ਕਸੇਲ
ਕਸੇਲ | |
---|---|
ਦੇਸ਼ | India |
ਰਾਜ | ਪੰਜਾਬ |
ਜ਼ਿਲ੍ਹਾ | ਤਰਨਤਰਨ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਪਿਨ | 144041 [1] |
ਕਸੇਲ ਤਰਨ ਤਾਰਨ ਜ਼ਿਲ੍ਹੇ ਦਾ ਇੱਕ ਪਿੰਡ ਹੈ।
ਇਸ ਪਿੰਡ ਦਾ ਪਹਿਲਾਂ ਜਿਲ੍ਹਾ ਅੰਮ੍ਰਿਤਸਰ ਸੀ ਪਰ ਹੁਣ ਤਰਨਤਾਰਨ ਜਿਲ੍ਹਾ ਬਣਨ ਕਰਕੇ ਇਸ ਪਿੰਡ ਦਾ ਜਿਲ੍ਹਾ ਵੀ ਤਰਨਤਾਰਨ ਬਣ ਗਿਆ ਹੈ। ਤਸੀਲ ਤਾਂ ਪਹਿਲਾਂ ਤੋਂ ਹੀ ਤਰਨਤਾਰਨ ਹੈ ਤੇ ਸਬ-ਤਸੀਲ ਝਬਾਲ ਹੈ। ਪਿੰਡ ਢੰਡ ਕਸੇਲ ਤੋਂ ਜ਼ਿਲ੍ਹਾ ਤਰਨ ਤਾਰਨ ਸ਼ੁਰੂ ਹੋ ਜਾਂਦਾ ਹੈ।
ਪਿੰਡ ਸੰਬੰਧੀ
[ਸੋਧੋ]ਕਸੇਲ ਪੁਰਾਤਨ ਪਿੰਡ ਹੈ। ਪਹਿਲਾਂ ਇਸ ਪਿੰਡ ਦਾ ਨਾਂ ਕੌਸ਼ਲਪੁਰੀ ਸੀ। ਇੱਥੇ ਮਾਤਾ ਕੌਸ਼ੱਲਿਆ ਦੇ ਪੇਕੇ ਸਨ ਜਿਸ ਕਰਕੇ ਇਸ ਪਿੰਡ ਦਾ ਨਾਂ ਕੌਸ਼ਲਪੁਰੀ ਪਿਆ ਜੋ ਹੁਣ ਕਸੇਲ ਵਜੋਂ ਜਾਣਿਆ ਜਾਂਦਾ ਹੈ। ਇਸ ਪਿੰਡ ਦੀ ਅਬਾਦੀ ਤਕਰੀਬਨ 7500 ਦੇ ਕਰੀਬ ਹੈ । ਇਸ ਪਿੰਡ ਵਿੱਚ ਜੱਟ ਸਿੱਖ 70% ਅਤੇ ਬਾਕੀ ਹੋਰ ਬਰਾਦਰੀਆਂ ਵੀ ਮੌਜੂਦ ਹਨ। ਇਸ ਪਿੰਡ ਦੀਆਂ 3 ਪੰਚਾਇਤਾਂ ਹਨ।
ਇਹ ਅੰਮ੍ਰਿਤਸਰ ਤੋਂ ਤਕਰੀਬਨ 25 ਕੁ ਕਿਲੋ ਮੀਟਰ ਦੱਖਣ ਤੋਂ ਪੱਛਮ ਵੱਲ ਅਤੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਤੋਂ 8 ਕਿਲੋ ਮੀਟਰ ਉਤੱਰ ਤੋਂ ਪੱਛਮ ਵਾਲੇ ਪਾਸੇ ਹੈ।
ਪਿੰਡ ਵਿੱਚ ਆਰਥਿਕ ਸਥਿਤੀ
[ਸੋਧੋ]ਪਿੰਡ ਦੇ 89 ਲੋਕ ਖੇਤੀਬਾੜੀ ਦੇ ਕੰਮ ਨਾਲ ਪੂਰੇ ਤਰੀਕੇ ਨਾਲ ਜੁੜੇ ਹੋਏ ਹਨ।
ਪਿੰਡ ਵਿੱਚ ਮੁੱਖ ਥਾਵਾਂ
[ਸੋਧੋ]ਧਾਰਮਿਕ ਥਾਵਾਂ
[ਸੋਧੋ]ਸ਼ਿਵ ਜੀ ਦਾ ਪੁਰਾਤਨ ਮੰਦਰ ਹੈ ਜਿੱਥੇ ਸ਼ਿਵਰਾਤਰੀ ਬਹੁਤ ਧੂਮਧਾਮ ਨਾਲ ਮਨਾਈ ਜਾਂਦੀ ਹੈ। ਇਹ ਮੰਦਰ ਸ਼ਿਵ ਦੇ ਚਾਰ ਮੰਦਰਾਂ ਕਾਂਸ਼ੀ, ਕਲਾਨੌਰ, ਕਾਬਾ ਤੇ ਕਸੇਲ ਵਿੱਚੋਂ ਇੱਕ ਹੈ।