ਘੜਮੱਸ ਸਿਧਾਂਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
r = 28, σ = 10, b = 8/3 ਮੁੱਲਾਂ ਲਈ ਲੋਰੇਂਜ਼ ਅਟ੍ਰੈਕਟਰ ਦਾ ਇੱਕ ਖਾਕਾ

ਘੜਮੱਸ ਸਿਧਾਂਤ (Chaos theory) ਹਿਸਾਬ ਦਾ ਇੱਕ ਖੇਤਰ ਹੈ, ਜਿਸਦੀ ਵਰਤੋਂ ਭੌਤਿਕੀ, ਇੰਜਨੀਅਰਿੰਗ, ਇਕਨਾਮਿਕਸ ਅਤੇ ਜੀਵ-ਵਿਗਿਆਨ ਵਿੱਚ ਹੁੰਦੀ ਹੈ। ਇਹ ਸਿਧਾਂਤ ਉਨ੍ਹਾਂ ਗਤੀਸ਼ੀਲ ਪ੍ਰਣਾਲੀਆਂ ਦੇ ਵਿਵਹਾਰ ਦਾ ਅਧਿਅਨ ਕਰਦਾ ਹੈ ਜੋ ਮੁਢਲੀਆਂ ਹਾਲਤਾਂ ਪ੍ਰਤੀ ਬੇਹੱਦ ਸੰਵੇਦਨਸ਼ੀਲ ਹੁੰਦੀਆਂ ਹਨ। ਸੰਵੇਦਨਸ਼ੀਲਤਾ ਦੇ ਇਸ ਪ੍ਰਭਾਵ ਨੂੰ ਹੀ ਘੜਮੱਸ ਸਿਧਾਂਤ ਕਿਹਾ ਜਾਂਦਾ ਹੈ। ਮੁਢਲੀਆਂ ਹਾਲਤਾਂ ਵਿੱਚ ਮਾਮੂਲੀ ਫਰਕ ਹੀ (ਜਿਵੇਂ, ਸੰਖਿਆਵਾਂ ਦੀਆਂ ਗਿਣਤੀਆਂ ਮਿਣਤੀਆਂ ਵਿੱਚ ਅੰਕੜਿਆਂ ਨੂੰ ਰਾਊਂਡ ਕਰਨ ਦੀਆਂ ਗਲਤੀਆਂ) ਵੱਡੇ ਵੱਡੇ ਭਿੰਨ ਭਿੰਨ ਨਤੀਜੇ ਸਾਹਮਣੇ ਲਿਆ ਧਰਦੀਆਂ ਹਨ ਅਤੇ ਲੰਬੇ ਸਮੇਂ ਦੀ ਕੋਈ ਭਵਿਖਬਾਣੀ ਅਸੰਭਵ ਹੋ ਜਾਂਦੀ ਹੈ।[੧] ਇਹ ਪ੍ਰਣਾਲੀਆਂ ਨਿਸਚਾਵਾਦੀ ਹੋਣ ਦੇ ਬਾਵਜੂਦ ਇਹ ਗੱਲ ਵਾਪਰਦੀ ਹੈ, ਯਾਨੀ ਉਨ੍ਹਾਂ ਦਾ ਭਵਿੱਖੀ ਵਰਤਾਉ, ਬਿਨਾਂ ਕਿਸੇ ਅਟਕਲੀ ਅਨਸਰਾਂ ਦੇ ਦਖਲ ਦੇ, ਉਨ੍ਹਾਂ ਦੀਆਂ ਮੁਢਲੀਆਂ ਹਾਲਤਾਂ ਰਾਹੀਂ ਪੂਰਨ ਭਾਂਤ ਨਿਰਧਾਰਿਤ ਹੁੰਦਾ ਹੈ।.[੨] In other words, the deterministic nature of these systems does not make them predictable.[੩][੪] ਇਸ ਵਿਵਹਾਰ ਨੂੰ ਨਿਸਚਾਵਾਦੀ ਘੜਮੱਸ, ਜਾਂ ਮਹਿਜ ਘੜਮੱਸ ਕਹਿੰਦੇ ਹਨ। ਇਸ ਦਾ ਸਾਰ ਐਡਵਰਡ ਲੋਰੇਂਜ਼ ਨੇ ਇਸ ਤਰ੍ਹਾਂ ਪੇਸ਼ ਕੀਤਾ ਹੈ:[੫]

ਘੜਮੱਸ: ਜਦੋਂ ਵਰਤਮਾਨ ਭਵਿੱਖ ਨੂੰ ਨਿਰਧਾਰਿਤ ਕਰਦਾ ਹੈ, ਪਰ ਤਕਰੀਬਨ ਵਰਤਮਾਨ ਭਵਿੱਖ ਨੂੰ ਤਕਰੀਬਨ ਤੌਰ ਤੇ ਨਿਰਧਾਰਿਤ ਨਹੀਂ ਕਰਦਾ।

ਹਵਾਲੇ[ਸੋਧੋ]

  1. Kellert, Stephen H. (1993). In the Wake of Chaos: Unpredictable Order in Dynamical Systems. University of Chicago Press, 32. ISBN 0-226-42976-8. 
  2. Kellert 1993, p. 56
  3. Kellert 1993, p. 62
  4. Werndl, Charlotte (2009). "What are the New Implications of Chaos for Unpredictability?". The British Journal for the Philosophy of Science 60 (1): 195–220. doi:10.1093/bjps/axn053. http://bjps.oxfordjournals.org/cgi/content/abstract/60/1/195. 
  5. Danforth, Christopher M. (April 2013). "Chaos in an Atmosphere Hanging on a Wall". Mathematics of Planet Earth 2013. http://mpe2013.org/2013/03/17/chaos-in-an-atmosphere-hanging-on-a-wall.