ਹਿੰਦ-ਯੂਰਪੀ ਭਾਸ਼ਾਵਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹਿੰਦ-ਯੂਰਪੀ ਭਾਸ਼ਾ-ਪਰਵਾਰ (Indo-European family of languages) ਦੁਨੀਆ ਦਾ ਸਭ ਤੋਂ ਵੱਡਾ ਭਾਸ਼ਾ ਪਰਵਾਰ (ਯਾਨੀ ਕਿ ਸੰਬੰਧਿਤ ਭਾਸ਼ਾਵਾਂ ਦਾ ਸਮੂਹ) ਹੈ। ਹਿੰਦ-ਯੂਰਪੀ ਜਾਂ ਭਾਰੋਪੀ ਭਾਸ਼ਾ ਪਰਵਾਰ ਵਿੱਚ ਸੰਸਾਰ ਦੀਆਂ ਲਗਭਗ ਸੌ ਕੁ ਭਾਸ਼ਾਵਾਂ ਅਤੇ ਬੋਲੀਆਂ ਹੀ ਹਨ। ਮੈਂਬਰ ਭਾਸ਼ਾਵਾਂ ਦੀ ਗਿਣਤੀ ਦੇ ਲਿਹਾਜ ਇਹ ਕੋਈ ਵੱਡਾ ਪਰਵਾਰ ਨਹੀਂ ਪਰ ਬੁਲਾਰਿਆਂ ਦੀ ਗਿਣਤੀ ਦੇ ਲਿਹਾਜ ਨਾਲ ਇਹ ਦੁਨੀਆ ਦਾ ਸਭ ਤੋਂ ਵੱਡਾ ਭਾਸ਼ਾ ਪਰਵਾਰ ਹੈ।[1] ਆਧੁਨਿਕ ਹਿੰਦ-ਯੂਰਪੀ ਭਾਸ਼ਾਵਾਂ ਵਿੱਚੋਂ ਕੁੱਝ ਹਨ: ਪੰਜਾਬੀ, ਉਰਦੂ, ਅੰਗਰੇਜ਼ੀ, ਫਰਾਂਸਿਸੀ, ਜਰਮਨ, ਪੁਰਤਗਾਲੀ, ਸਪੇਨੀ, ਡੱਚ, ਫ਼ਾਰਸੀ, ਬੰਗਾਲੀ, ਹਿੰਦੀ ਅਤੇ ਰੂਸੀ ਆਦਿ। ਇਹ ਸਾਰੀਆਂ ਭਾਸ਼ਾਵਾਂ ਇੱਕ ਹੀ ਆਦਿਮ ਭਾਸ਼ਾ ਤੋਂ ਨਿਕਲੀਆਂ ਹਨ- ਆਦਿਮ-ਹਿੰਦ-ਯੂਰਪੀ ਭਾਸ਼ਾ (Proto-Indo-European language), ਜੋ ਸੰਸਕ੍ਰਿਤ ਨਾਲ ਕਾਫ਼ੀ ਮਿਲਦੀ-ਜੁਲਦੀ ਸੀ ਜਿਵੇਂ ਕਿ ਉਹ ਸੰਸਕ੍ਰਿਤ ਦਾ ਹੀ ਆਦਿਮ ਰੂਪ ਹੋਵੇ।

ਜਿੱਥੇ-ਜਿੱਥੇ ਹਿੰਦ-ਯੂਰਪੀ ਭਾਸ਼ਾਵਾਂ ਬੋਲੇ ਜਾਂਦੇ ਨੇ । ਜਿਹੜੇ ਥਾਂ ਵਿਚ ਲੀਕਾਂ ਹੈ , ਓਸ ਜਗ੍ਹਹਾ ੨+ ਭਾਸ਼ਾਵਾਂ ਬੋਲਦੇ ਨੇ ।
ਜਿੱਥੇ-ਜਿੱਥੇ ਹਿੰਦ-ਯੂਰਪੀ ਭਾਸ਼ਾਵਾਂ ਬੋਲੇ ਜਾਂਦੇ ਨੇ ।

ਹਵਾਲੇ[ਸੋਧੋ]

  1. ਸਿੰਘ, ਪ੍ਰੇਮ ਪ੍ਰਕਾਸ਼ (ਡਾ.). ਪੰਜਾਬੀ ਭਾਸ਼ਾ ਦਾ ਜਨਮ ਤੇ ਵਿਕਾਸ. p. 59.

ਪੰਜਾਬੀ ਭਾਸ਼ਾ ਵਿਗਿਆਨ ਡਾ. ਹਰਕੀਰਤ ਸਿੰਘ