ਅਸਮਾ ਜਹਾਂਗੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਸਮਾ ਜ਼ਿਲ੍ਹਾਨੀ ਜਹਾਂਗੀਰ
ਫ਼ੋਰ ਫ੍ਰੀਡਮਸ ਅਵਾਰਡ ਵਿਜੇਤਾ ਅਸਮਾ ਜਹਾਂਗੀਰ 2010
ਸੁਪਰੀਮ ਕੋਰਟ ਬਾਰ ਐਸੋਸੀਏਸ਼ਨ
ਦਫ਼ਤਰ ਸੰਭਾਲਿਆ
27 ਅਕਤੂਬਰ 2010
ਰਾਸ਼ਟਰਪਤੀਆਸਿਫ਼ ਅਲੀ ਜ਼ਰਦਾਰੀ
ਪ੍ਰਧਾਨ ਮੰਤਰੀਰਾਜਾ ਪਰਵੇਜ਼ ਅਸ਼ਰਫ਼
ਬਾਅਦ ਵਿੱਚਕਾਜ਼ੀ ਅਨਵਰ
ਪਾਕਿਸਤਾਨ ਮਨੁੱਖੀ ਅਧਿਕਾਰ ਕਮਿਸ਼ਨ ਚੇਅਰਪਰਸਨ
ਦਫ਼ਤਰ ਵਿੱਚ
1987–Incumbent
ਨਿੱਜੀ ਜਾਣਕਾਰੀ
ਜਨਮ
ਅਸਮਾ ਜ਼ਿਲ੍ਹਾਨੀ

(1952-01-27) 27 ਜਨਵਰੀ 1952 (ਉਮਰ 72)
ਲਾਹੋਰ , ਪੰਜਾਬ ਸੂਬਾ, ਪੱਛਮੀ ਪਾਕਿਸਤਾਨ (ਹੁਣ-ਪਾਕਿਸਤਾਨ)[1]
ਮੌਤ11 ਫਰਵਰੀ 2018(2018-02-11) (ਉਮਰ 66)
ਲਾਹੋਰ, ਪਾਕਿਸਤਾਨ
ਮੌਤ ਦੀ ਵਜ੍ਹਾਬ੍ਰੇਨ ਹੈਮਰੇਜ਼
ਕਬਰਿਸਤਾਨreligion quadinani
ਕੌਮੀਅਤਪਾਕਿਸਤਾਨੀ
ਬੱਚੇ1 ਬੱਚਾ 2 ਕੁੜੀਆਂ
ਮਾਪੇ
  • religion quadinani
ਰਿਹਾਇਸ਼ਇਸਲਾਮਾਬਾਦ , ਇਸਲਾਮਾਬਾਦ Capital Territory (ICT)
ਅਲਮਾ ਮਾਤਰਪੰਜਾਬ ਯੂਨੀਵਰਸਿਟੀ (ਐਲਐਲਬੀ)
Kinnaird College (ਬੀਏ)
University of St. Gallen (JSD)
ਕਿੱਤਾਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ
ਪੇਸ਼ਾਵਕੀਲ ਅਤੇ ਮਨੁੱਖੀ ਅਧਿਕਾਰ ਵਰਕਰ
ਪਾਕਿਸਤਾਨ ਦੀ ਸੁਪਰੀਮ ਕੋਰਟਇਫਤਿਖ਼ਾਰ ਮੋਹੰਮਦ ਚੋਧਰੀ , ਚੀਫ਼ ਜਸਟਿਸ ਆਫ਼ ਪਾਕਿਸਤਾਨ
ਮੁੱਖ ਇਨਾਮਹਿਲਾਲ-ਇ-ਇਮਤਿਆਜ਼ (2010)
Martin Ennals Award (1995)
Ramon Magsaysay Award
Leo Eitinger Award (2002)
ਫ਼ੋਰ ਫ੍ਰੀਡਮਸ ਅਵਾਰਡ (2010)

