ਅਯਾਂਡਾ ਡੇਂਗੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਯਾਂਡਾ ਡੇਂਗੇ (ਮੌਤ 24 ਮਾਰਚ 2019) ਇੱਕ ਦੱਖਣੀ ਅਫਰੀਕਾ ਦੀ ਟਰਾਂਸ ਔਰਤ ਸੀ, ਜੋਸੈਕਸ ਤਸਕਰੀ ਤੋਂ ਬਚੀ ਸੀ। ਉਹ ਟਰਾਂਸਜੈਂਡਰ ਲੋਕਾਂ, ਸੈਕਸ ਟ੍ਰੈਫਿਕਿੰਗ ਤੋਂ ਬਚਣ ਵਾਲਿਆਂ ਅਤੇ ਵੇਸਵਾਗਮਨੀ ਦੇ ਖ਼ਾਤਮੇ ਲਈ ਵਕਾਲਤ ਕਰਦੀ ਸੀ।[1] ਉਹ ਸੈਕਸ ਵਰਕਰ ਐਜੂਕੇਸ਼ਨ ਐਂਡ ਐਡਵੋਕੇਸੀ ਟਾਸਕਫੋਰਸ (ਸਵੈਟ) ਦੀ ਚੇਅਰਪਰਸਨ ਸੀ। ਡੇਂਗੇ ਨੇ ਕਿਹਾ ਹੈ ਕਿ, "ਟਰਾਂਸਜੈਂਡਰ ਹੋਣਾ ... ਕਲੰਕ ਅਤੇ ਵਿਤਕਰੇ ਦੀ ਤੀਹਰੀ ਖੁਰਾਕ ਹੈ।"[2]

ਮੁੱਢਲਾ ਜੀਵਨ[ਸੋਧੋ]

ਡੇਂਗੇ ਜ਼ੋਸਾ ਸੀ ਅਤੇ ਉਸਦੀ ਪਰਵਰਿਸ਼ ਪੂਰਬੀ ਕੇਪ ਦੇ ਪੋਰਟ ਐਲਿਜ਼ਾਬੈਥ ਸ਼ਹਿਰ ਵਿੱਚ ਹੋਈ ਸੀ।[3]

ਕਰੀਅਰ[ਸੋਧੋ]

ਡੇਂਗੇ ਨੇ ਜੋਹਾਨਸਬਰਗ ਵਿੱਚ ਕੰਮ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਦੂਜੇ ਦੱਖਣੀ ਅਫਰੀਕਾ ਦੇ ਸ਼ਹਿਰਾਂ, ਹਰਾਰੇ , ਡਰਬਨ, ਕੇਪਟਾਊਨ, ਪੋਰਟ ਐਲਿਜ਼ਾਬੇਥ ਅਤੇ ਵਿਕਟੋਰੀਆ ਫਾਲਸ ਦੀ ਯਾਤਰਾ ਕੀਤੀ।[4] ਉਹ 15 ਸਾਲਾਂ ਤੋਂ ਇੱਕ ਸੈਕਸ ਵਰਕਰ ਸੀ।

ਡੇਂਗੇ ਨੇ ਦੋ ਸਾਲ ਸੈਸਨਕੇ ਸੈਕਸ ਵਰਕਰ ਮੂਵਮੈਂਟ (ਸਿਨਸਕੇ) ਦੇ ਆਉਟਰੀਚ ਕੋਆਰਡੀਨੇਟਰ ਦੇ ਤੌਰ 'ਤੇ ਕੰਮ ਕੀਤਾ।[5]

