ਅਹਿਰਵਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਹਿਰਵਾਂ
ਪਿੰਡ
ਦੇਸ਼ ਭਾਰਤ
ਰਾਜਹਰਿਆਣਾ
ਜ਼ਿਲ੍ਹਾਫ਼ਤਿਆਬਾਦ
ਬਲਾਕਫ਼ਤਿਆਬਾਦ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਪਿੰਨ
142042
ਨੇੜੇ ਦਾ ਸ਼ਹਿਰਫ਼ਤਿਆਬਾਦ

ਅਹਿਰਵਾਂ ਹਰਿਆਣਾ ਦੇ ਫ਼ਤਿਆਬਾਦ ਜ਼ਿਲ੍ਹੇ ਦਾ ਪਿੰਡ ਹੈ। ਇਹ ਫ਼ਤਿਆਬਾਦ ਤੋਂ ਲਗਪਗ 15 ਕਿਲੋਮੀਟਰ ਦੂਰ ਵਸਿਆ ਹੋਇਆ ਹੈ।

ਇਤਿਹਾਸ[ਸੋਧੋ]

ਇਤਿਹਾਸ ਵਿੱਚ ਅਹਿਰਵਾਂ ਨੂੰ ਅਹਿਰੂਨੀ, ਅਹਿਰੌਨੀ ਤੇ ਅਹੀਰਵਾੜਾ ਲਿਖਿਆ ਮਿਲਦਾ ਹੈ। ਇਨ੍ਹਾਂ ਨਾਵਾਂ ਤੋਂ ਹੀ ਵਿਗੜ ਕੇ ਸ਼ਬਦ ਅਹਿਰਵਾਂ ਹੋਂਦ ਵਿੱਚ ਆਇਆ ਹੈ। ਤੈਮੂਰ ਦੇ ਹਮਲੇ ਤੇ ਵਕਤ ਅਹਿਰਵਾਂ ਦੇ ਫ਼ਿਰੋਜ਼ਸ਼ਾਹੀ ਮਹਿਲ ਦੇ ਨਾਲ-ਨਾਲ ਰਜਵਾੜਾਸ਼ਾਹੀ ਵੇਲੇ ਦੇ ਸਮਾਰਕ, ਬਾਉਲੀਆਂ, ਤਲਾਬ ਤੇ ਹੋਰ ਇਮਾਰਤਾਂ ਨਸ਼ਟ ਹੋ ਗਈਆਂ।

ਪਿੰਡ ਵਿੱਚ ਮਜ਼ਾਰ ਤੇ ਮਸਜਿਦ[ਸੋਧੋ]

ਬਾਬਾ ਸ਼ਰਫੂਦੀਨ ਦੀ ਦਰਗਾਹ[ਸੋਧੋ]

13ਵੀਂ ਸ਼ਤਾਬਦੀ ਵਿੱਚ ਬਾਬਾ ਸ਼ਰਫੂਦੀਨ ਨੇ ਇਥੇ ਆਪਣਾ ਸਰੀਰ ਤਿਆਗਿਆ ਸੀ। ਬਾਬਾ ਸ਼ਰਫੂਦੀਨ ਦੀ ਮਜ਼ਾਰ ਉਪਰ ਦਰਗਾਹ ਦਾ ਨਿਰਮਾਣ ਕੀਤਾ ਗਿਆ ਹੈ। ਇਹ ਦਰਗਹ ਉੱਚੇ ਟਿੱਬੇ ਉਪਰ ਸਥਿਤ ਚਾਰਮੀਨਾਰਾਂ ਤੇ ਵਿਚਕਾਰ ਮਨਮੋਹਕ ਗੁੰਬਦ ਵਾਲੀ ਬਣਦੀ ਹੈ। ਗੁੰਬਦ ਨੂੰ ਕਲਸ਼ ਅਤੇ ਪੱਤੀਆਂ ਨਾਲ ਸਜਾਇਆ ਗਿਆ ਹੈ। ਗੁੰਬਦ ਤੋਂ ਇਲਾਵਾ ਵਰਗਾਕਾਰ ਦਰਗਾਹ ਦੇ ਚਾਰੇ ਪਾਸੇ ਹਰੇ-ਨੀਲੇ ਰੰਗ ਦੀਆਂ ਪੱਤੀਆਂ ਸੁਸ਼ੋਭਿਤ ਹਨ। ਦਰਗਾਹ ਨੂੰ ਲੱਗਿਆ ਦਰਵਾਜ਼ਾ ਵੀ ਮੁਗਲ ਕਾਲ ਭਵਨ ਨਿਰਮਾਣ ਕਲਾ ਦਾ ਅਨੂਠਾ ਨਮੂਨਾ ਹੈ। ਦੀਵੇ ਦੇ ਅਕਾਰ ਦੇ ਦਰਵਾਜ਼ਿਆਂ ਵਾਲੇ ਵਰਾਂਡੇ ਦੀਆਂ ਬੁੁਰਜੀਆਂ ਦੀ ਕਲਾ ਉਪਰ ਕਲਾਕਾਰਾਂ ਦੇ ਜੌਹਰ ਵਿਖਾਏ ਹਨ।

ਬਾਬਾ ਇਬਰਾਹੀਮ ਦੀ ਮਜ਼ਾਰ[ਸੋਧੋ]

ਪਿੰਡ ਵਿੱਚ ਬਾਬਾ ਇਬਰਾਹੀਮ ਦੀ ਮਜ਼ਾਰ ਤੇ ਮਸਜਿਦ ਬਣੀ ਹੋਈ ਹੈ। ਤਿੰਨ ਫੁਟ ਤੋਂ ਵਧੇਰੇ ਚੌੜੀਆਂ ਕੰਧਾਂ ਵਾਲੀ ਮਸਜਿਦ ਵੀ ਅਨੋਖੀ ਕਲਾ ਕਾਰਨ ਦੂਰ-ਦੂਰ ਤਕ ਪ੍ਰਸਿੱਧ ਹੈ। ਪ੍ਰਾਚੀਨ ਭਵਨ ਨਿਰਮਾਣ ਕਲਾ ਦਾ ਨਾਇਬ ਨਮੂਨਾ ਹੈ। ਇਸ ਮਸਜਿਦ ਨੂੰ 1947 ਵਿੱਚ ਨਮਾਜ ਅਦਾ ਕਰਨ ਲਈ ਬਣਵਾਇਆ ਗਿਆ ਸੀ, ਲੇਕਿਨ ਛੱਤ ਪਾਉਣੀ ਅਜੇ ਬਾਕੀ ਸੀ ਕਿ ਭਾਰਤ-ਪਾਕਿਸਤਾਨ ਬਟਵਾਰਾ ਹੋ ਗਿਆ। ਮੁਸਲਮਾਨ ਅਹਿਰਵਾਂ ਨੂੰ ਛੱਡ ਕੇ ਚਲੇ ਗਏ ਪਰ ਬਿਨਾਂ ਛੱਤ ਦੀ ਇਹ ਮਸਜਿਦ ਅੱਜ ਵੀ ਜਿਉਂ ਦੀ ਤਿਉਂ ਖੜ੍ਹੀ ਹੈ। ਬਿਨਾਂ ਛੱਤ ਵਾਲੀ ਇਹ ਮਸਜਿਦ ਵੀ ਕਿਸੇ ਮਹਿਲ ਦਾ ਝਾਉਲਾ ਪਾਉਂਦੀ ਹੈ।