ਯੂਨੀਵਰਸਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
The ਬੋਲੋਨਾ ਦੀ ਯੂਨੀਵਰਸਿਟੀ ਇਤਿਹਾਸ ਵਿੱਚ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ, ਜਿਸਦੀ 1088 ਵਿੱਚ ਸਥਾਪਨਾ ਕੀਤੀ ਗਈ ਸੀ

ਦਾਨਿਸ਼ਗਾਹ ਜਾਂ ਅੰਗਰੇਜੀ ਸਬਦ ਯੂਨੀਵਰਸਿਟੀ , ਉਹ ਸੰਸਥਾ ਹੁੰਦੀ ਹੈ ਜਿਸ ਵਿੱਚ ਸਾਰੇ ਪ੍ਰਕਾਰ ਦੀਆਂ ਵਿਦਿਆ ਦੀ ਉੱਚ ਕੋਟੀ ਦੀ ਸਿੱਖਿਆ ਦਿੱਤੀ ਜਾਂਦੀ ਹੋਵੇ, ਖੋਜ ਕਾਰਜ ਕਰਵਾਏ ਜਾਂਦੇ ਹੋਣ; ਪਰੀਖਿਆ ਲਈ ਜਾਂਦੀ ਹੋਵੇ ਅਤੇ ਲੋਕਾਂ ਨੂੰ ਵਿਦਿਆ ਸੰਬੰਧੀ ਉਪਾਧੀਆਂ ਆਦਿ ਪ੍ਰਦਾਨ ਕੀਤੀਆਂ ਜਾਂਦੀਆਂ ਹੋਣ।

ਇੱਕ ਪੰਜਾਬ ਦਾ ਦਾਨਿਸ਼ਗਾਹ

ਪ੍ਰਾਚੀਨ ਕਾਲ ਵਿੱਚ ਯੂਰਪ ਦੇ ਦੇਸ਼ਾਂ ਵਿੱਚ ਅਸਲੀ ਅਰਥਾਂ ਵਿੱਚ ਕੋਈ ਯੂਨੀਵਰਸਿਟੀ ਨਹੀਂ ਸੀ, ਹਾਲਾਂਕਿ ਅਨੇਕ ਮਹੱਤਵਪੂਰਣ ਸਕੂਲ ਸਨ, ਜਿਵੇਂ ਏਥਨਸ ਦਾ ਦਾਰਸ਼ਨਕ ਸਕੂਲ, ਅਤੇ ਰੋਮ ਦੇ ਸਾਹਿਤ ਅਤੇ ਰੀਤੀਸ਼ਾਸਤਰ ਦੇ ਸਕੂਲ ਜੋ ਉੱਚ ਸਿੱਖਿਆ ਸੰਸਥਾਵਾਂ ਸਨ। ਮੱਧ ਯੁੱਗ ਵਿੱਚ ਸਿੱਖਿਆ ਤੇ ਧਾਰਮਿਕ ਸੰਸਥਾਵਾਂ ਦਾ ਕੰਟਰੋਲ ਰਿਹਾ। ਧਾਰਮਿਕ ਸੰਸਥਾਵਾਂ ਦੁਆਰਾ ਵਿਦਿਆਲਿਆਂ ਦਾ ਇੰਤਜਾਮ ਕੀਤਾ ਜਾਂਦਾ ਸੀ ਜਿਹਨਾਂ ਵਿੱਚ ਪਾਦਰੀਆਂ ਨੂੰ ਧਾਰਮਿਕ, ਸਾਹਿਤਕ ਅਤੇ ਵਿਗਿਆਨਕ ਮਜ਼ਮੂਨਾਂ ਦੀ ਸਿੱਖਿਆ ਦਿੱਤੀ ਜਾਂਦੀ ਸੀ। ਇਸ ਯੁੱਗ ਵਿੱਚ ਪੈਰਿਸ ਦਾ ਧਾਰਮਿਕ ਸਕੂਲ ਧਰਮਸਿੱਖਿਆ ਦਾ ਇੱਕ ਕੇਂਦਰ ਬਣ ਗਿਆ, ਅਤੇ ਸੰਨ 1198 ਅਤੇ 1215 ਈਸਵੀ ਦੇ ਵਿੱਚ ਪੈਰਿਸ ਯੂਨੀਵਰਸਿਟੀ ਦੇ ਰੂਪ ਵਿੱਚ ਪਰਿਵਰਤਿਤ ਹੋ ਗਿਆ ਅਤੇ ਉਸ ਵਿੱਚ ਧਰਮਵਿਗਿਆਨ, ਕਲਾ ਅਤੇ ਚਿਕਿਤਸਾ ਦੇ ਵਿਭਾਗ ਬਣਾਏ ਗਏ। ਬਾਅਦ ਵਿੱਚ ਮਾਹਿਰ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਮਿਲਕੇ ਯੂਨੀਵਰਸਿਟੀ ਚਲਾਈ। 12ਵੀਂ ਸਦੀ ਦੇ ਮੱਧ ਦੇ ਲੱਗਪਗ ਬੋਲੋਨਾ ਵਿੱਚ ਕਾਨੂੰਨ ਦੇ ਵਿਦਿਆਰਥੀਆਂ ਦੀ ਕੋਸ਼ਿਸ਼ ਨਾਲ ਇੱਕ ਲਾਅ ਯੂਨੀਵਰਸਿਟੀ ਸਥਾਪਤ ਕੀਤੀ ਗਈ। ਸੰਨ 1250 ਈ ਦੇ ਲੱਗਪਗ ਯੂਨੀਵਰਸਿਟੀ ਸ਼ਬਦ ਦਾ ਪ੍ਰਯੋਗ ਨਵੇਂ ਅਰਥ ਵਿੱਚ ਹੋਣ ਲੱਗਾ ਅਤੇ ਇਹ ਸਕਾਲਰ ਵਿਦਿਆਰਥੀਆਂ ਦੇ ਬਜਾਏ ਸ਼ਾਸਕਾਂ ਦੁਆਰਾ ਆਪਣੇ ਰਾਜਾਂ ਦੀ ਰਾਜਨੀਤਕ ਅਤੇ ਸਾਮਾਜਕ ਜਰੂਰਤਾਂ ਦੀ ਪੂਰਤੀ ਲਈ ਸਥਾਪਤ ਕੀਤੇ ਜਾਣ ਲੱਗੇ।