ਈਥਨ ਪੀਟਰਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਈਥਨ ਪੀਟਰਸ
ਨਿੱਜੀ ਜਾਣਕਾਰੀ
ਜਨਮਮਾਰਚ 8, 2003
ਮੌਤਸਤੰਬਰ 5, 2020 (aged 17)
ਹੰਟਸਵਿਲਾ, ਟੈਕਸਸ, ਯੂ.ਐਸ.
ਰਾਸ਼ਟਰੀਅਤਾਅਮਰੀਕੀ
ਕਿੱਤਾ
  • ਮੇਕ-ਅਪ ਕਲਾਕਾਰ
  • ਯੂਟਿਊਬਰ
ਯੂਟਿਊਬ ਜਾਣਕਾਰੀ
ਚੈਨਲ
ਸਬਸਕ੍ਰਾਈਬਰਸ~137K[1]
ਕੁੱਲ ਵਿਊਜ਼5,929,894[1]
ਮੌਤ ਦਾ ਕਾਰਨਡਰੱਗ ਓਵਰਡੋਜ਼

ਈਥਨ ਪੀਟਰਸ (8 ਮਾਰਚ, 2003 – 5 ਸਤੰਬਰ, 2020), ਬੋਲਚਾਲ ਵਿੱਚ ਈਥਨ ਇਜ਼ ਸੁਪਰੀਮ ਵਜੋਂ ਜਾਣਿਆ ਜਾਂਦਾ ਹੈ, ਉਹ ਇੱਕ ਅਮਰੀਕੀ ਬਿਊਟੀ ਬਲੌਗਰ, ਮੇਕਅੱਪ ਕਲਾਕਾਰ ਅਤੇ ਸੋਸ਼ਲ ਮੀਡੀਆ ਸ਼ਖਸੀਅਤ ਸੀ। ਉਸਨੇ ਇੰਸਟਾਗ੍ਰਾਮ ਅਤੇ ਯੂਟਿਊਬ ਸਮੇਤ ਵੱਖ-ਵੱਖ ਪਲੇਟਫਾਰਮਾਂ 'ਤੇ ਇੱਕ ਫਾਲੋਇੰਗ ਤਿਆਰ ਕੀਤੀ, ਜਿੱਥੇ ਉਸਨੇ ਆਪਣੀ ਅਵੈਂਟ-ਗਾਰਡ, ਈਮੋ ਅਤੇ ਗੇਅ-ਪ੍ਰੇਰਿਤ ਸ਼ੈਲੀ ਨੂੰ ਸਾਂਝਾ ਕੀਤਾ। ਪੀਟਰਸ ਕੱਪੜੇ ਦੀ ਲਾਈਨ ਹੈਲਬੌਏ ਦਾ ਸੰਸਥਾਪਕ ਸੀ।

ਕਰੀਅਰ[ਸੋਧੋ]