ਅਸਮਾ ਜ਼ਿਲ੍ਹਾਨੀ ਜਹਾਂਗੀਰ (Urdu: عاصمہ جہانگیر: ʿĀṣimah Jahāṉgīr; 27 ਜਨਵਰੀ 1952 – 11 ਫ਼ਰਵਰੀ 2018) ਇੱਕ ਪਾਕਿਸਤਾਨੀ ਵਕੀਲ ਅਤੇ ਅਵਾਰਡ ਵਿਜੇਤਾ ਮਨੁੱਖੀ ਅਧਿਕਾਰ ਵਰਕਰ ਸੀ।[2] ਜਹਾਂਗੀਰ ਪਾਕਿਸਤਾਨ ਦੇ ਮਨੁੱਖੀ ਹੱਕਾਂ ਦੇ ਕਮਿਸ਼ਨ ਦੇ ਬਾਨੀਆਂ ਵਿੱਚੋਂ ਇੱਕ ਸੀ। ਉਹ ਇਸ ਕਮਿਸ਼ਨ ਦੀ ਜਨਰਲ ਸਕੱਤਰ ਅਤੇ ਪ੍ਰਧਾਨ ਵੀ ਰਹਿ ਚੁੱਕੀ ਸੀ। 27 ਅਕਤੂਬਰ 2010 ਨੂੰ ਉਸ ਨੂੰ ਪਾਕਿਸਤਾਨੀ ਸੁਪ੍ਰੀਮ ਕੋਰਟ ਦੀ ਬਾਰ ਐਸੋਸਿਏਸ਼ਨ ਦਾ ਪ੍ਰਧਾਨ ਚੁਣਿਆ ਗਿਆ ਤੇ ਉਸ ਨੇ ਵਕੀਲਾਂ ਦੇ ਅੰਦੋਲਨ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਈ। ਇਸ ਅਹੁਦੇ ’ਤੇ ਪਹੁੰਚਣ ਵਾਲੀ ਉਹ ਪਾਕਿਸਤਾਨ ਦੀ ਪਹਿਲੀ ਔਰਤ ਸੀ। ਉਹ ਦੱਖਣੀ ਏਸ਼ੀਆ ਦੇ ਮਨੁੱਖੀ ਹੱਕਾਂ ਦੇ ਫ਼ੋਰਮ ਦੀ ਸਹਿ-ਪ੍ਰਧਾਨ ਤੇ ਮਨੁੱਖੀ ਹੱਕਾਂ ਦੀ ਕੌਮਾਂਤਰੀ ਫ਼ੈਡਰੇਸ਼ਨ ਦੀ ਮੀਤ-ਪ੍ਰਧਾਨ ਵੀ ਰਹੀ। ਅਗਸਤ 2004 ਤੋਂ ਜੁਲਾਈ 2010 ਤੱਕ ਉਸ ਨੇ ਧਾਰਮਿਕ ਜਾਂ ਵਿਸ਼ਵਾਸ ਦੀ ਸੁਤੰਤਰਤਾ ਦੇ ਮਾਮਲਿਆਂ ਲਈ ਸੰਯੁਕਤ ਰਾਸ਼ਟਰ ਦੇ ਖਸੂਸੀ ਰਿਪੋਰਟਰ ਵਜੋਂ ਕੰਮ ਕੀਤਾ। ਉਹ ਸ਼੍ਰੀ ਲੰਕਾ ਦੇ ਹਾਕਿਮਾਂ ਵੱਲੋਂ ਉੱਥੇ ਮਨੁੱਖੀ ਹੱਕਾਂ ਦੀ ਉਲੰਘਣਾ ਦੀ ਜਾਂਚ ਲਈ ਬਣਾਏ ਸੰਯੁਕਤ ਰਾਸ਼ਟਰ ਦੇ ਪੈਨਲ ਵਿੱਚ ਸਰਗਰਮ ਵੀ ਰਹੀ। ਉਸ ਦੇ ਕੰਮ ਲਈ ਜਹਾਂਗੀਰ ਨੂੰ ਕਈ ਇਨਾਮਾਂ ਨਾਲ ਨਿਵਾਜ਼ਿਆ ਗਿਆ, ਜਿਹਨਾਂ ਵਿੱਚ 2014 ਦਾ ਲਾਇਵਲੀਹੁਡ ਐਵਾਰਡ, 2010 ਦਾ ਆਜ਼ਾਦੀ ਐਵਾਰਡ, ਹਿਲਾਲੇ ਇਮਤਿਆਜ਼, ਸਿਤਾਰਾ-ਏ-ਇਮਤਿਆਜ਼, ਰੈਮੋਨ ਮੈਗਾਸਸੇ ਐਵਾਰਡ ਅਤੇ ਮਨੁੱਖੀ ਹੱਕਾਂ ਦੀ ਰਾਖੀ ਲਈ 1995 ਦਾ ਐਨਾਲ ਐਵਾਰਡ, ਤੇ ਮਨੁੱਖੀ ਹੱਕਾਂ ਦੇ ਸੱਭਿਆਚਾਰ ਨੂੰ ਹੱਲਾਸ਼ੇਰੀ ਦੇਣ ਲਈ ਯੂਨੈਸਕੋ\ਬਿਲਬਓ ਈਨਾਮ ਵੀ ਸ਼ਾਮਿਲ ਹਨ। ਫ਼੍ਰਾਂਸ ਦੀ ਸਰਕਾਰ ਨੇ ਉਹਨਾਂ ਨੂੰ ਆਫ਼ੀਸਰ ਦੀ ਲਾ ਲੀਜਨ ਦ’ਆਨਰ (Officier de la Légion d'honneur) ਨਾਲ ਸਨਮਾਨਿਤ ਕੀਤਾ।

