ਚਨਾਬ ਦਰਿਆ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
(ਚਨਾਬ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਗੁਜਰਾਤ ਨੇੜੇ ਦਰਿਆ ਚਨਾਬ ਦੀ ਇੱਕ ਝਲਕੀ
ਸਿਆਲਕੋਟ ਨੇੜੇ ਦਰਿਆ ਚਨਾਬ ਦੀ ਇੱਕ ਝਲਕੀ
ਗੁਜਰਾਤ ਨੇੜੇ ਦਰਿਆ ਚਨਾਬ ਦੀ ਇੱਕ ਝਲਕੀ
ਸਿਆਲਕੋਟ ਨੇੜੇ ਦਰਿਆ ਚਨਾਬ ਤੇ ਮਾਰਾਲਾ ਹੈੱਡਵਰਕਸ ਦੀ ਇੱਕ ਝਲਕੀ
ਹਿਮਾਚਲ ਪ੍ਰਦੇਸ਼ ਵਿੱਚ ਪਾਂਗੀ ਘਟੀ ਰਾਹੀਂ ਚੰਦਰ ਭਾਗਾ ਨਦੀ ਦੀ ਇੱਕ ਝਲਕੀ

ਚਨਾਬ ਦਰਿਆ (ਪੁਰਾਤਨ ਨਾਂ ਚੰਦਰ ਭਾਗਾ ਨਦੀ) ਚੰਦਰ ਅਤੇ ਭਾਗਾ ਦੇ ਸੰਗਮ ਨਾਲ ਹਿਮਾਲਿਆ ਦੇ ਕਸ਼ਮੀਰੀ ਭਾਗ ਵਿੱਚ ਬਣਦਾ ਹੈ। ਇਹ ਪੰਜਾਬ ਦੇ ਸਮਤਲ ਮੈਦਾਨਾਂ ਵਿੱਚ ਵਹਿੰਦਾ ਹੋਇਆ ਰਚਨਾ ਅਤੇ ਜੇਚ ਡੋਬਸ ਵਿੱਚ ਸੀਮਾਵਾਂ ਬਣਾਉਦਾ ਹੈ। ਇਹ ਤਰਿੱਮ ਦੇ ਥਾਂ ਉੱਤੇ ਜੇਹਲਮ ਵਿੱਚ ਮਿਲ ਜਾਦਾ ਹੈ, ਅਤੇ ਅੱਗੇ ਰਾਵੀ ਨਾਲ ਵਹਿੰਦਾ ਹੋਇਆ ਸਤਲੁਜ ਰਾਹੀਂ ਅੰਤ ਵਿੱਚ ਸਿੰਧ ਨਾਲ ਮਿਲ ਜਾਦਾ ਹੈ। ਚਨਾਬ ਦੀ ਕੁੱਲ ਲੰਬਾਈ ਕਰੀਬ 960 ਕਿਲੋਮੀਟਰ ਹੈ।

ਦਰਿਆ ਨੂੰ ਭਾਰਤੀ ਵੈਦਿਕ ਸੱਭਿਅਤਾ ਸਮੇਂ ਅਸੀਕਨੀ ਜਾਂ ਇਸੀਕਨੀ ਅਤੇ ਯੂਨਾਨੀਆਂ ਦੁਆਰਾ ਅਸੀਨਸ ਦੇ ਨਾਂ ਨਾਲ ਜਾਣਿਆ ਜਾਦਾ ਸੀ। 325 ਵਿੱਚ ਸਿੰਕਦਰ ਮਹਾਨ ਨੇ ਚਨਾਬ ਅਤੇ ਸਤਲੁਜ ਦਰਿਆਵਾਂ ਦੇ ਮੇਲ ਵਾਲੇ ਥਾਂ ਉੱਤੇ ਐਲਗਜੈਂਡਰੀਆ (ਹੁਣ ਉਚ) ਕਹਿੰਦੇ ਹਨ) ਨਾਂ ਦੇ ਸ਼ਹਿਰ ਦਾ ਮੁੱਢ ਬੰਨ੍ਹਿਆ। ਸਿੰਧ ਜਲ ਸੰਧੀ ਦੇ ਤਹਿਤ ਇਹਦੇ ਪਾਣੀ ਵਿੱਚੋਂ ਪਾਕਿਸਤਾਨ ਨੂੰ ਹਿੱਸਾ ਮਿਲਦਾ ਹੈ।[੧][੨]

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png