ਖੀਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਖੀਰਾ
ਵੇਲਾਂ ਨੂੰ ਲੱਗੇ ਖੀਰੇ
ਵੇਲਾਂ ਨੂੰ ਲੱਗੇ ਖੀਰੇ
ਵਿਗਿਆਨਕ ਵਰਗੀਕਰਣ
ਜਗਤ: Plantae
(ਨਾ-ਦਰਜ): Angiosperms
(ਨਾ-ਦਰਜ): Eudicots
(ਨਾ-ਦਰਜ): Rosids
ਗਣ: Cucurbitales
ਟੱਬਰ: ਕੁਕੁਰਬਿਟੇਸੀ
ਜਿਨਸ: ਕੁਕੂਮਿਸ
ਜਾਤੀ: ਸੀ. ਸਟਿਵੀਆ
ਦੋਨਾਂਵੀਆ ਨਾਂ
Cucumis sativus
L.

ਖੀਰਾ (Cucumis sativus ਗੁਰਮੁਖੀ:ਕੁਕੂਮਿਸ ਸਟਿਵੀਆ) ਕੱਦੂ ਵੰਸ਼ ਦੇ ਕੁਕੁਰਬਿਟੇਸੀ ਖਾਨਦਾਨ ਦਾ ਫਲ ਹੈ। ਇਹ ਵੇਲ ਨੂੰ ਲੱਗਣ ਵਾਲਾ ਵੇਲਣਾਕਾਰ ਫਲ ਹੁੰਦਾ ਹੈ ਜਿਸਦੀ ਵਰਤੋਂ ਇੱਕ ਮੁਫ਼ੀਦ ਸਬਜ਼ੀ/ਸਲਾਦ ਵਜੋਂ ਕੀਤੀ ਜਾਂਦੀ ਹੈ। ਇਸ ਦੀਆਂ ਕਈ ਕਿਸਮਾਂ ਮਿਲਦੀਆਂ ਹਨ। ਇਨ੍ਹਾਂ ਦਾ ਰੰਗ ਆਮ ਸਬਜ ਹੁੰਦਾ ਹੈ। ਇਸ ਦਾ ਮੂਲ ਵਤਨ ਹਿੰਦੁਸਤਾਨ ਹੈ। ਇਹ ਪੱਛਮੀ ਏਸ਼ੀਆ ਵਿੱਚ ਵੀ ਤਿੰਨ ਹਜ਼ਾਰ ਸਾਲ ਤੋਂ ਜ਼ਿਆਦਾ ਸਮੇਂ ਤੋਂ ਕਾਸ਼ਤ ਕੀਤਾ ਜਾ ਰਿਹਾ ਹੈ। ਫ਼ਰਾਂਸ ਤੱਕ ਇਹ ਨੌਵੀਂ ਸਦੀ ਅਤੇ ਬਰਤਾਨੀਆ ਤੱਕ ਚੌਧਵੀਂ ਸਦੀ ਈਸਵੀ ਤੱਕ ਪਹੁੰਚਿਆ। ਖੀਰੇ ਵਿੱਚ ਵਿਟਾਮਿਨ ਏ, ਬੀ ਦੇ ਇਲਾਵਾ ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਸਿਲੀਕਾਨ ਖਣਿਜ ਵੀ ਮਿਲਦੇ ਹਨ।