ਮਨੁੱਖੀ ਹੱਕਾਂ ਦੀ ਰਾਖੀ ਲਈ ਕੰਮ ਕਰਦੇ ਹੋਏ ਅਨੇਕਾਂ ਵਾਰ ਅਸਮਾ ਜਹਾਂਗੀਰ ਨੂੰ ਗੰਭੀਰ ਧਮਕੀਆਂ ਮਿਲੀਆਂ | ਜਦੋਂ ਉਸਨੇ ਸਲਾਮਤ ਮਸੀਹ ਨਾਂ ਦੇ ਇੱਕ ਚੌਦਾਂ ਸਾਲਾ ਈਸਾਈ ਬੱਚੇ ਦੇ ਹੱਕ ਵਿੱਚ ਆਵਾਜ਼ ਉਠਾਈ ਤਾਂ ਉਸਦੀ ਹਿੰਮਤ ਤੋੜਨ ਖਾਤਿਰ ਉਸਨੂੰ ਖਾਸ ਤੌਰ ’ਤੇ ਧਮਕੀਆਂ ਦਾ ਨਿਸ਼ਾਨਾ ਬਣਾਇਆ ਗਿਆ, ਨਾਸਤਿਕਤਾ ਦਾ ਦੋਸ਼ ਲਾ ਕੇ ਉਸ ’ਤੇ ਮੁਕੱਦਮਾ ਚਲਾਇਆ ਗਿਆ | ਸੰਨ 1995 ਵਿੱਚ ਹਾਈਕੋਰਟ ਨੇ ਉਸ ਮੁਕੱਦਮੇ ਦਾ ਫ਼ੈਸਲਾ ਉਸਦੇ ਹੱਕ ਵਿੱਚ ਕੀਤਾ | ਹਾਈਕੋਰਟ ਦੇ ਬਾਹਰ ਇਕੱਠੀ ਹੋਈ ਭੀੜ ਨੇ ਉਸਦੀ ਕਾਰ ਨੂੰ ਬੁਰੀ ਤਰਾਂ ਨੁਕਸਾਨ ਪਹੁੰਚਾਇਆ | ਉਸਦੇ ਅਤੇ ਉਸਦੇ ਡਰਾਇਵਰ ਉੱਤੇ ਹਮਲਾ ਕੀਤਾ ਤੇ ਉਹਨਾਂ ਨੂੰ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ | ਉਸਦੇ ਪਰੀਵਾਰ ਉੱਤੇ ਵੀ ਹਮਲੇ ਕੀਤੇ ਗਏ ਤੇ ਉਹਨਾਂ ਨੂੰ ਬੰਦੀ ਬਣਾਇਆ ਗਿਆ, ਉਹਨਾਂ ਦੇ ਘਰ ਵਿੱਚ ਵੀ ਭੰਨ ਤੋੜ ਕੀਤੀ ਗਈ | ਆਪਣੀ ਜ਼ਿੰਦਗੀ ਨੂੰ ਦਰਪੇਸ਼ ਗੰਭੀਰ ਖਤਰੇ ਦੇ ਬਾਵਜੂਦ ਵੀ ਅਸਮਾ ਨੇ ਹਿੰਮਤ ਨਹੀਂ ਹਾਰੀ ਤੇ ਇਨਸਾਫ਼ ਲਈ ਆਪਣੀ ਜੱਦੋਜਹਿਦ ਨੂੰ ਜਾਰੀ ਰਖਿਆ |

ਹਵਾਲੇ[ਸੋਧੋ]

  1. Malik, Adnan; Shakir, Riaz (11 ਫ਼ਰਵਰੀ 2018). "Human rights icon Asma Jahangir passes away in Lahore". Geo News (in ਅੰਗਰੇਜ਼ੀ (ਅਮਰੀਕੀ)). Jang Group of Newspapers. Archived from the original on 11 ਫ਼ਰਵਰੀ 2018. Retrieved 11 ਫ਼ਰਵਰੀ 2018. {{cite news}}: Unknown parameter |dead-url= ignored (|url-status= suggested) (help)
  2. Before Malala there was Asma Jahangir