ਗਿਆਨੀ ਲਾਭ ਸਿੰਘ ਭੀਖੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗਿਆਨੀ ਲਾਭ ਸਿੰਘ ਭੀਖੀ

ਗਿਆਨੀ ਲਾਭ ਸਿੰਘ ਜੀ ਭੀਖੀ (25 ਅਪ੍ਰੈਲ 1881 ਤੋਂ 29 ਅਪ੍ਰੈਲ 1974) ਭਾਰਤ ਦਾ ਇੱਕ ਸੁਤੰਤਰਤਾ ਸੈਨਾਨੀ ਅਤੇ ਸਿੱਖ ਧਰਮ ਦਾ ਪ੍ਰਚਾਰਕ ਸੀ। ਉਸ ਦਾ ਜਨਮ ਪਿੰਡ ਭੀਖੀ, ਜ਼ਿਲ੍ਹਾ ਸ਼ੇਖੂਪੁਰਾ, ਹੁਣ ਪਾਕਿਸਤਾਨ ਵਿੱਚ ਹੋਇਆ ਸੀ। ਬਚਪਨ ਤੋਂ ਹੀ, ਉਸਨੇ ਭਾਰਤ ਦੀ ਆਜ਼ਾਦੀ ਲਈ ਲੜਾਈ ਵਿੱਚ ਆਪਣਾ ਜੀਵਨ ਝੋਕ ਦਿੱਤਾ ਸੀ। ਉਹ ਜਿੱਥੇ ਵੀ ਆਜ਼ਾਦੀ ਲਈ ਭਾਸ਼ਣ ਦੇਣ ਲਈ ਜਾਂਦੇ, ਹਜ਼ਾਰਾਂ ਲੋਕ ਦੂਰ-ਦੂਰ ਤੋਂ ਉਸ ਨੂੰ ਸੁਣਨ ਲਈ ਆਉਂਦੇ। ਇਹ ਹਕੀਕਤ ਹੈ ਕਿ ਕਈ ਵਾਰ ਉਹ ਸਪੀਕਰ ਤੋਂ ਬਿਨਾਂ ਹਜ਼ਾਰਾਂ ਦੀ ਭੀੜ ਨੂੰ ਭਾਸ਼ਣ ਦਿੰਦਾ । ਉਹ ਕਈ ਵਾਰ ਜੇਲ੍ਹ ਗਿਆ। ਉਹ ਜਾਤ-ਪਾਤ ਵਿਚ ਵਿਸ਼ਵਾਸ ਨਹੀਂ ਰੱਖਦਾ ਸੀ , ਇਸੇ ਕਰਕੇ ਉਸ ਨੇ ਆਪਣੇ ਨਾਂ ਨਾਲ਼ ਜਾਤ ਯਾਨੀ ਕਾਲੜਾ ਦੀ ਬਜਾਏ ਆਪਣੇ ਪਿੰਡ ਦਾ ਨਾਂ 'ਭੀਖੀ' ਜੋੜ ਲਿਆ। ਉਹ ਵਹਿਮਾਂ-ਭਰਮਾਂ ਵਿੱਚ ਵਿਸ਼ਵਾਸ ਨਹੀਂ ਰੱਖਦਾ ਸੀ। ਉਹ ਜੈਤੋ ਦਾ ਮੋਰਚਾ, ਗੁਰੂ ਕੇ ਬਾਗ ਦਾ ਮੋਰਚਾ, ਗੁਰਦੁਆਰਾ ਸੁਧਾਰ ਲਹਿਰ, ਰੇਲ ਰੋਕੋ ਅੰਦੋਲਨ, ਚਾਬੀਆਂ ਦਾ ਮੋਰਚਾ ਅਤੇ ਹੋਰ ਬਹੁਤ ਸਾਰੇ ਪ੍ਰੋਗਰਾਮਾਂ ਵਿੱਚ ਬਹੁਤ ਸਰਗਰਮ ਰਿਹਾ। ਉਸਨੇ ਲੇਖ, ਕਵਿਤਾਵਾਂ ਅਤੇ ਹੋਰ ਬੜਾ ਕੁਝ ਲਿਖਿਆ ਜਿਸ ਨੇ ਆਪਣੇ ਦੇਸ਼ ਵਾਸੀਆਂ ਨੂੰ ਆਪਣੇ ਦੇਸ਼ ਦੀ ਆਜ਼ਾਦੀ ਲਈ ਸਾਂਝੇ ਤੌਰ 'ਤੇ ਲੜਨ ਲਈ ਪ੍ਰੇਰਿਆ ।

ਉਸ ਨੇ ਤਿੰਨ ਪੁਸਤਕਾਂ ਲਿਖੀਆਂ

(1) ਕਰਤੂਤ ਬੇਮੁਖਾਂ ਦੀ

(2) ਸਚੀਆਂ ਬਾਤਾਂ

(3) ਨਵਾਂ ਕਿੱਸਾ

ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ ਦੁਆਰਾ ਭਾਰਤ ਦੀ ਆਜ਼ਾਦੀ ਵਿੱਚ ਪਾਏ ਯੋਗਦਾਨ ਲਈ ਪ੍ਰਮਾਣ ਪੱਤਰ ਅਤੇ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਨਾਲ-ਨਾਲ ਪੰਜਾਬ ਦੇ ਮੁੱਖ ਮੰਤਰੀ ਅਤੇ ਭਾਰਤ ਦੇ ਗਿਆਨੀ ਜ਼ੈਲ ਸਿੰਘ ਰਾਸ਼ਟਰਪਤੀ ਦੁਆਰਾ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਅਤੇ ਭਾਗੀਦਾਰੀ ਲਈ ਤਾਮਰ ਪੱਤਰ ਨਾਲ ਸਨਮਾਨਿਤ ਕੀਤਾ ਗਿਆ ਸੀ।

1947 ਦੀ ਵੰਡ ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ ਲੁਧਿਆਣਾ, ਪੰਜਾਬ (ਭਾਰਤ) ਆ ਕੇ ਵਸ ਗਿਆ ਅਤੇ ਉੱਥੇ ਵੀ ਉਹ ਧਾਰਮਿਕ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਸਰਗਰਮ ਹਿੱਸਾ ਲੈਂਦਾ ਰਿਹਾ

29 ਅਪ੍ਰੈਲ 1974 ਨੂੰ ਉਸ ਦੀ ਮੌਤ ਹੋ ਗਈ।

ਹਵਾਲੇ[ਸੋਧੋ]