤਾ ਸੀ। ਫਿਰ ਉਸ ਨੇ ਆਪਣੇ ਗੁਜਾਰੇ ਲਈ ਕੁੱਲੀ ਅਤੇ ਫੈਕਟਰੀ ਵਰਕਰ ਅਤੇ ਹੋਰ ਕਈ ਤਰ੍ਹਾਂ ਦੇ ਕੰਮ ਕੀਤੇ। ਉਸ ਨੇ ਬੰਬਈ ਵਿੱਚ ਆਪਣੇ ਪਰਵਾਸ ਦੇ ਦੌਰਾਨ ਸਾਹਿਰ ਲੁਧਿਆਣਵੀ ਨਾਲ ਦੋਸਤੀ ਕੀਤੀ। ਕ੍ਰਿਸ਼ਨ ਅਦੀਬ ਦੀ ਸਾਹਿਤਕ ਸਮਰੱਥਾ ਪਛਾਣਦਿਆਂ, ਸਾਹਿਰ ਨੇ ਉਸਨੂੰ ਲਿਖਣ ਤੇ ਫ਼ੋਕਸ ਕਰਨ ਲਈ ਉਸ ਨੂੰ ਉਤਸ਼ਾਹਿਤ ਕੀਤਾ। ਉਸ ਨੇ 1950 ਵਿੱਚ ਸ਼ਾਇਰੀ ਕਰਨਾ ਸ਼ੁਰੂ ਕਰ ਦਿੱਤਾ।[1]

ਲਿਖਤਾਂ[ਸੋਧੋ]

  • ਆਵਾਜ਼ ਕੀ ਪਰਛਾਈਆਂ
  • ਫੂਲ, ਪੱਤੇ, ਔਰ ਖੁਸ਼ਬੂ
  • ਸਾਹਿਰ ਖਾਬਾਂ ਦਾ ਸ਼ਹਿਜ਼ਾਦਾ

ਹਵਾਲੇ[ਸੋਧੋ]