ਕੋਣਾਰਕ ਸੂਰਜ ਮੰਦਿਰ
UNESCO World Heritage Site | |
---|---|
Criteria | ਸੱਭਿਆਚਾਰਕ: i, iii, vi |
Reference | 246 |
Inscription | 1984 (8th Session) |
Website | konark |
ਕੋਣਾਰਕ ਦਾ ਸੂਰਜ ਮੰਦਿਰ (Konark Sun Temple, कोणार्क सूर्य मंदिर) (ਜਿਸ ਨੂੰ ਅੰਗਰੇਜ਼ੀ ਵਿੱਚ ਬਲੈਕ ਪਗੋਡਾ ਵੀ ਕਿਹਾ ਗਿਆ ਹੈ) ਭਾਰਤ ਦੇ ਉੜੀਸਾ ਰਾਜ ਦੇ ਪੁਰੀ ਜਿਲ੍ਹੇ ਦੇ ਪੁਰੀ ਨਾਂ ਦੇ ਸ਼ਹਿਰ ਵਿੱਚ ਸਥਿਤ ਹੈ । ਇਸਨੂੰ ਲਾਲ ਰੇਤਲੇ ਪੱਥਰ ਅਤੇ ਕਾਲੇ ਗਰੇਨਾਇਟ ਪੱਥਰ ਨਾਲ 1236– 1264 ਈ . ਪੂ . ਵਿੱਚ ਗੰਗ ਵੰਸ਼ ਦੇ ਰਾਜੇ ਨ੍ਰਸਿੰਹਦੇਵ ਨੇ ਬਣਵਾਇਆ ਸੀ । ਇਹ ਮੰਦਿਰ ਭਾਰਤ ਦੇ ਸਭ ਤੋਂ ਪ੍ਰਸਿੱਧ ਸਥਾਨਾਂ ਵਿੱਚੋਂ ਇੱਕ ਹੈ।[1] ਇਸਨੂੰ ਯੁਨੇਸਕੋ ਦੁਆਰਾ ਸੰਨ 1984 ਵਿੱਚ ਸੰਸਾਰ ਅਮਾਨਤ ਨਾਲ ਘੋਸ਼ਿਤ ਕੀਤਾ ਗਿਆ ਹੈ।[2]
ਕਲਿੰਗ ਸ਼ੈਲੀ ਵਿੱਚ ਨਿਰਮਿਤ ਇਹ ਮੰਦਿਰ ਸੂਰਜ ਦੇਵਤਾ (ਅਰਕ) ਦੇ ਰੱਥ ਦੇ ਰੂਪ ਵਿੱਚ ਨਿਰਮਿਤ ਹੈ। ਇਸ ਨੂੰ ਪੱਥਰ ਉੱਤੇ ਉੱਤਮ ਨੱਕਾਸ਼ੀ ਕਰਕੇ ਬਹੁਤ ਹੀ ਸੁੰਦਰ ਬਣਾਇਆ ਗਿਆ ਹੈ। ਸੰਪੂਰਣ ਮੰਦਿਰ ਥਾਂ ਨੂੰ ਇੱਕ ਬਾਰਾਂ ਜੋੜੀ ਚਕਰਾਂ ਵਾਲੇ, ਸੱਤ ਘੋੜਿਆਂ ਨਾਲ ਖਿੱਚੇ ਜਾਂਦੇ ਸੂਰਜ ਦੇਵ ਦੇ ਰੱਥ ਦੇ ਰੂਪ ਵਿੱਚ ਬਣਾਇਆ ਹੈ। ਮੰਦਿਰ ਆਪਣੀਆਂ ਕਾਮੀ ਮੁਦਰਾਵਾਂ ਵਾਲੀਆਂ ਸ਼ਿਲਪੀ ਮੂਰਤਾਂ ਲਈ ਵੀ ਪ੍ਰਸਿੱਧ ਹੈ। ਅੱਜ ਇਸਦਾ ਕਾਫ਼ੀ ਭਾਗ ਧਵਸਤ ਹੋ ਚੁੱਕਿਆ ਹੈ।
ਹਵਾਲੇ
[ਸੋਧੋ]- ↑ onark.nic.in/index.htm
- ↑ http://whc.unesco.org/en/list/246