ਈਸਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਈਸਪ
Αἴσωπος
ਈਸਪ ਦਾ ਕਥਿਤ ਬੁੱਤ, ਰੂਮ ਦੇ ਵਿਲਾ ਅਲਬਾਨੀ ਦਾ ਕਲਾ ਸੰਗ੍ਰਹਿ]
ਈਸਪ ਦਾ ਕਥਿਤ ਬੁੱਤ, ਰੂਮ ਦੇ ਵਿਲਾ ਅਲਬਾਨੀ ਦਾ ਕਲਾ ਸੰਗ੍ਰਹਿ]
ਜਨਮਅਨੁਮਾਨਿਤ 620 ਈਪੂ
ਮੌਤਅਗਿਆਤ
ਸ਼ੈਲੀਜਨੌਰ ਕਹਾਣੀਆਂ
ਪ੍ਰਮੁੱਖ ਕੰਮਈਸਪ ਦੀਆਂ ਕਹਾਣੀਆਂ
ਡੀਆਗੋ ਵੇਲਾਜ਼ਕੁਏਜ਼ ਦਾ ਚਿਤਰਿਆ - ਈਸਪ

ਈਸਪ (ਪੁਰਾਤਨ ਯੂਨਾਨੀ: Αἴσωπος, Aisōpos, ਅਨੁਮਾਨਿਤ 620 ਈ ਪੂ –564 ਈ ਪੂ) ਪੁਰਾਤਨ ਜ਼ਮਾਨੇ ਦਾ ਜਨੌਰ ਕਹਾਣੀਆਂ ਦਾ ਕਥਾਕਾਰ ਸੀ। ਉਸ ਦੀਆਂ ਕਥਾਵਾਂ ਦੇ ਪਾਤਰ ਮੁੱਖ ਤੌਰ 'ਤੇ ਪਸ਼ੂ ਪੰਛੀ ਸਨ। ਇਸ ਪ੍ਰਕਾਰ ਦੀਆਂ ਕਥਾਵਾਂ ਨੂੰ ਬੀਸਟ ਫੇਬੁਲਸ ਕਿਹਾ ਜਾਂਦਾ ਹੈ। ਈਸਪ ਦੀਆਂ ਕਹਾਣੀਆਂ ਸਦੀਆਂ ਤੋਂ ਪੜ੍ਹੀਆਂ ਤੇ ਸੁਣੀਆਂ ਜਾ ਰਹੀਆਂ ਹਨ ਅਤੇ ਇਹ ਦੁਨੀਆ ਦੀਆਂ ਅਨੇਕ ਬੋਲੀਆਂ ਵਿੱਚ ਉਲਥਾਈਆਂ ਕੀਤਾ ਜਾ ਚੁੱਕੀਆਂ ਹਨ।

ਪਰ ਈਸਪ ਨਾਮ ਦਾ ਕੋਈ ਵਿਅਕਤੀ ਕਦੇ ਸੀ, ਇਸ ਬਾਰੇ ਪੱਕਾ ਪਤਾ ਕੋਈ ਨਹੀਂ। ਇਹ ਕਿਹਾ ਜਾਂਦਾ ਹੈ ਕਿ ਉਹ ਇੱਕ ਗ਼ੁਲਾਮ ਸੀ ਤੇ ਉਹਦੇ ਬਾਰੇ ਅਰਸਤੂ, ਪਲੂਟਾਰਕ ਤੇ ਹੇਰੋਡੋਟਸ ਹੋਰਾਂ ਨੇ ਆਪਣੀਆਂ ਲਿਖਤਾਂ ਵਿੱਚ ਲਿਖਿਆ ਹੈ।

ਜੀਵਨ[ਸੋਧੋ]

ਈਸਵੀ ਪੂਰਵ ਛੇਵੀਂ ਸਦੀ ਦੇ ਮੱਧ ਵਿੱਚ ਈਸਪ ਸਾਮਾਨਸ ਟਾਪੂ ਦੇ ਨਿਵਾਸੀ ਇਯਾਦਮੰਨ ਦੇ ਦਾਸ ਸਨ, ਪਰ ਉਹ ਵਿਦੇਸ਼ੀ ਦਾਸ ਜਿਹਨਾਂ ਸੰਬੰਧੀ ਇਹ ਨਿਸ਼ਚਿਤ ਪਤਾ ਨਹੀਂ ਸੀ ਕਿ ਫਰਯਾਕੇ, ਫਰਿਗੀਆ ਅਤੇ ਇਥੋਪੀਆ ਦੇਸ਼ਾਂ ਵਿੱਚੋਂ ਉਸ ਦਾ ਜਨਮ ਕਿੱਥੇ ਹੋਇਆ ਸੀ। ਉਹ ਅਤਿਅੰਤ ਕੁਰੂਪ ਸਨ। ਡੈਲਫੀ ਵਿੱਚ ਉਸ ਉੱਤੇ ਦੇਵਮੰਦਰ ਦੇ ਸਵਰਨ ਪਿਆਲੇ ਦੀ ਚੋਰੀ ਦਾ ਇਲਜ਼ਾਮ ਲਗਾਇਆ ਗਿਆ ਅਤੇ ਉਸ ਨੂੰ ਪਰਬਤ ਦੀ ਚੋਟੀ ਤੋਂ ਧੱਕਾ ਦੇਕੇ ਮੌਤ ਦੀ ਸਜ਼ਾ ਦਿੱਤੀ ਗਈ।[1] ਪਰ ਪ੍ਰੋ. ਗਿਲਬਰਟ ਮਰੇ ਨੂੰ ਇਸ ਕਥਾ ਉੱਤੇ ਵਿਸ਼ਵਾਸ ਨਹੀਂ ਹੈ।

