ਏਦੀਥ ਪੀਆਫ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਏਦੀਥ ਪੀਆਫ

1962 ਵਿੱਚ ਏਦੀਥ ਪੀਆਫ
ਜਾਣਕਾਰੀ
ਜਨਮ ਦਾ ਨਾਂ ਏਦੀਥ ਜੀਓਵਾਨਾ ਗਾਸੀਓਂ
ਉਰਫ਼ ਲਾ ਮੋਮ ਪੀਆਫ
(ਛੋਟੀ ਚਿੜੀ)
ਜਨਮ 19 ਦਸੰਬਰ 1915(1915-12-19)
ਬੈਲਵੀਲ, ਪੈਰਿਸ, ਫਰਾਂਸ
ਮੌਤ 10 ਅਕਤੂਬਰ 1963(1963-10-10) (ਉਮਰ 47)
ਪਲਾਸਕਾਸੀਏ (ਗਰਾਸ)
ਵੰਨਗੀ(ਆਂ) ਕੈਬਰੇ
ਤੌਰਚ ਸੰਗੀਤs
ਛਾਂਸੋਂ
ਸੰਗੀਤਾਤਮਕ ਰੰਗ-ਮਚ
ਕਿੱਤਾ ਫਰਾਂਸੀਸੀ ਕੈਬਰੇ ਗਾਇਕਾ, ਗੀਤਕਾਰ, ਅਭਿਨੇਤਰੀ
ਸਾਜ਼ ਆਵਾਜ਼
ਸਰਗਰਮੀ ਦੇ ਸਾਲ 1935–1963
ਲੇਬਲ ਪਾਥੇ ਰਿਕਾਰਡਜ਼, ਪਾਥੇ-ਮਾਰਕੋਨੀ
ਕੈਪੀਟੋਲ ਰਿਕਾਰਡਜ਼ (ਅਮਰੀਕਾ ਅਤੇ ਕਨੇਡਾ)

ਏਦੀਥ ਪੀਆਫ (19 ਦਸੰਬਰ 1915 – 10 ਅਕਤੂਬਰ 1963; ਅਸਲੀ ਨਾਂ ਏਦੀਥ ਲਾਮਬੂਕਾਸ) ਇੱਕ ਫਰਾਂਸੀਸੀ ਕੈਬਰੇ ਗਾਇਕਾ ਸੀ ਅਤੇ ਇਸਨੂੰ ਫਰਾਂਸ ਦੇ ਸਭ ਤੋਂ ਮਹਾਨ ਅੰਤਰਰਾਸ਼ਟਰੀ ਸਿਤਾਰਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[੧] ਇਸਦਾ ਸੰਗੀਤ ਇਸਦੀ ਸਵੈ-ਜੀਵਨੀ ਦੀ ਤਰ੍ਹਾਂ ਹੈ ਅਤੇ ਇਸਦੀ ਗਾਇਕੀ ਵਿੱਚ ਇਸਦੇ ਜੀਵਨ ਦੀ ਝਲਕ ਦਿੱਸਦੀ ਹੈ। ਛਾਂਸੋਂ ਅਤੇ ਬੈਲਡ ਵਿੱਚ ਇਸਦੀ ਮਹਾਰਤ ਸੀ, ਜੋ ਅਕਸਰ ਇਸ਼ਕ, ਹਿਜਰ ਅਤੇ ਬਿਰਹਾ ਨਾਲ ਸੰਬੰਧਿਤ ਹੁੰਦੇ ਸਨ। ਇਸਦਾ ਸਭ ਤੋਂ ਮਸਹੂਰ ਗੀਤ ਹੈ ਲਾ ਵੀ ਔਂ ਰੋਜ਼

ਲੋਕ-ਸਭਿਆਚਾਰ ਵਿੱਚ[ਸੋਧੋ]

ਅੱਜ ਵੀ ਵੱਖ-ਵੱਖ ਫ਼ਿਲਮਾਂ ਵਿੱਚ ਪੀਆਫ ਦੇ ਗੀਤ ਵਰਤੇ ਗਏ ਹਨ, ਜਿਵੇਂ ਕਿ ਸੇਵਿੰਗ ਪ੍ਰਾਈਵੇਟ ਰਾਇਨ, ਇੰਸੈਪਸ਼ਨ, ਬੁੱਲ ਦੁਰਹੈਮ ਆਦਿ

ਪੀਆਫ ਬਾਰੇ ਫ਼ਿਲਮਾਂ[ਸੋਧੋ]

1974 ਦੀ ਫਿਲਮ ਪੀਆਫ਼ ਮੁਢਲੇ ਜੀਵਨ ਅਤੇ ਕਰੀਅਰ ਨਾਲ ਸੰਬੰਧਿਤ ਹੈ।

2007 ਵਿੱਚ ਲਾ ਵੀ ਔਂ ਰੋਜ਼ ਪੀਆਫ ਦੇ ਜੀਵਨ ਉੱਤੇ ਅਧਾਰਿਤ ਫਿਲਮ ਬਣਾਈ ਗਈ। ਇਸਦਾ ਨਿਰਦੇਸ਼ਕ ਓਲੀਵੀਏ ਦਾਹਾਂ ਹੈ। ਮਾਰੀਓਂ ਕੋਤੀਲਾਰ ਨੂੰ ਏਦੀਥ ਪੀਆਫ ਦੀ ਭੂਮਿਕਾ ਨਿਭਾਉਣ ਲਈ ਔਸਕਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਹਵਾਲੇ[ਸੋਧੋ]

  1. Huey, Steve. "Edith Piaf: Biography". Yahoo! Music. http://music.yahoo.com/edith-piaf/biography/. Retrieved on 3 September 2009.