ਅਬੂਤਾਲਿਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਅਬੂਤਾਲਿਬ ਇਬਨ ਅਬਦ ਅਲ-ਮਤਲਬ (ਅਰਬੀ: ابو طالب بن عبدالمطلب, ʾAbū Ṭālib ibn ʿAbd al-Muṭṭalib) (549 – 619) ਅਰਬ ਵਿੱਚ ਮੱਕੇ ਦੇ ਕੁਰੈਸ਼ ਕਬੀਲੇ ਦੇ ਬਨੋ ਹਾਸ਼ਿਮ (ਅਰਬੀ: بنو هاشم) ਕੁੱਲ ਦੇ ਸਰਦਾਰ ਸਨ। ਉਨ੍ਹਾਂ ਦੀ ਪਤਨੀ ਫ਼ਾਤਿਮਾ ਬਿੰਤ ਅਸਦ ਸੀ ਉਹ ਇਸਲਾਮੀ ਪੈਗ਼ੰਬਰ ਮੁਹੰਮਦ ਦੇ ਚਾਚਾ ਸਨ। ਹਜ਼ਰਤ ਪੈਗ਼ੰਬਰ ਨੇ ਆਪਣੇ ਜੀਵਨ ਦਾ ਕੁਝ ਸਮਾਂ ਉਨ੍ਹਾਂ ਨਾਲ਼ ਗੁਜ਼ਾਰਿਆ। ਅਬੂਤਾਲਿਬ ਆਪ ਤਾਂ ਮੁਸਲਮਾਨ ਨਾ ਹੋਏ ਪਰ ਉਨ੍ਹਾਂ ਨੇ ਪੈਗ਼ੰਬਰ ਇਸਲਾਮ ਦਾ ਸਾਥ ਦਿੱਤਾ ਤੇ ਉਨ੍ਹਾਂ ਨੂੰ ਦੁਸ਼ਮਣਾਂ ਤੋਂ ਬਚਾਈ ਰੱਖਿਆ। ਅਬੂਤਾਲਿਬ ਦੇ ਚਾਰ ਪੁੱਤਰ ਸਨ। ਤਾਲਿਬ ਤੇ ਅਕੀਲ ਜਿਹੜੇ ਉਨ੍ਹਾਂ ਨਾਲ਼ ਰਹਿੰਦੇ ਸਨ ਉਹ ਮੁਸਲਮਾਨ ਨਾ ਹੋਏ। ਅਬੂਤਾਲਿਬ ਬਦਰ ਦੀ ਲੜਾਈ ਚ ਮੁਸਲਮਾਨਾਂ ਨਾਲ਼ ਲੜਦਾ ਹੋਇਆ ਮਾਰਿਆ ਗਿਆ ਤੇ ਗ਼ਕੀਲ ਨੇ ਫ਼ਤਿਹ ਮੱਕਾ ਦੇ ਵੇਲੇ ਇਸਲਾਮ ਨੂੰ ਮੰਨਿਆ। ਉਨ੍ਹਾਂ ਦੇ ਦੂਜੇ ਦੋ ਪੁੱਤਰ ਅਲੀ ਤੇ ਜਾਫ਼ਰ ਜਿਹੜੇ ਉਨ੍ਹਾਂ ਨਾਲ਼ ਨਹੀਂ ਰਹਿੰਦੇ ਸਨ ਉਹ ਮੁਸਲਮਾਨ ਹੋਏ। ਅਬੂਤਾਲਿਬ ਦੀਆਂ ਦੋ ਧੀਆਂ ਸਨ, ਫ਼ਾਖ਼ਤਾ ਬਿੰਤ ਅਬੀ ਤਾਲਿਬ ਤੇ ਜਮਾਨਤ ਬਿੰਤ ਅਬੀ ਤਾਲਿਬ। ਦੋਨਾਂ ਦੇ ਵਿਆਹ ਗ਼ੈਰ ਮਸਲਮਾਨਾਂ ਨਾਲ ਹੋਏ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png