ਡੇਂਗੇ ਸੈਕਸ ਵਰਕਰ ਐਜੂਕੇਸ਼ਨ ਐਂਡ ਐਡਵੋਕੇਟ ਟਾਸਕਫੋਰਸ (ਸਵੈਟ) ਦੀ ਚੇਅਰਪਰਸਨ ਸੀ।[6] ਉਹ ਟਰਾਂਸਜੈਂਡਰ ਲੋਕਾਂ, ਸੈਕਸ ਵਰਕਰਾਂ ਅਤੇ ਸੈਕਸ ਦੇ ਕੰਮ ਨੂੰ ਡੈਕਰਿਮਲਾਈਜ਼ੇਸ਼ਨ ਕਰਨ ਦੀ ਵਕਾਲਤ ਕਰਦੀ ਸੀ।[7] ਸਵੈਟ ਨਾਲ ਆਪਣੀ ਭੂਮਿਕਾ ਵਿੱਚ ਡੇਂਗੇ ਨੇ 50 ਪੀਅਰ ਐਜੂਕੇਟਰਾਂ ਨੂੰ ਸਿਖਲਾਈ ਦਿੱਤੀ, ਅਤੇ "ਕੈਂਸਰ ਜਾਗਰੂਕਤਾ, ਐੱਚ.ਆਈ.ਵੀ/ਏਡਜ਼ ਜਾਗਰੂਕਤਾ ਅਤੇ ਸੈਕਸ ਕੰਮ ਨਾਲ ਸਬੰਧਤ ਮਨੁੱਖੀ ਅਧਿਕਾਰਾਂ ਦੀ ਵਕਾਲਤ ਦੇ ਮੁੱਦਿਆਂ 'ਤੇ ਇੱਕ ਪ੍ਰੇਰਕ ਬੁਲਾਰਾ ਵਜੋਂ ਕੰਮ ਕੀਤਾ। ਉਸਨੇ ਟੀ.ਬੀ/ ਐੱਚ.ਆਈ.ਵੀ. ਕੇਅਰ ਐਸੋਸੀਏਸ਼ਨ ਵਿਖੇ ਪ੍ਰੋਜੈਕਟ "ਏਕੀਕ੍ਰਿਤ - ਐੱਚ.ਆਈ.ਵੀ/ਏਡਜ਼ ਦੀ ਕਟੌਤੀ ਲਈ ਸੈਕਸ ਵਰਕਰਾਂ" 'ਤੇ ਵੀ ਕੰਮ ਕੀਤਾ। ਉਸਨੇ ਐਚ.ਆਈ.ਵੀ. ਨਾਲ ਰਹਿੰਦੇ ਲੋਕਾਂ ਦੇ ਅਧਿਕਾਰਾਂ ਦੀ ਵਕਾਲਤ ਕੀਤੀ ਅਤੇ ਉਹ ਸਵੈਟ ਵਿਖੇ ਔਰਤ ਟਰਾਂਸਜੈਂਡਰ ਸੈਕਸ ਵਰਕਰ ਮਨੁੱਖੀ ਅਧਿਕਾਰ, ਸਿਹਤ ਅਤੇ ਸਹਾਇਤਾ ਸਮੂਹ ਦੀ ਮੈਂਬਰ ਰਹੀ।[8]

ਨਿੱਜੀ ਜ਼ਿੰਦਗੀ[ਸੋਧੋ]

ਡੇਂਗੇ ਦੱਖਣੀ ਅਫਰੀਕਾ ਦੇ ਕੇਪਟਾਊਨ ਵਿੱਚ ਰਹਿੰਦੀ ਸੀ।[9] ਉਹ ਗ੍ਰੀਨ ਪੁਆਇੰਟ ਵਿਚ ਹੈਲਨ ਬੋਡਨ ਨਰਸਾਂ ਦੇ ਘਰ ਵਿਚ ਜਾਣ ਤੋਂ ਪਹਿਲਾਂ ਇਕ ਅਵਧੀ ਲਈ ਸੜਕ ਤੇ ਰਹੀ। ਸਾਬਕਾ ਨਰਸਾਂ ਦੇ ਘਰ ਸੂਬਾਈ ਸਰਕਾਰ ਦੀ ਮਲਕੀਅਤ ਹੈ, ਪਰ ਕਿਰਾਏਦਾਰਾਂ ਦੇ ਸਮੂਹ ਰਿਕਲੇਮ ਸਿਟੀ ਦੁਆਰਾ ਗੈਰਕਾਨੂੰਨੀ ਢੰਗ ਨਾਲ ਕਬਜ਼ਾ ਕਰ ਲਿਆ ਗਿਆ ਸੀ, ਜੋ ਕਿਫਾਇਤੀ ਮਕਾਨਾਂ ਲਈ ਮੁਹਿੰਮ ਚਲਾਉਂਦਾ ਸੀ ਅਤੇ ਅਹਿਮਦ ਕਥਰਾਡਾ ਹਾਉਸ ਦਾ ਨਾਮ ਬਦਲ ਦਿੱਤਾ ਗਿਆ ਸੀ। ਫਰਵਰੀ 2019 ਵਿੱਚ ਉਹ ਇੱਕ ਹਾਉਸ ਲੀਡਰ ਚੁਣੀ ਗਈ ਸੀ।[10]

ਮੌਤ[ਸੋਧੋ]

ਡੇਂਗੇ ਦੀ 24 ਮਾਰਚ 2019 ਨੂੰ ਉਸ ਦੇ ਆਪਣੇ ਕਮਰੇ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਉਸ ਨੂੰ ਚਾਕੂ ਮਾਰਿਆ ਗਿਆ ਅਤੇ ਉਸਨੂੰ ਫਰਸ਼ ਉੱਤੇ ਪਿਆ ਛੱਡ ਦਿੱਤਾ ਗਿਆ।[11] ਇਹ ਦੱਸਿਆ ਗਿਆ ਸੀ ਕਿ ਡੇਂਗੇ ਦਾ ਕਮਰਾ ਬਾਹਰੋਂ ਇੱਕ ਤੌਹਲੇ ਨਾਲ ਬੰਦ ਸੀ ਅਤੇ ਇਸਦਾ ਉਦੋਂ ਪਤਾ ਲੱਗਿਆ ਜਦੋਂ ਉਸਦੇ ਕਿਸੇ ਗਵਾਂਢੀ ਨੇ ਉਸਦੀ ਲਾਸ਼ ਨੂੰ ਫਰਸ਼ ਉੱਤੇ ਵੇਖਿਆ। ਬਿਜਲੀ ਕੱਟ ਦਿੱਤੀ ਗਈ ਸੀ, ਜਿਸ ਕਾਰਨ ਰਾਤ ਨੂੰ ਇਮਾਰਤ ਪੂਰੀ ਤਰ੍ਹਾਂ ਹਨੇਰੀ ਹੋ ਗਈ ਸੀ।[12] ਉਹ ਕਿਸੇ ਨਾਲ ਰਹਿ ਰਹੀ ਸੀ, ਜੋ ਕਤਲ ਤੋਂ ਬਾਅਦ ਗਾਇਬ ਹੋ ਗਿਆ।