ਈਥਨ ਪੀਟਰਸ ਨੇ 7ਵੀਂ ਜਾਂ 8ਵੀਂ ਜਮਾਤ ਵਿੱਚ ਸੋਸ਼ਲ ਮੀਡੀਆ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ।[2] ਉਸ ਨੇ 13 ਸਾਲ ਦੀ ਉਮਰ ਵਿਚ $25,000 'ਚ ਇਸ ਨੂੰ ਵੇਚਣ ਤੋਂ ਪਹਿਲਾਂ ਇੱਕ ਬੀਟੈਕ ਨਾਮੀ ਮੀਮ ਖਾਤਾ ਬਣਾਇਆ, [3] ਫਿਰ ਉਸਨੇ ਸੁੰਦਰਤਾ ਭਾਈਚਾਰੇ ਅਤੇ ਸੋਸ਼ਲ ਮੀਡੀਆ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਪੀਟਰਸ 24 ਅਪ੍ਰੈਲ, 2017 ਨੂੰ ਇੱਕ ਯੂਟਿਊਬਰ ਬਣ ਗਿਆ।[3] ਉਸਨੇ ਛੋਟੀ ਉਮਰ ਵਿੱਚ ਮੇਕਅਪ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ 2017 ਦੀਆਂ ਗਰਮੀਆਂ ਤੱਕ, ਉਸਨੇ 100,000 ਫਲੋਅਰਜ ਹਾਸਿਲ ਕੀਤੇ।[4] ਪੀਟਰਸ ਨੂੰ ਆਪਣੀ ਲਿੰਗਕਤਾ ਅਤੇ ਸੋਸ਼ਲ ਮੀਡੀਆ ਗਤੀਵਿਧੀ "ਨੈਤਿਕ ਆਚਰਣ ਦੇ ਜ਼ਾਬਤੇ" ਕਾਰਨ ਆਪਣਾ ਪ੍ਰਾਈਵੇਟ ਈਸਾਈ ਸਕੂਲ ਛੱਡਣ ਲਈ ਮਜ਼ਬੂਰ ਕੀਤਾ ਗਿਆ ਸੀ।[2][4] ਭਾਵੇਂ ਉਸ ਨੂੰ ਸਕੂਲ ਤੋਂ ਬਾਹਰ ਨਹੀਂ ਕੱਢਿਆ ਗਿਆ ਸੀ, ਪਰ ਪ੍ਰਸ਼ਾਸਨ ਨੇ ਇਹ ਸੰਕੇਤ ਦਿੱਤਾ ਕਿ ਸਾਥੀ ਵਿਦਿਆਰਥੀਆਂ ਤੋਂ ਸਮਰਥਨ ਪ੍ਰਾਪਤ ਕਰਨ ਦੇ ਬਾਵਜੂਦ ਉਸ ਦਾ ਸਵਾਗਤ ਨਹੀਂ ਕੀਤਾ ਗਿਆ।[5] ਪੀਟਰਸ ਨੇ ਔਨਲਾਈਨ ਸਕੂਲ ਕਰਨਾ ਸ਼ੁਰੂ ਕੀਤਾ ਅਤੇ ਕਪੜਿਆਂ ਦੀ ਲਾਈਨ ਹੈਲਬੌਏ ਖੋਲ੍ਹੀ। ਸਤੰਬਰ 2020 ਤੱਕ ਪੀਟਰਸ ਦੇ ਯੂਟਿਊਬ 'ਤੇ 139,000 ਸਬਸਕ੍ਰਾਇਬਰ ਅਤੇ ਇੰਸਟਾਗ੍ਰਾਮ 'ਤੇ ਅੱਧੇ ਮਿਲੀਅਨ ਫਾਲੋਅਰਜ਼ ਸਨ।[4]

ਕਲਾ[ਸੋਧੋ]

ਪੀਟਰਜ਼ ਦੀ ਅਵੈਂਟ-ਗਾਰਡ ਸ਼ੈਲੀ ਵਿੱਚ ਇਮੋ, ਗੇਅ ਅਤੇ ਡਿਜ਼ਾਈਨਰ ਦਾ ਮਿਸ਼ਰਣ ਸ਼ਾਮਲ ਸੀ। ਉਸਨੇ ਆਪਣੀ ਸ਼ੈਲੀ ਨੂੰ "ਥਿੰਕ ਗੇਅ ਬਟ ਕਾਇੰਡ ਆਫ ਡਾਰਕ" ਦੱਸਿਆ। ਉਸਨੇ ਵੱਖ-ਵੱਖ ਸੰਗੀਤ ਵੀਡੀਓਜ਼ ਤੋਂ ਪ੍ਰੇਰਨਾ ਪ੍ਰਾਪਤ ਕੀਤੀ, ਜਿਸ ਵਿੱਚ ਉਸਦੇ ਪਸੰਦੀਦਾ ਸੰਗੀਤ ਕਲਾਕਾਰ, ਟ੍ਰੈਵਿਸ ਸਕਾਟ ਦੇ ਵੀਡੀਓ ਵੀ ਸ਼ਾਮਲ ਹਨ। ਹੋਰ ਕਲਾਕਾਰ ਜਿਨ੍ਹਾਂ ਦੀ ਉਸ ਨੇ ਪ੍ਰਸ਼ੰਸਾ ਕੀਤੀ ਸੀ ਉਹਨਾਂ ਵਿੱਚ ਮਾਈਲੀ ਸਾਇਰਸ ਅਤੇ ਮਾਰਲਿਨ ਮੈਨਸਨ ਸ਼ਾਮਲ ਸਨ।[2]ਇੱਕ 2019 ਇੰਟਰਵਿਊ ਵਿੱਚ, ਪੀਟਰਸ ਨੇ ਸਾਂਝਾ ਕੀਤਾ ਕਿ ਉਹ ਸੋਸ਼ਲ ਮੀਡੀਆ ਸ਼ਖਸੀਅਤ ਟੈਨਾ ਮੋਨਗੇਉ ਤੋਂ ਪ੍ਰੇਰਿਤ ਸੀ।[3]