ਜੋ ਕਥਾਵਾਂ ਈਸਪ ਦੇ ਨਾਮ ਨਾਲ ਪ੍ਰਚੱਲਤ ਹਨ ਉਹਨਾਂ ਦਾ ਵਰਤਮਾਨ ਰੂਪ ਓਨਾ ਪੁਰਾਣਾ ਨਹੀਂ ਹੈ ਜਿਹਨਾਂ ਉਪਰੋਕਤ ਕਥਾ ਦੇ ਅਨੁਸਾਰ ਹੋਣਾ ਚਾਹੀਦਾ ਹੈ। ਪੰਜਵੀਂ ਸਦੀ ਈਪੂ ਤੋਂ ਈਸਪ ਅਤੇ ਉਹਨਾਂ ਦੀਆਂ ਕਥਾਵਾਂ ਦੀ ਚਰਚਾ ਚੱਲ ਪਈ ਸੀ। ਆਰਿਸਤੋਫਾਨਿਜ, ਜੇਨੋਫੰਨ, ਪਲੈਟੋ ਅਤੇ ਅਰਸਤੂ ਦੀਆਂ ਰਚਨਾਵਾਂ ਵਿੱਚ ਇਸਦੇ ਸੰਕੇਤ ਮਿਲਦੇ ਹਨ। ਸੁਕਰਾਤ ਨੇ ਆਪਣੇ ਅੰਤਮ ਸਮੇਂ ਵਿੱਚ ਕੁੱਝ ਕਥਾਵਾਂ ਨੂੰ ਕਾਵਿਬੱਧ ਕੀਤਾ ਸੀ, ਅਜਿਹਾ ਵੀ ਕਿਹਾ ਜਾਂਦਾ ਹੈ। ਪਰ ਅਸਲੀਅਤ ਇਹ ਹੈ ਕਿ ਈਸਵੀ ਸੰਨ ਦੇ ਪੂਰਵ ਇਨ੍ਹਾਂ ਕਥਾਵਾਂ ਦੇ ਜੋ ਸੰਕਲਨ ਹੋਏ ਸਨ ਉਹ ਹੁਣ ਨਹੀਂ ਮਿਲਦੇ। ਇਸ ਸਮੇਂ ਜੋ ਪ੍ਰਾਚੀਨਤਮ ਸੰਕਲਨ ਮਿਲਦੇ ਸਨ ਉਹ ਫੇਦਰੁਸ ਅਤੇ ਆਵਿਅਨੁਸ ਦੁਆਰਾ ਲਾਤੀਨੀ ਭਾਸ਼ਾ ਵਿੱਚ ਅਤੇ ਬਾਬਰੀਅਸ ਦੁਆਰਾ ਯੂਨਾਨੀ ਭਾਸ਼ਾ ਵਿੱਚ ਪੇਸ਼ ਕੀਤੇ ਗਏ ਸਨ। ਇਹ ਸਾਰੇ ਲੇਖਕ ਈਸਵੀ ਸੰਨ ਦੇ ਸ਼ੁਰੂ ਦੇ ਬਾਅਦ ਹੋਏ ਹਨ। ਇਸਦੇ ਬਾਅਦ ਇਨ੍ਹਾਂ ਕਥਾਵਾਂ ਦਾ ਅਨੁਵਾਦ ਯੂਰਪ ਦੀਆਂ ਆਧੁਨਿਕ ਭਾਸ਼ਾਵਾਂ ਵਿੱਚ ਹੋਣ ਲਗਾ। ਇਨ੍ਹਾਂ ਅਨੁਵਾਦਾਂ ਵਿੱਚ ਜੀਆਂ ਦ ਲਿਆ . ਫੌਤਾਈ ਦਾ ਕਾਵਿਬੱਧ ਫਰਾਂਸੀਸੀ ਅਨੁਵਾਦ ਵਧੇਰੇ ਪ੍ਰਸਿੱਧ ਹੈ।

ਆਧੁਨਿਕ ਸਮੇਂ ਵਿੱਚ ਈਸਪ ਦੀਆਂ ਕਹਾਣੀਆਂ ਦੇ ਦੋ ਸੰਗ੍ਰਿਹ ਫ਼ਰਾਂਸ ਅਤੇ ਜਰਮਨੀ ਵਿੱਚ ਮੂਲ ਯੂਨਾਨੀ ਰੂਪ ਵਿੱਚ ਪ੍ਰਕਾਸ਼ਿਤ ਹੋਏ ਹਨ। ਇਹਨਾਂ ਵਿਚੋਂ ਐਮੋਲ ਸ਼ਾਂਬਰੀ (ਪੈਰਿਸ, 1927) ਸੰਸਕਰਣ ਵਿੱਚ 358 ਅਤੇ ਟਾਇਬਨਰ ਦੀ ਯੂਨਾਨੀ ਗ੍ਰੰਥਮਾਲਾ ਵਿੱਚ ਪ੍ਰਕਾਸ਼ਿਤ ਹਾਲਮ ਦੇ ਸੰਸਕਰਣ ਵਿੱਚ 426 ਕਥਾਵਾਂ ਹਨ। ਯੂਨਾਨੀ ਸੰਸਕਰਣ ਹੌਲੀ ਹੌਲੀ ਵਧਦੇ ਹੋਏ ਇਸ ਰੂਪ ਨੂੰ ਪ੍ਰਾਪਤ ਹੋਏ ਹਨ।

ਹਵਾਲੇ[ਸੋਧੋ]