ਸਤਲੁਜ ਦਰਿਆ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਸਤਲੁਜ, ਪੰਜਾਬ (ਪੰਜ ਪਾਣੀ), ਜੋ ਕਿ ਉੱਤਰੀ ਭਾਰਤ ਦਾ ਸਭ ਤੋਂ ਲੰਮਾ ਦਰਿਆ ਹੈ, ਜਿਸ ਦਾ ਸਰੋਤ ਤਿੱਬਤ ਦੇ ਨੇੜੇ ਮਾਨਸਰੋਵਰ ਝੀਲ ਹੈ। ਇਸ ਵਿੱਚ ਬਿਆਸ ਭਾਰਤ ਦੇ ਪੰਜਾਬ ਸੂਬੇ ਵਿੱਚ ਮਿਲ ਜਾਂਦਾ ਹੈ ਅਤੇ ਇਹ ਪਾਕਿਸਤਾਨ ਦੇ ਪੰਜਾਬ ਦੇ ਵਿੱਚ ਵਗਦਾ ਹੋਇਆ ਚਨਾਬ ਦਰਿਆ ਨੂੰ ਨਾਲ ਮਿਲਾਉਂਦਾ ਹੋਇਆ ਪੰਜਨਦ ਦਰਿਆ ਬਣਾਉਦਾ ਹੈ, ਜੋ ਕਿ ਅੰਤ ਵਿੱਚ ਸਿੰਧ ਦਰਿਆ ਬਣਾਉਦਾ ਹੈ। ਸਤਲੁਜ ਨੂੰ ਭਾਰਤ ਵੈਦਿਕ ਸੱਭਿਅਤਾ ਕਾਲ ਦੌਰਾਨ ਸ਼ੁਤੁਦਰੂ ਜਾਂ ਸੁਤੂਦਰੀ ਅਤੇ ਗਰੀਕਾਂ ਵਲੋਂ ਜਾਰਾਡਰੋਸ ਕਿਹਾ ਜਾਂਦਾ ਸੀ।

ਭਾਰਤ ਅਤੇ ਪਾਕਿਸਤਾਨ ਵਿੱਚ ਹੋਏ ਇਕਰਾਰਨਾਮੇ ਮੁਤਾਬਕ ਦਰਿਆ ਦਾ ਬਹੁਤਾ ਪਾਣੀ ਭਾਰਤ ਦੁਆਰਾ ਹੀ ਵਰਤਿਆ ਜਾਦਾ ਹੈ। ਸਤਲੁਜ ਦਰਿਆ ਉੱਤੇ ਬਣਿਆ ਭਾਖੜਾ ਨੰਗਲ ਪਰੋਜੈੱਕਟ [੧] ਦੁਨੀਆਂ ਵਿੱਚ ਇੱਕ ਵਿਸ਼ਾਲ ਜਲ-ਬਿਜਲੀ ਪਰਿਯੋਜਨਾ ਹੈ।

ਇਹ ਗੱਲ ਦੇ ਪੂਰੇ ਸਬੂਤ ਹਨ ਕਿ ਸਤਲੁਜ ਕਿਸੇ ਸਮੇਂ ਸਿੰਧ ਦਰਿਆ ਦਾ ਸਹਾਇਕ ਹੋਣ ਦੀ ਬਜਾਏ ਸਰਸਵਤੀ ਦਰਿਆ ਦਾ ਸਹਾਇਕ ਸੀ। ਕੁਝ ਕੁਦਰਤੀ ਤਬਦੀਲੀਆਂ ਕਰਕੇ ਇਸ ਨੇ ਆਪਣਾ ਮਾਰਗ ਬਦਲ ਲਿਆ ਅਤੇ ਬਿਆਸ ਦਰਿਆ ਨਾਲ ਮਿਲਣ ਲੱਗਾ। ਨਤੀਜੇ ਵਜੋਂ ਸਰਸਵਤੀ ਦਰਿਆ ਸੁੱਕ ਗਿਆ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png