ਕਮੰਡਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਮੰਡਲ
ਕਮੰਡਲ
ਲੇਖਕਜਸਵੰਤ ਦੀਦ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਸ਼ਾਸਾਹਿਤ
ਵਿਧਾਕਵਿਤਾ
ਪ੍ਰਕਾਸ਼ਨ2009
ਸਫ਼ੇ142
ਆਈ.ਐਸ.ਬੀ.ਐਨ.9788178835099

ਕਮੰਡਲ ਪੰਜਾਬੀ ਕਵੀ ਜਸਵੰਤ ਦੀਦ ਦਾ ਕਾਵਿ-ਸੰਗ੍ਰਹਿ ਹੈ। ਇਸ ਕਿਤਾਬ ਲਈ ਕਵੀ ਨੇ 2007 ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਹਾਸਿਲ ਕੀਤਾ ਸੀ।[1] ਇਸ ਕਾਵਿ ਸੰਗ੍ਰਹਿ ਵਿਚ ਲਗਭਗ 74 ਕਵਿਤਾਵਾਂ ਹਨ, ਜਿਸ ਵਿਚ ਪਹਿਲੀ ਕਵਿਤਾ 'ਟੇਕ' ਅਤੇ ਆਖਰੀ 'ਪਾਠਕ' ਹੈ ਅਤੇ ਇਸ ਦੇ ਸ਼ੁਰੂਆਤੀ ਸ਼ਬਦ ਜਸਵੰਤ ਦੀਦ ਦੀ ਕਵਿਤਾ ਬਾਰੇ ਗੁਰਬਚਨ ਵੱਲੋਂ ਲਿਖੇ ਗਏ ਹਨ, ਉਸ ਦੇ ਅਨੁਸਾਰ, "ਉਹ ਅੱਜ ਦੇ ਮਨੁੱਖ ਦੀਆਂ ਵਿਸੰਗਤੀਆਂ ਤੇ ਜਿ਼ਹਨੀ ਕਸ਼ਮਕਸ਼ ਦਾ ਕਵੀ ਹੈ। ਇਸ ਮਨੁੱਖ ਅੰਦਰ ਰਿੱਝ ਰਹੀ ਬੇਚੈਨੀ, ਭਟਕਨ ਤੇ ਤਲਾਸ਼ ਦਾ ਕਵੀ ਹੈ।" [2][3]

ਇਸ ਕਿਤਾਬ ਦਾ ਹਿੰਦੀ ਅਤੇ ਅੰਗਰੇਜ਼ੀ ਵਿਚ ਵੀ ਅਨੁਵਾਦ ਕੀਤਾ ਗਿਆ ਹੈ।[4]

ਕਾਵਿ ਸਤਰਾਂ[ਸੋਧੋ]

ਕਵਿਤਾ 'ਅੱਜ-ਕੱਲ੍ਹ':-

"ਮੈਨੂੰ ਤੇਰਾ ਖ਼ਿਆਲ

ਬਹੁਤ ਘੱਟ ਆਉਂਦਾ ਹੈ

ਕਿਤੇ ਕਿਤੇ

ਜਿਵੇਂ ਯਾਦਦਾਸ਼ਤ ਗੁਆ ਚੁੱਕਾ ਕੋਈ ਆਦਮੀ

ਆਪਣਾ ਨਾਂ ਲਵੇ

ਤੇ ਰੋ ਪਵੇ

ਜਾਂ ਹੱਸ

ਤੇ ਫੇਰ ਚੁੱਪ ਦੀ ਕੰਡੇਦਾਰ ਝਾੜੀ 'ਚੋਂ

ਕੱਢਦਾ ਰਹੇ ਆਪਣਾ ਆਪ

ਲਗਾਤਾਰ."[5]

ਇਹ ਵੀ ਦੇਖੋ[ਸੋਧੋ]

ਜਸਵੰਤ ਦੀਦ

ਜਸਵੰਤ ਦੀਦ ਦੁਆਰਾ ਨਿਰਦੇਸ਼ਤ ਜਲਪਰੀ ਫ਼ਿਲਮ

ਬਾਹਰੀ ਲਿੰਕ[ਸੋਧੋ]

ਕਮੰਡਲ ਕਿਤਾਬ ਬਾਰੇ

ਹਵਾਲੇ[ਸੋਧੋ]

  1. "ਸਾਹਿਤ ਅਕਾਦਮੀ ਇਨਾਮ". sahitya-akademi.org.in. ਸਾਹਿਤ ਅਕਾਦਮੀ. Archived from the original on 2021-05-16. Retrieved 2021-05-10.
  2. "ਜਸਵੰਤ ਦੀਦ : ਕਵਿਤਾ ਦਾ 'ਕਮੰਡਲ'- ਗੁਰਬਚਨ". Archived from the original on 2021-05-10. Retrieved 2021-05-10. {{cite web}}: Unknown parameter |dead-url= ignored (|url-status= suggested) (help)
  3. ਜਸਵੰਤ ਦੀਦ ਦੀ ਕਵਿਤਾ. ਲੁਧਿਆਣਾ: ਚੇਤਨਾ ਪ੍ਰਕਾਸ਼ਨ. 2009. p. 9. ISBN 9788178835099 – via ਕਿਤਾਬ. {{cite book}}: |first= missing |last= (help)
  4. ਦੀਦ, ਜਸਵੰਤ (3 April 2016). "ਅਨੁਵਾਦ". www.tribuneindia.com. Sidhu Damdami. Retrieved 3 April 2021.
  5. ਦੀਦ, ਜਸਵੰਤ (2009). ਕਮੰਡਲ. ਲੁਧਿਆਣਾ: ਚੇਤਨਾ ਪ੍ਰਕਾਸ਼ਨ. p. 99. ISBN 9788178835099 – via ਕਿਤਾਬ.