ਨਿੱਜੀ ਜੀਵਨ[ਸੋਧੋ]

ਪੀਟਰਜ਼ ਹੰਟਸਵਿਲੇ, ਟੈਕਸਾਸ ਤੋਂ ਸੀ। ਉਸ ਦੇ ਮਾਤਾ-ਪਿਤਾ ਜਾਇਦਾਦ ਨਿਵੇਸ਼ਕ ਸਨ।[6] ਉਹ ਗੇਅ ਸੀ।[2] ਪੀਟਰਜ਼ ਨੇ ਕੋਵਿਡ-19 ਮਹਾਂਮਾਰੀ ਦੌਰਾਨ ਨਸਲਵਾਦ ਦੇ ਵਿਰੁੱਧ ਵਕਾਲਤ ਕੀਤੀ।[7] ਉਸਨੇ ਛੋਟੀ ਉਮਰ ਵਿੱਚ ਧੱਕੇਸ਼ਾਹੀ ਹੋਣ ਦੇ ਆਪਣੇ ਅਨੁਭਵ ਬਾਰੇ ਪੋਸਟ ਕੀਤਾ।[5]

ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਪੀਟਰਸ ਨਸ਼ੇ ਦੀ ਲਤ ਨਾਲ ਜੂਝ ਰਿਹਾ ਸੀ, ਜੋ 5 ਸਤੰਬਰ 2020 ਨੂੰ ਘਰ ਵਿੱਚ ਹੋਈ ਉਸਦੀ ਮੌਤ ਦਾ ਸੰਭਾਵਤ ਕਾਰਨ ਸੀ।[4][5][8]

ਹਵਾਲੇ[ਸੋਧੋ]

  1. 1.0 1.1 "About ਈਥਨਸੁਪਰੀਮ". YouTube.
  2. 2.0 2.1 2.2 2.3 Rubin, Cayla (August 13, 2019). "Ethan Is Supreme". Flaunt Magazine (in ਅੰਗਰੇਜ਼ੀ (ਅਮਰੀਕੀ)). Archived from the original on 2019-08-13. Retrieved 2020-09-08.
  3. 3.0 3.1 3.2 "Makeup Influencer and YouTuber Ethan Is Supreme Dead at 17: 'Heartbroken,' Says Friend". PEOPLE.com (in ਅੰਗਰੇਜ਼ੀ). Retrieved 2020-09-09.
  4. 4.0 4.1 4.2 4.3 "Beauty influencer Ethan Is Supreme dies aged 17". BBC News (in ਅੰਗਰੇਜ਼ੀ (ਬਰਤਾਨਵੀ)). 2020-09-07. Retrieved 2020-09-08.
  5. 5.0 5.1 5.2 Bicks, Emily (2020-09-06). "Ethan Peters aka 'Ethan Is Supreme' Dies From Apparent Drug Overdose at 17". Heavy.com (in ਅੰਗਰੇਜ਼ੀ (ਅਮਰੀਕੀ)). Retrieved 2020-09-08.
  6. Rymajdo, Kamila (July 16, 2019). "Who Are the Biggest Child Make-Up Artists? How Much Do They Earn?". Vice Media (in ਅੰਗਰੇਜ਼ੀ). Retrieved 2020-09-08.
  7. Smith, Reiss (2020-03-09). "Queer beauty influencer is using the coronavirus to send a powerful message about racism". PinkNews (in ਅੰਗਰੇਜ਼ੀ (ਬਰਤਾਨਵੀ)). Retrieved 2020-09-08.
  8. Day, Nate (2020-09-06). "Makeup guru, influencer Ethanisupreme dead at 17". Fox News (in ਅੰਗਰੇਜ਼ੀ (ਅਮਰੀਕੀ)). Retrieved 2020-09-08.