ਹਵਾਲੇ[ਸੋਧੋ]

 

  1. Gontsana, Mary-Anne (26 March 2019). "Housing activist killed in occupied Cape Town building". GroundUp News (in ਅੰਗਰੇਜ਼ੀ). Cape Town, South Africa: GroundUp. Archived from the original on March 26, 2019. Retrieved 25 May 2019.
  2. "Transgendered sex workers face a triple threat of stigma - The Daily Vox". thedailyvox.co.za. 21 July 2016. Archived from the original on 21 November 2017. Retrieved 11 November 2017.
  3. "Ayanda Denge - SWEAT". sweat.org.za. Archived from the original on 11 November 2017. Retrieved 11 November 2017.
  4. "Ayanda Denge - SWEAT". sweat.org.za. Archived from the original on 11 November 2017. Retrieved 11 November 2017."Ayanda Denge - SWEAT". sweat.org.za. Archived from the original on 11 November 2017. Retrieved 11 November 2017.
  5. "Ayanda Denge - SWEAT". sweat.org.za. Archived from the original on 11 November 2017. Retrieved 11 November 2017."Ayanda Denge - SWEAT". sweat.org.za. Archived from the original on 11 November 2017. Retrieved 11 November 2017.
  6. "Ayanda Denge - SWEAT". sweat.org.za. Archived from the original on 11 November 2017. Retrieved 11 November 2017."Ayanda Denge - SWEAT". sweat.org.za. Archived from the original on 11 November 2017. Retrieved 11 November 2017.
  7. "Transgendered sex workers face a triple threat of stigma - The Daily Vox". thedailyvox.co.za. 21 July 2016. Archived from the original on 21 November 2017. Retrieved 11 November 2017."Transgendered sex workers face a triple threat of stigma - The Daily Vox". thedailyvox.co.za. 21 July 2016. Archived from the original on 21 November 2017. Retrieved 11 November 2017.
  8. Gontsana, Mary-Anne (26 March 2019). "Housing activist killed in occupied Cape Town building". GroundUp News (in ਅੰਗਰੇਜ਼ੀ). Cape Town, South Africa: GroundUp. Archived from the original on March 26, 2019. Retrieved 25 May 2019.Gontsana, Mary-Anne (26 March 2019). "Housing activist killed in occupied Cape Town building". GroundUp News. Cape Town, South Africa: GroundUp. Archived from the original on 26 March 2019. Retrieved 25 May 2019.
  9. "Transgendered sex workers face a triple threat of stigma - The Daily Vox". thedailyvox.co.za. 21 July 2016. Archived from the original on 21 November 2017. Retrieved 11 November 2017."Transgendered sex workers face a triple threat of stigma - The Daily Vox". thedailyvox.co.za. 21 July 2016. Archived from the original on 21 November 2017. Retrieved 11 November 2017.
  10. Gontsana, Mary-Anne (26 March 2019). "Housing activist killed in occupied Cape Town building". GroundUp News (in ਅੰਗਰੇਜ਼ੀ). Cape Town, South Africa: GroundUp. Archived from the original on March 26, 2019. Retrieved 25 May 2019.Gontsana, Mary-Anne (26 March 2019). "Housing activist killed in occupied Cape Town building". GroundUp News. Cape Town, South Africa: GroundUp. Archived from the original on 26 March 2019. Retrieved 25 May 2019.
  11. "Mystery surrounds murder of trans activist, Ayanda Denge". www.iol.co.za (in ਅੰਗਰੇਜ਼ੀ). Archived from the original on 26 January 2021. Retrieved 2021-03-11.
  12. Gontsana, Mary-Anne (26 March 2019). "Housing activist killed in occupied Cape Town building". GroundUp News (in ਅੰਗਰੇਜ਼ੀ). Cape Town, South Africa: GroundUp. Archived from the original on March 26, 2019. Retrieved 25 May 2019.Gontsana, Mary-Anne (26 March 2019). "Housing activist killed in occupied Cape Town building". GroundUp News. Cape Town, South Africa: GroundUp. Archived from the original on 26 March 2019. Retrieved 25 May 2019.