ਮੁਹਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਊਠ ਦੇ ਨੱਕ ਦੀਆਂ ਦੋਵੇਂ ਨਾਸਾਂ ਵਿਚਕਾਰਲੀ ਝਿਲੀ ਵਿੱਚ ਲੱਕੜ ਦੀ ਇਕ ਪਤਲੀ ਖਰਾਦ ਕੇ ਇੱਕ ਕਿੱਲੀ ਪਾਈ ਹੁੰਦੀ ਹੈ, ਇਸ ਕਿੱਲੀ ਨੂੰ ਲਾਟੀ[1]ਕਹਿੰਦੇ ਹਨ। ਲਾਟੀ ਵਿਚ ਮੋਟੀ ਤੇ ਲੰਮੀ ਰੱਸੀ ਪਾਈ ਜਾਂਦੀ ਹੈ। ਇਸ ਰੱਸੀ ਨੂੰ ਮੁਹਾਰ ਕਹਿੰਦੇ ਹਨ। ਮੁਹਾਰ ਊਠ ਦੇ ਨੱਕ ਵਿਚ ਪਾਈ ਲਾਟੀ ਨਾਲ ਚਮੜੇ ਜਾਂ ਸਣ ਦੀ ਪਤਲੀ ਡੋਰੀ ਜਿਸਨੂੰ ਸਰ[2] ਕਿਹਾ ਜਾਂਦਾ ਹੈ ਦੇ ਨਾਲ ਬੰਨ੍ਹੀ ਜਾਂਦੀ ਹੈ। ਲਾਟੀ ਦੀ ਬਣਤਰ ਇਕ ਪਾਸੇ ਗੋਲ ਟਿੱਕੀ ਜਿਹੀ ਤੇ ਦੂਜੇ ਪਾਸੇ ਕਿਲੀ ਤੋਂ ਥੋੜਾ ਮੋਟਾ ਨੋਕੀਲਾ ਸਿਰਾ ਹੁੰਦਾ ਹੈ। ਮੁਹਾਰ ਇਕ ਕਿਸਮ ਦੀ ਊਠ ਨੂੰ ਕੰਟਰੋਲ ਕਰਨ ਵਾਲਾ ਯੰਤਰ ਹੁੰਦਾ ਸੀ। ਖੇਤੀ ਦੇ ਕੰਮਾਂ ਵਿਚ ਵਰਤਣ ਸਮੇਂ ਜੋ ਮੁਹਾਰ ਊਠ ਦੇ ਪਾਈ ਜਾਂਦੀ ਹੈ, ਉਹ ਸਣ ਦੀ ਬਣਾਈ ਜਾਂਦੀ ਹੈ। ਪੰਜਾਬ ਵਿੱਚ ਪਹਿਲੇ ਸਮਿਆਂ ਵਿੱਚ ਮਸ਼ੀਨੀਕਰਣ ਤੋ ਪਹਿਲਾਂ ਜੋ ਮੁਹਾਰ ਊਠ ਦੇ ਵਿਆਹਾਂ ਸਮੇਂ, ਮੇਲਿਆਂ 'ਤੇ ਜਾਣ ਸਮੇਂ ਅਤੇ ਹੋਰ ਖੁਸ਼ੀ ਦੇ ਸਮਾਗਮਾਂ ’ਤੇ ਜਾਣ ਸਮੇਂ ਪਾਈ ਜਾਂਦੀ ਸੀ ਉਹ ਰੰਗ-ਬਰੰਗੇ ਸੂਤ ਦੀ ਬਣਾਈ ਹੁੰਦੀ ਸੀ। ਉਸ ਮੁਹਾਰ ਨਾਲ ਲੋਗੜੀ ਦੇ ਫੁੱਲ ਬਣਾ ਕੇ ਵੀ ਲਾਏ ਹੁੰਦੇ ਸਨ। ਸਤਾਰੇ ਵੀ ਜੁੜੇ ਹੁੰਦੇ ਸਨ। ਰੁਮਾਲ ਵੀ ਬੰਨ੍ਹੇ ਹੁੰਦੇ ਸਨ।[3][4]

ਹਵਾਲੇ[ਸੋਧੋ]

  1. "ਲਾਟੀ - ਪੰਜਾਬੀ ਪੀਡੀਆ". punjabipedia.org. Retrieved 2024-05-21.
  2. "ਸਰ - ਪੰਜਾਬੀ ਪੀਡੀਆ". punjabipedia.org. Retrieved 2024-05-21.
  3. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
  4. "ਮੁਹਾਰ - ਪੰਜਾਬੀ ਪੀਡੀਆ". punjabi-univ2.pugmarks.in. Retrieved 2024-05-22.